ਕੇਰਲਾ ਦੇ ਕਾਂਗਰਸ ਉਮੀਦਵਾਰ ਵੀਵੀ ਪ੍ਰਕਾਸ਼ ਦਾ ਦਿਹਾਂਤ, ਰਾਹੁਲ ਗਾਂਧੀ ਨੇ ਜਤਾਇਆ ਦੁੱਖ

Congress candidate VV Prakash dies: ਕੇਰਲਾ ਦੇ ਮਲਪਪੁਰਮ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀਵੀ ਪ੍ਰਕਾਸ਼ ਦਾ ਅੱਜ ਸਵੇਰੇ ਦਿਹਾਂਤ ਹੋ ਗਿਆ। 56 ਸਾਲਾਂ ਵੀਵੀ ਪ੍ਰਕਾਸ਼ ਨੂੰ ਅਚਾਨਕ ਛਾਤੀ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪਰਿਵਾਰਕ ਮੈਂਬਰਾਂ ਵੱਲੋਂ ਤੁਰੰਤ ਮੰਜੇਰੀ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦਾ ਦਿਹਾਂਤ ਹੋ ਗਿਆ । ਡਾਕਟਰ ਵੀਵੀ ਪ੍ਰਕਾਸ਼ ਆਪਣੀ ਜਾਨ ਨਹੀਂ ਬਚਾ ਸਕੇ । ਵੀਵੀ ਪ੍ਰਕਾਸ਼ ਨੀਲਾਂਬੁਰ ਹਲਕੇ ਤੋਂ ਯੂਡੀਐਫ ਦੇ ਉਮੀਦਵਾਰ ਸਨ । ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਉਨ੍ਹਾਂ ਦੇ ਦਿਹਾਂਤ ‘ਤੇ ਟਵੀਟ ਕਰਕੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Congress candidate VV Prakash dies
Congress candidate VV Prakash dies

ਰਾਹੁਲ ਗਾਂਧੀ ਨੇ ਟਵੀਟ ਵਿੱਚ ਲਿਖਿਆ, “ਮਲਪਪੁਰਮ DCC ਦੇ ਪ੍ਰਧਾਨ ਅਤੇ UDF ਨੀਲਾਂਬੁਰ ਦੇ ਉਮੀਦਵਾਰ ਵੀਵੀ ਪ੍ਰਕਾਸ਼ ਜੀ ਦਾ ਅਚਾਨਕ ਦਿਹਾਂਤ ਹੋਣਾ ਦੁਖਦ ਹੈ। ਉਨ੍ਹਾਂ ਨੂੰ ਕਾਂਗਰਸ ਦੇ ਇੱਕ ਇਮਾਨਦਾਰ ਅਤੇ ਮਿਹਨਤੀ ਮੈਂਬਰ ਵਜੋਂ ਯਾਦ ਕੀਤਾ ਜਾਵੇਗਾ, ਜੋ ਹਮੇਸ਼ਾ ਲੋਕਾਂ ਦੀ ਸਹਾਇਤਾ ਲਈ ਤਿਆਰ ਰਹਿੰਦੇ ਸਨ। ਉਨ੍ਹਾਂ ਦੇ ਪਰਿਵਾਰ ਨਾਲ ਮੇਰੀ ਦਿੱਲੋਂ ਹਮਦਰਦੀ ਹੈ।”

DCC ਦੇ ਸੂਤਰਾਂ ਨੇ ਦੱਸਿਆ ਕਿ ਛਾਤੀ ਵਿੱਚ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਪ੍ਰਕਾਸ਼ ਨੂੰ ਅੱਜ ਸਵੇਰੇ ਐਡਕਾਰਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ ਪਰ ਸਥਿਤੀ ਵਿਗੜਨ ਤੋਂ ਬਾਅਦ ਮੰਜੇਰੀ ਦੇ ਹਸਪਤਾਲ ਲਿਜਾਇਆ ਗਿਆ । ਉਨ੍ਹਾਂ ਨੇ ਸਵੇਰੇ ਪੰਜ ਵਜੇ ਆਖਰੀ ਸਾਹ ਲਏ । ਪ੍ਰਕਾਸ਼ ਦੀ ਕੁਝ ਮਹੀਨੇ ਪਹਿਲਾਂ ਐਂਜੀਓਪਲਾਸਟੀ ਹੋਈ ਸੀ। ਇਸ ਤੋਂ ਇਲਾਵਾ UDF ਨੇਤਾਵਾਂ ਨੇ ਵੀ ਪ੍ਰਕਾਸ਼ ਦੇ ਅਚਾਨਕ ਹੋਏ ਦਿਹਾਂਤ ‘ਤੇ ਸੋਗ ਜਤਾਇਆ ਹੈ।

ਇਹ ਵੀ ਦੇਖੋ: ਖਾਲਿਸਤਾਨੀਆਂ ਨੇ #BJP​ ਵਾਲਿਆਂ ਦੀ ਬਣਾ ਲਈ ਲਿਸਟ? ਗੋਲੀ ਮਾਰਨ ਦੀਆਂ ਧਮਕੀਆਂ? ਸੁਣੋ ਹਰਜੀਤ ਗਰੇਵਾਲ ਦੇ ਖੁਲਾਸੇ

The post ਕੇਰਲਾ ਦੇ ਕਾਂਗਰਸ ਉਮੀਦਵਾਰ ਵੀਵੀ ਪ੍ਰਕਾਸ਼ ਦਾ ਦਿਹਾਂਤ, ਰਾਹੁਲ ਗਾਂਧੀ ਨੇ ਜਤਾਇਆ ਦੁੱਖ appeared first on Daily Post Punjabi.



Previous Post Next Post

Contact Form