ਮਾਸਕ ਦੀ ਆੜ ‘ਚ ਸੋਨੇ ਦੀ ਤਸਕਰੀ ! ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਲੋ iPhone ਤੇ ਹੋਰ ਕੀਮਤੀ ਸਮਾਨ ਬਰਾਮਦ

Smuggler conceals gold: ਕੋਰੋਨਾ ਤੋਂ ਬਚਾਅ ਲਈ ਮਾਸਕ ਪਾਉਣ ਦੀ ਸਲਾਹ ਦਿੱਤੀ ਜਾ ਰਹੀ ਹੈ । ਮਾਸਕ ਨਾ ਲਗਾਉਣ ‘ਤੇ ਕਿਤੇ ਐਂਟਰੀ ਬੈਨ ਹੈ ਤਾਂ ਕਿਤੇ ਲੋਕਾਂ ਦਾ ਚਲਾਨ ਤੱਕ ਕੱਟਿਆ ਜਾ ਰਿਹਾ ਹੈ, ਪਰ ਅਪਰਾਧ ਕਰਨ ਵਾਲੇ ਹੁਣ ਮਾਸਕ ਦੇ ਸਹਾਰੇ ਵੀ ਵਾਰਦਾਤ ਨੂੰ ਅੰਜਾਮ ਦੇਣ ਤੋਂ ਨਹੀਂ ਝਿਜਕ ਰਹੇ ਹਨ । ਚੇੱਨਈ ਏਅਰਪੋਰਟ ‘ਤੇ ਕਸਟਮ ਵਿਭਾਗ ਵੱਲੋਂ ਇੱਕ ਹੈਰਾਨ ਵਾਲੇ ਮਾਮਲੇ ਦਾ ਖੁਲਾਸਾ ਕੀਤਾ ਗਿਆ ਹੈ।

Smuggler conceals gold
Smuggler conceals gold

ਦਰਅਸਲ, ਪੁਡੁਕੋੱਟਈ ਦਾ ਰਹਿਣ ਵਾਲਾ 40 ਸਾਲਾਂ ਮੁਹੰਮਦ ਅਬਦੁੱਲਾ ਦੁਬਈ ਤੋਂ ਫਲਾਈਟ ਨੰਬਰ-FZ-8517 ਤੋਂ ਚੇੱਨਈ ਏਅਰਪੋਰਟ ਪਹੁੰਚਿਆ ਸੀ । ਜਿਸ ਸਮੇਂ ਅਬਦੁੱਲਾ ਏਅਰਪੋਰਟ ਤੋਂ ਨਿਕਲਣ ਲਈ ਜਲਦਬਾਜ਼ੀ ਕਰ ਰਿਹਾ ਸੀ, ਉਦੋਂ ਅਧਿਕਾਰੀਆਂ ਨੂੰ ਉਸ ‘ਤੇ ਸ਼ੱਕ ਹੋਇਆ। ਜਿਸ ਤੋਂ ਬਾਅਦ ਅਧਿਕਾਰੀਆਂ ਨੇ ਉਸ ਨੂੰ ਰੋਕ ਕੇ ਉਸ ਕੋਲੋਂ ਪੁੱਛਗਿੱਛ ਕੀਤੀ । ਪੁੱਛਗਿੱਛ ਦੌਰਾਨ ਅਬਦੁੱਲਾ ਬਹੁਤ ਘਬਰਾਇਆ ਹੋਇਆ ਸੀ, ਇੱਥੋਂ ਤੱਕ ਕਿ ਉਸਦੀ ਆਵਾਜ਼ ਵੀ ਨਹੀਂ ਨਿਕਲ ਰਹੀ ਸੀ।

Smuggler conceals gold
Smuggler conceals gold

ਅਜਿਹੇ ਵਿੱਚ ਅਧਿਕਾਰੀਆਂ ਨੇ ਉਸ ਨੂੰ ਮਾਸਕ ਹਟਾਉਣ ਲਈ ਕਿਹਾ । ਅਬਦੁੱਲਾ ਦਾ ਮਾਸਕ ਕਾਫ਼ੀ ਭਾਰੀ ਸੀ, ਮਾਸਕ ਨੂੰ ਖੋਲ੍ਹਿਆ ਗਿਆ ਤਾਂ ਭੂਰੇ ਰੰਗ ਦਾ ਇੱਕ ਪਾਉਚ ਬਰਾਮਦ ਹੋਇਆ, ਜਿਸ ਨੂੰ ਟੇਪ ਨਾਲ ਲਪੇਟਿਆ ਗਿਆ ਸੀ । ਜਦੋਂ ਪਾਉਚ ਨੂੰ ਖੋਲ੍ਹਿਆ ਗਿਆ ਤਾਂ 85 ਗ੍ਰਾਮ ਸੋਨੇ ਦਾ ਪੇਸਟ ਬਰਾਮਦ ਹੋਇਆ । ਇਸ ਸੋਨੇ ਦੇ ਪੇਸਟ ਦੀ ਕੀਮਤ 2 ਲੱਖ 93 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ।

Smuggler conceals gold

ਇਸ ਤੋਂ ਇਲਾਵਾ ਉਸ ਦੇ ਬੈਗ ਤੋਂ 10 ਆਈਫੋਨ, 12ਪ੍ਰੋ-8 ਆਈਫੋਨ ਬਰਾਮਦ ਕੀਤੇ ਗਏ, ਜਿਸ ਨੂੰ ਪਹਿਲਾਂ ਇਸਤੇਮਾਲ ਕੀਤਾ ਜਾ ਚੁੱਕਿਆ ਸੀ । ਨਾਲ ਹੀ ਦੋ ਲੈਪਟਾਪ, ਦੋ ਕਾਰਟੂਨ ਸਿਗਰਟ । ਸਾਰੇ ਸਾਮਾਨ ਦੀ ਕੀਮਤ 11 ਲੱਖ ਰੁਪਏ ਦੱਸੀ ਗਈ ਹੈ । ਫਿਲਹਾਲ, ਸਾਮਾਨ ਨੂੰ ਕਸਟਮ ਐਕਟ ਦੇ ਤਹਿਤ ਸੀਜ ਕਰ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ।

ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ

The post ਮਾਸਕ ਦੀ ਆੜ ‘ਚ ਸੋਨੇ ਦੀ ਤਸਕਰੀ ! ਗ੍ਰਿਫਤਾਰ ਕੀਤੇ ਗਏ ਵਿਅਕਤੀ ਕੋਲੋ iPhone ਤੇ ਹੋਰ ਕੀਮਤੀ ਸਮਾਨ ਬਰਾਮਦ appeared first on Daily Post Punjabi.



Previous Post Next Post

Contact Form