ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਪਰੇਸ਼ਾਨ ਗਾਇਕ Sharry Maan ਨੇ ਸਾਂਝੀ ਕੀਤੀ ਪੋਸਟ

Sharry Maan Shared Post : ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਹੀ ਜਾ ਰਿਹਾ ਹੈ। ਕੋਰੋਨਾ ਵਾਇਰਸ ਦੇ ਮਾਮਲਿਆਂ ਤੋਂ ਜਿਥੇ ਆਮ ਲੋਕ ਪਰੇਸ਼ਾਨ ਹਨ ਉੱਥੇ ਹੀ ਕੁੱਝ ਸਿਤਾਰੇ ਵੀ ਬਹੁਤ ਪਰੇਸ਼ਾਨ ਹਨ। ਹਾਲ ਹੀ ਵਿੱਚ ਗਾਇਕ ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਲੈ ਕੇ ਪ੍ਰੇਸ਼ਾਨ ਹੋ ਕੇ ਪੋਸਟ ਸਾਂਝੀ ਕੀਤੀ ਹੈ। ਸ਼ੈਰੀ ਮਾਨ ਆਪਣੇ ਪੋਸਟ ਵਿੱਚ ਲਿਖਦੇ ਹਨ ਕਿ – ਕਹਿੰਦੇ ਹਨ ਕਿ ਜੋ ਚੀਜ਼ ਮੁਫ਼ਤ ਵਿੱਚ ਮਿਲ ਜਾਵੇ ਉਹ ਚੀਜ ਯਾਦ ਨਹੀਂ ਰਹਿੰਦੀ।

ਅੱਜ ਮੈ ਸੋਚ ਰਿਹਾ ਸੀ ਕਿ ਆਕਸੀਜਨ ਲਈ ਤੇ ਪਾਣੀ ਲਈ ਕਦੀ ਉਸ ਦਾ ਸ਼ੁਕਰ ਹੀ ਨਹੀਂ ਕੀਤਾ ਕਿਉਕਿ ਇਹ ਚੀਜ ਸਾਨੂੰ ਮੁਫ਼ਤ ਵਿੱਚ ਮਿਲੀਆਂ ਹਨ। ਸ਼ੈਰੀ ਮਾਨ ਨੇ ਲਿਖਿਆ ਕਿ – ‘ ਵਾਹਿਗੁਰੂ ਤੇਰਾ ਲੱਖ – ਲੱਖ ਸ਼ੁਕਰ ਹੈ। ਬਸ ਹੁਣ ਇਸ ਕੋਰੋਨਾ ਤੋਂ ਵੀ ਖਹਿੜਾ ਛਡਾ ਬਹੁਤ ਹੋ ਗਿਆ। ਖਬਰਾਂ ਨਹੀਂ ਦੇਖੀਆਂ ਜਾਂਦੀਆਂ ਹੁਣ ਬਾਬਾ ਮੇਹਰ ਕਰ ਸਭ ਤੇ। ਸੋਸ਼ਲ ਮੀਡਿਆ ਤੇ ਸ਼ੈਰੀ ਮਾਨ ਦੀ ਇਹ ਪੋਸਟ ਕਾਫੀ ਵਾਇਰਲ ਹੋ ਰਹੀ ਹੈ। ਜਿਸ ਤੇ ਲੋਕਾਂ ਵਲੋਂ ਕਾਮੈਂਟਸ ਵੀ ਕੀਤੇ ਜਾ ਰਹੇ ਹਨ। ਓਥੇ ਹੀ ਸ਼ੈਰੀ ਮਾਨ ਜਿਮ ਬੰਦ ਹੋਣ ਕਰਕੇ ਵੀ ਕਾਫੀ ਪ੍ਰੇਸ਼ਾਨ ਹਨ। ਉਹਨਾਂ ਕਿਹਾ ਕਿ ਉਹਨਾਂ ਨੇ ਅਜੇ ਜਿਮ ਜਾਣਾ ਸ਼ੁਰੂ ਹੀ ਕੀਤਾ ਸੀ ਕਿ ਜਿੰਮ ਬੰਦ ਹੋ ਗਿਆ।

ਇਹ ਵੀ ਦੇਖੋ : 5 ਵੱਜਦਿਆਂ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਸ਼ੁਰੂ, ਜਲੰਧਰ, ਅੰਮ੍ਰਿਤਸਰ, ਲੁਧਿਆਣਾ ਤੇ ਬਠਿੰਡੇ ਤੋਂ ਦੇਖੋ Live ਤਸਵੀਰਾਂ

The post ਕੋਰੋਨਾ ਵਾਇਰਸ ਦੇ ਵੱਧ ਰਹੇ ਮਾਮਲਿਆਂ ਤੋਂ ਪਰੇਸ਼ਾਨ ਗਾਇਕ Sharry Maan ਨੇ ਸਾਂਝੀ ਕੀਤੀ ਪੋਸਟ appeared first on Daily Post Punjabi.



source https://dailypost.in/news/entertainment/sharry-maan-shared-post/
Previous Post Next Post

Contact Form