24 ਘੰਟੇ ਵਿੱਚ 156 ਲੋਕਾਂ ਦੀ ਮੌਤ
19 ਮਾਰਚ 2020 ਤੋਂ ਪੰਜਾਬ ਵਿੱਚ ਕੋਰੋਨਾ ਨਾਲ ਸ਼ੁਰੂ ਹੋਈ ਮੌਤਾਂ ਦੀ ਗਿਣਤੀ 413 ਵੇਂ ਦਿਨ 6 ਮਈ 2021 ਨੂੰ 10 ਹਜਾਰ ਤੋਂ ਵਧ ਗਈ ਹੈ । ਵੀਰਵਾਰ ਨੂੰ ਪੰਜਾਬ ਦੇਸ਼ ਦਾ ਅਜਿਹਾ 7ਵਾਂ ਸੂਬਾ ਹੋ ਗਿਆ ਹੈ , ਜਿੱਥੇ ਕਰੋਨਾ ਲਾਗ ਨਾਲ ਮਰਨ ਵਾਲਿਆਂ ਦੀ ਗਿਣਤੀ 10 ਹਜਾਰ ਦਾ ਅੰਕੜਾ ਪਾਰ ਕਰ ਗਈ ਹੈ । ਲੰਘੇ 24 ਘੰਟੇ ਵਿੱਚ ਸੂਬੇ ਵਿੱਚ 156 ਮੌਤਾਂ ਹੋਈਆਂ , ਜਿਸ ਦੇ ਨਾਲ ਹੁਣ ਤੱਕ ਲਾਗ ਨਾਲ ਦਮ ਤੋੜਨ ਵਾਲੇ ਮਰੀਜਾਂ ਦੀ ਗਿਣਤੀ 10003 ਹੋ ਗਈ ।
24 ਘੰਟੇ ਵਿੱਚ ਹੁਣ ਤੱਕ ਦੇ ਸਭ ਤੋਂ ਜ਼ਿਆਦਾ 8828 ਮਾਮਲੇ ਵੀ ਸਾਹਮਣੇ ਆਏ ਹਨ। ਸਭ ਤੋਂ ਜ਼ਿਆਦਾ 1257 ਮਰੀਜ ਲੁਧਿਆਣਾ ਵਿੱਚ ਮਿਲੇ । ਸੂਬੇ ਵਿੱਚ ਕੁਲ ਲਾਗ ਪੀੜਿਤਾਂ ਦੀ ਗਿਣਤੀ ਵਧ ਕੇ 4,14,839 ਹੋ ਗਈ ਹੈ । 8728 ਮਰੀਜ ਆਕਸੀਜਨ ਸਪੋਰਟ ਉੱਤੇ ਹਨ। ਪਿਛਲੇ 24 ਘੰਟੇ ਵਿੱਚ 5126 ਮਰੀਜ ਠੀਕ ਵੀ ਹੋਏ ਹਨ । ਹੁਣ ਤੱਕ ਠੀਕ ਮਰੀਜਾਂ ਦੀ ਗਿਣਤੀ ਵੀ 339803 ਹੋ ਗਈ ਹੈ ।
ਸੂਬੇ ਦੀਆਂ 50 % ਮੌਤਾਂ ਲੁਧਿਆਣਾ 1198, ਜਲੰਧਰ 1134 , ਅੰਮ੍ਰਿਤਸਰ 1057, ਪਟਿਆਲਾ 858, ਹੋਸ਼ਿਆਰਪੁਰ 767 ਜਿਲ੍ਹਿਆਂ ਵਿੱਚ ਹੋਈਆਂ ਹਨ।
source https://punjabinewsonline.com/2021/05/07/%e0%a8%aa%e0%a9%b0%e0%a8%9c%e0%a8%be%e0%a8%ac-%e0%a8%a8%e0%a9%87-413-%e0%a8%a6%e0%a8%bf%e0%a8%a8-%e0%a8%b5%e0%a8%bf%e0%a9%b1%e0%a8%9a-10-%e0%a8%b9%e0%a8%9c%e0%a8%be%e0%a8%b0-%e0%a8%86%e0%a8%aa/