ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਪੁਹੰਚਿਆ ਕੋਰੋਨਾ, ਮਾਊਂਟ ਐਵਰੇਸਟ ‘ਤੇ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ

Coronavirus reaches Mount Everest: ਕੋਰੋਨਾ ਵਾਇਰਸ ਨੂੰ ਪੂਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ । ਹੁਣ ਤੱਕ ਇਸ ਮਹਾਂਮਾਰੀ ਨੇ ਕਰੋੜਾਂ ਲੋਕਾਂ ਦੀ ਜਾਨ ਲੈ ਲਈ ਹੈ। ਪਰ ਇਸਦੇ ਪ੍ਰਕੋਪ ਕਾਰਨ ਹੁਣ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਵੀ ਹੁਣ ਅਛੂਤੀ ਨਹੀਂ ਰਹੀ ਹੈ। ਕੋਰੋਨਾ ਦੀ ਲਾਗ ਦਾ ਪ੍ਰਕੋਪ ਹੁਣ ਦੁਨੀਆ ਦੇ ਸਭ ਤੋਂ ਉੱਚੇ ਸਥਾਨ ਐਵਰੇਸਟ ਦੀ ਚੋਟੀ ‘ਤੇ ਵੀ ਪਹੁੰਚ ਗਿਆ ਹੈ। ਇੱਥੇ ਮਾਊਂਟ ਐਵਰੈਸਟ ਦੇ ਬੇਸ ਕੈਂਪ ਵਿੱਚ ਰਹਿ ਰਹੇ ਇੱਕ ਮਾਉਂਟੇਨਰ ਦੇ ਪਾਜ਼ੀਟਿਵ ਹੋਣ ਦੀ ਖ਼ਬਰ ਸਾਹਮਣੇ ਆਈ ਹੈ । ਜਿਸ ਤੋਂ ਬਾਅਦ ਉਸ ਨੂੰ ਹੈਲੀਕਾਪਟਰ ਰਾਹੀਂ ਕਾਠਮੰਡੂ ਦੇ ਇੱਕ ਹਸਪਤਾਲ ਵਿੱਚ ਲੈ ਜਾਇਆ ਗਿਆ ਹੈ ।

Coronavirus reaches Mount Everest
Coronavirus reaches Mount Everest

ਇਸ ਸਬੰਧੀ ਮਾਉਂਟੇਨਰ ਆਰਲੈਂਡ ਨੇਸਟ ਨੇ ਸ਼ੁੱਕਰਵਾਰ ਨੂੰ ਮੀਡੀਆ ਏਜੰਸੀ ਨੂੰ ਦੱਸਿਆ ਕਿ ਬੀਤੀ 15 ਅਪ੍ਰੈਲ ਨੂੰ ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਸੀ । ਉਸ ਤੋਂ ਬਾਅਦ ਵੀਰਵਾਰ ਨੂੰ ਹੋਈ ਜਾਂਚ ਵਿੱਚ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਅਤੇ ਉਹ ਹੁਣ ਨੇਪਾਲ ਵਿੱਚ ਇੱਕ ਸਥਾਨਕ ਪਰਿਵਾਰ ਦੇ ਨਾਲ ਰਹਿ ਰਹੇ ਹਨ।

Coronavirus reaches Mount Everest

ਇਸ ਮਾਮਲੇ ਵਿੱਚ ਇੱਕ ਗਾਈਡ ਆਸਟਰੀਅਨ ਲੁਕਾਸ ਫਰਨਬੈਸ਼ ਨੇ ਚੇਤਾਵਨੀ ਦਿੱਤੀ ਕਿ ਜੇਕਰ ਸਭ ਦੀ ਜਾਂਚ ਕਰ ਤੱਤਕਾਲ ਸਾਵਧਾਨੀ ਉਪਾਅ ਨਾ ਕੀਤੇ ਗਏ ਤਾਂ ਬੇਸ ਕੈਂਪ ਵਿੱਚ ਮੌਜੂਦ ਹਜ਼ਾਰਾਂ ਮਾਉਂਟੇਨਰਾਂ, ਗਾਈਡ, ਸਹਾਇਕਾਂ ਵਿੱਚ ਕੋਰੋਨਾ ਸੰਕ੍ਰਮਣ ਫੈਲ ਸਕਦਾ ਹੈ । ਉਨ੍ਹਾਂ ਕਿਹਾ ਕਿ ਸੰਕ੍ਰਮਣ ਫੈਲਣ ਨਾਲ ਵਾਤਾਵਰਨ ਦੇ ਸਭ ਤੋਂ ਵਧੀਆ ਸਮੇਂ ਮਈ ਤੋਂ ਪਹਿਲਾਂ ਹੀ ਇਸਨੂੰ ਖਤਮ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ, “ਮੌਜੂਦਾ ਸਮੇਂ ਲਈ ਸਾਨੂੰ ਐਮਰਜੈਂਸੀ ਵਿੱਚ ਬੇਸ ਕੈਂਪ ਵਿੱਚ ਵੱਡੇ ਪੱਧਰ ‘ਤੇ ਜਾਂਚ ਕਰਨੀ ਚਾਹੀਦੀ ਹੈ, ਹਰ ਕਿਸੇ ਦੀ ਜਾਂਚ ਹੋਣੀ ਚਾਹੀਦੀ ਹੈ, ਸਾਰੀਆਂ ਟੀਮਾਂ ਨੂੰ ਵੱਖ-ਵੱਖ ਰੱਖਿਆ ਜਾਣਾ ਚਾਹੀਦਾ ਹੈ, ਉਨ੍ਹਾਂ ਵਿਚਕਾਰ ਕੋਈ ਸੰਪਰਕ ਨਹੀਂ ਹੋਣਾ ਚਾਹੀਦਾ।”

ਇਹ ਵੀ ਦੇਖੋ: ਸੁਦੇਸ਼ ਕੁਮਾਰੀ ਦੀ ਭਤੀਜੀ ਦੀਵਾਨੀ ਐ ‘ਅਫ਼ਸਾਨਾ’ ਦੀ, ਪਿਓ ਦੀ ਆਖਰੀ ਇੱਛਾ ਪੁਗਾਉਣ ਲਈ ਮਾਂ ਮਾਂਜਦੀ ਐ ਭਾਂਡੇ !

The post ਦੁਨੀਆ ਦੀ ਸਭ ਤੋਂ ਉੱਚੀ ਚੋਟੀ ‘ਤੇ ਪੁਹੰਚਿਆ ਕੋਰੋਨਾ, ਮਾਊਂਟ ਐਵਰੇਸਟ ‘ਤੇ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ appeared first on Daily Post Punjabi.



Previous Post Next Post

Contact Form