ਹਿੰਦੀ ਤੇ ਗੁਜਰਾਤੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ

actor Amit Mistry died: ਅਦਾਕਾਰ ਅਮਿਤ ਮਿਸਤਰੀ ਜੋ ਕਿ ਗੁਜਰਾਤੀ ਫਿਲਮਾਂ ਅਤੇ ਗੁਜਰਾਤੀ ਥੀਏਟਰ ਜਗਤ ਦੇ ਬਹੁਤ ਮਸ਼ਹੂਰ ਅਭਿਨੇਤਾ ਰਹੇ ਅਤੇ ਕਈ ਹਿੰਦੀ ਫਿਲਮਾਂ ਵਿੱਚ ਕੰਮ ਕਰ ਚੁੱਕੇ ਹਨ, ਦੀ ਅੱਜ ਸਵੇਰੇ 9.30 ਵਜੇ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ।

actor Amit Mistry died
actor Amit Mistry died

‘ਓਮ ਮਾਈ ਗੌਡ’ ਅਤੇ ‘102 ਨਾਟ ਆਊਟ’ ਵਰਗੀਆਂ ਫਿਲਮਾਂ ਦੇ ਨਿਰਦੇਸ਼ਕ ਉਮੇਸ਼ ਸ਼ੁਕਲਾ ਨੇ ਅਮਿਤ ਮਿਸਤਰੀ ਦੀ ਮੌਤ ਦੀ ਪੁਸ਼ਟੀ ਕਰਦਿਆਂ ਕਿਹਾ, ” ਅਮਿਤ ਨੂੰ ਅੱਜ ਆਪਣੇ ਘਰ ‘ਚ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਤੋਂ ਪਹਿਲਾਂ ਹਸਪਤਾਲ ਲਿਜਾਇਆ ਗਿਆ। ਉਹ ਆਪਣੀ ਬੁੱਢੀ ਮਾਂ ਨਾਲ ਮੁੰਬਈ ਦੇ ਅੰਧੇਰੀ ਦੇ ਜੁਹੂ ਗੱਲੀ ਖੇਤਰ ਵਿਚ ਰਹਿੰਦਾ ਸੀ।

ਅਮਿਤ ਮਿਸਤਰੀ ਨੇ ਵੱਖ-ਵੱਖ ਹਿੱਟ ਗੁਜਰਾਤੀ ਫਿਲਮਾਂ ਜਿਵੇਂ ‘ਬੀ ਯਾਰ’ ਵਿਚ ਕੰਮ ਕੀਤਾ ਹੈ ਅਤੇ ਥੀਏਟਰ ਜਗਤ ਵਿਚ ਇਕ ਵੱਖਰੀ ਪਛਾਣ ਬਣਾਉਣ ਤੋਂ ਇਲਾਵਾ, ‘ਕਿਆ ਕਹਿਨਾ’, ‘ਇਕ ਚਾਲੀਸ ਦੀ ਲਾਸਟ ਲੌਕਲ’, ’99’, ”ਯਮਲਾ ਪਗਲਾ ਦੀਵਾਨਾ’, ‘ਏ ਜੈਂਟਲਮੈਨ’ ‘ਚ ਵੀ ਕੰਮ ਕੀਤਾ ਸੀ। ਅਮਿਤ ਮਿਸਤਰੀ ਦੇ ਮੈਨੇਜਰ ਮਹਾਰਿਸ਼ੀ ਦੇਸਾਈ ਦੱਸਿਆ ਕਿ ਅਮਿਤ ਮਿਸਤਰੀ ਦਾ ਤਲਾਕ ਹੋ ਗਿਆ ਸੀ। ਤਕਰੀਬਨ 10 ਸਾਲ ਪਹਿਲਾਂ ਆਪਣੀ ਪਤਨੀ ਤੋਂ ਤਲਾਕ ਲੈ ਲਿਆ ਸੀ। ਉਸਨੇ ਦੱਸਿਆ ਕਿ ਅਮਿਤ ਮਿਸਤਰੀ ਦੀ ਮਾਂ ਫਿਲਹਾਲ ਰਿਸ਼ਤੇਦਾਰਾਂ ਦੀ ਮਦਦ ਨਾਲ ਅਮਿਤ ਦੀ ਅੰਤਮ ਕਾਰਵਾਈ ਦਾ ਪ੍ਰਬੰਧ ਕਰਨ ਵਿੱਚ ਲੱਗੀ ਹੋਈ ਹੈ।

The post ਹਿੰਦੀ ਤੇ ਗੁਜਰਾਤੀ ਫਿਲਮਾਂ ਦੇ ਮਸ਼ਹੂਰ ਅਦਾਕਾਰ ਅਮਿਤ ਮਿਸਤਰੀ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ appeared first on Daily Post Punjabi.



Previous Post Next Post

Contact Form