ਭਾਰਤ ‘ਚ ਮੌਜੂਦਾ ਘਟਨਾਵਾਂ ਦਿਲ ਦਹਿਲਾਉਣ ਵਾਲੀਆਂ, ਦੁਨੀਆਂ ਨੂੰ ਕਰਨੀ ਚਾਹੀਦੀ ਭਾਰਤ ਦੀ ਮੱਦਦ-ਗ੍ਰੇਟਾ ਥਨਬਰਗ

covid-19 crisis india really heartbreaking: ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਭਾਰਤ ‘ਤੇ ਬਹੁਤ ਭਾਰੀ ਪੈ ਰਹੀ ਹੈ।ਸੰਕਰਮਣ ਦੇ ਤੇਜੀ ਨਾਲ ਵਧਦੇ ਮਾਮਲਿਆਂ ਨੇ ਦੇਸ਼ ਸਮੇਤ ਦੁਨੀਆ ਨੂੰ ਵੀ ਚਿੰਤਾ ‘ਚ ਪਾ ਦਿੱਤਾ ਹੈ।ਵਾਤਾਵਰਨ ਕੁੰਨਕਰਨ ਗ੍ਰੇਟਾ ਥਨਬਰਗ ਨੇ ਸ਼ਨੀਵਾਰ ਨੂੰ ਭਾਰਤ ‘ਚ ਕੋਵਿਡ-19 ਸੰਕਟ ਦੇ ਪ੍ਰਸਾਰ ਨੂੰ ਦਿਲ ਦਹਿਲਾਉਣ ਵਾਲਾ ਦੱਸਿਆ ਹੈ।ਉਸ ਨੇ ਸੰਸਾਰ ਭਰ ਅੱਗੇ ਆਉਣ ਵਾਲੇ ਭਾਰਤ ਨੂੰ ਸੰਕਟ ਤੋਂ ਬਾਹਰ ਕੱਢਣ ਦੀ ਅਪੀਲ ਕੀਤੀ।

covid-19 crisis india really heartbreaking

ਗ੍ਰੇਟਾ ਨੇ ਟਵੀਟ ਕੀਤਾ, ” ਭਾਰਤ ‘ਚ ਹਾਲ ਦੀਆਂ ਘਟਨਾਵਾਂ ਨੂੰ ਦੇਖ ਕੇ ਦੁਖੀ ਹਾਂ।ਵਿਸ਼ਵ ਭਰ ਨੂੰ ਜ਼ਰੂਰ ਅੱਗੇ ਆਉਣਾ ਚਾਹੀਦਾ ਅਤੇ ਫੌਰਨ ਜ਼ਰੂਰੀ ਮੱਦਦ ਮੁਹੱਈਆ ਕਰਾਉਣ।ਆਪਣੇ ਟਵੀਟ ਦੇ ਨਾਲ ਗ੍ਰੇਟਾ ਨੇ ਭਾਰਤ ਦੇ ਸਿਹਤ ਸੰਕਟ ਦੀ ਇੱਕ ਰਿਪੋਰਟ ਸ਼ੇਅਰ ਕੀਤੀ ਹੈ।ਰੋਜ਼ਾਨਾ 3 ਲੱਖ ਸੰਕਰਮਣ ਦੇ ਮਾਮਲਿਆਂ ਨੂੰ ਦਰਜ ਕੀਤਾ ਗਿਆ ਹੈ।ਕਰੀਬ ਇੱਕ ਹਫਤੇ ਤੋਂ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਕਈ ਸੂਬਿਆਂ ‘ਚ ਹਸਪਤਾਲ ਕੋਵਿਡ-19 ਮਰੀਜ਼ਾਂ ਦਾ ਇਲਾਜ ਕਰਨ ਲਈ ਮੈਡੀਕਲ ਆਕਸੀਜਨ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ।

ਭਾਰਤ ‘ਚ ਕੋਵਿਡ-19 ਦੇ ਮਾਮਲੇ ਵਿਸਫੋਟਕ ਹੋਣ ਦੇ ਨਾਲ, ਹਸਪਤਾਲਾਂ ‘ਚ ਬੈੱਡ ਅਤੇ ਵੈਂਟੀਲੇਟਰ ਦੀ ਗੰਭੀਰ ਕਿੱਲਤ ਨੇ ਜ਼ਿੰਦਗੀ ਬਚਾਉਣ ਦੇ ਯਤਨਾਂ ਨੂੰ ਵੀ ਫੇਲ ਕੀਤਾ ਹੈ।ਇਸ ਦੌਰਾਨ, ਸ਼ਨੀਵਾਰ ਨੂੰ ਸਰਕਾਰ ਨੇ ਕੋਵਿਡ-19 ਵੈਕਸੀਨ, ਮੈਡੀਕਲ -ਗ੍ਰੇਡ ਆਕਸੀਜਨ ਅਤੇ ਸਬੰਧਿਤ ਉਪਕਰਨਾਂ ਦੇ ਆਯਾਤ ‘ਤੇ ਲੱਗਣ ਵਾਲੇ ਸੀਮਾ ਸ਼ੁਲਕ ‘ਚ ਰਾਹਤ ਦੇਣਾ ਦਾ ਐਲਾਨ ਕੀਤਾ।

Delhi ਦੇ ਹਾਲ ਦੇਖ ਬੇਬੱਸ ਹੋਏ Kejriwal, ਹੱਥ ਜੋੜ ਕੇ ਦੂਜੇ ਸੂਬਿਆਂ ਨੂੰ ਕੀਤੀ ਭਾਵੁਕ ਅਪੀਲ

The post ਭਾਰਤ ‘ਚ ਮੌਜੂਦਾ ਘਟਨਾਵਾਂ ਦਿਲ ਦਹਿਲਾਉਣ ਵਾਲੀਆਂ, ਦੁਨੀਆਂ ਨੂੰ ਕਰਨੀ ਚਾਹੀਦੀ ਭਾਰਤ ਦੀ ਮੱਦਦ-ਗ੍ਰੇਟਾ ਥਨਬਰਗ appeared first on Daily Post Punjabi.



Previous Post Next Post

Contact Form