– ਭਾਰਤ ਵਿੱਚ ਕਰੋਨਾ ਵਾਇਰਸ ਦੀ ਦੂਜੀ ਲਹਿਰ ਦੀ ਲਾਗ ਨਾਲ ਨਵੇਂ ਮਾਮਲੇ ਰੁੱਕਣ ਦਾ ਨਾਂਮ ਨਹੀਂ ਲੈ ਰਹੇ । ਜਿਸ ਕਰਕੇ ਕੋਵਿਡ -19 ਦੇ ਇਲਾਜ ਲਈ ਕਾਫੀ ਅਸਰਦਾਰ ਐਂਟੀਵਾਇਰਲ ਵੈਕਸੀਨ ਰੇਮੇਡਿਸਵਿਰ ਦੀ ਮੰਗ ਤੇਜ਼ੀ ਨਾਲ ਵੱਧ ਰਹੀ ਹੈ।
ਇਸ ਦੌਰਾਨ ਭੋਪਾਲ ਪੁਲੀਸ ਨੇ ਜੇਕੇ ਹਸਪਤਾਲ ਵਿੱਚੋਂ ਵੈਕਸੀਨ ਚੋਰੀ ਦੇ ਮਾਮਲੇ ‘ਚ ਇੱਕ ਵਿਅਕਤੀ ਝਲਕਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਕਹਾਣੀ ਇਸ ਤਰ੍ਹਾਂ ਕਿ ਝਲਕਨ ਸਿੰਘ ਦੀ ਪ੍ਰੇਮਿਕਾ ਸੋਨਾਲੀ ਜੇਕੇ ਹਸਪਤਾਲ ਵਿੱਚ ਨਰਸ ਸੀ । ਮਰੀਜ਼ਾਂ ਵੱਲੋਂ ਲਿਆਂਦੀ ਗਈ ਰੇਮੇਡਿਸਵਿਰ ਵੈਕਸੀਨ ਨੂੰ ਉਹ ਚੋਰੀ ਕਰ ਲੈਂਦੀ ਸੀ ਅਤੇ ਮਰੀਜ਼ਾਂ ਨੂੰ ਕੋਈ ਹੋਰ ਟੀਕਾ ਲਾ ਦਿੰਦੀ ਸੀ । ਚੋਰੀ ਕੀਤੀ ਵੈਕਸੀਨ ਨੂੰ ਉਸਦਾ ਪ੍ਰੇਮੀ ਝਲਕਨ ਸਿੰਘ ਅੱਗੇ ਮਹਿੰਗੇ ਭਾਅ ‘ਚ ਬਲੈਕ ਵੇਚਦਾ ਸੀ । ਇੱਕ ਮਰੀਜ਼ ਦੇ ਨਾਲ ਝਲਕਨ ਸਿੰਘ ਆਨਲਾਈਨ ਸੌਦੇਬਾਜ਼ੀ ਕਰ ਰਿਹਾ ਸੀ , ਅਚਾਨਕ ਮਰੀਜ਼ ਦੀ ਮੌਤ ਹੋ ਗਈ ਅਤੇ ਉਸਦੇ ਵਾਰਿਸਾਂ ਨੇ ਪੁਲੀਸ ਨੂੰ ਗੁਪਤ ਜਾਣਕਾਰੀ ਦਿੱਤੀ । ਪੁਲੀਸ ਨੇ ਝਲਕਨ ਸਿੰਘ ਤੇ ਨਜ਼ਰ ਰੱਖਣੀ ਸੁਰੂ ਕਰ ਦਿੱਤੀ । ਜਦੋਂ ਉਸਦੀ ਜੇਬ ਵਿੱਚ ਵੈਕਸੀਨ ਦੀ ਸ਼ੀਸ਼ੀ ਰੱਖੀ ਹੋਈ ਸੀ ਪੁਲੀਸ ਨੇ ਸਬੂਤਾਂ ਸਮੇਤ ਉਸਨੂੰ ਗ੍ਰਿਫ਼ਤਾਰ ਕਰ ਲਿਆ। ਜਦਕਿ ਉਸਦੀ ਪ੍ਰੇਮਿਕਾ ਸੋਨਾਲੀ ਹਾਲੇ ਫਰਾਰ ਹੈ ।
ਪੁਲੀਸ ਦਾ ਕਹਿਣਾ ਹੈ ਕਿ ਝਲਕਨ ਸਿੰਘ 20 ਤੋਂ 30 ਹਜ਼ਾਰ ਰੁਪਏ ਵਿੱਚ ਵੈਕਸੀਨ ਵੇਚਦਾ ਸੀ । ਉਸਨੇ ਤਾਂ ਜੇਕੇ ਹਸਪਤਾਲ ਦੇ ਹੀ ਇੱਕ ਡਾਕਟਰ ਸੁੱਭਮ ਪਟੇਰੀਆ ਨੂੰ ਵੀ 13 ਰੁਪਏ ਵਿੱਚ ਇੰਜਕੈਸ਼ਨ ਵੇਚਿਆ ਸੀ । ਜਿਸਦੀ ਪੇਮੈਂਟ ਆਨਲਾਈਨ ਕੀਤੀ ਗਈ ਸੀ।
ਪੁਲੀਸ ਨੇ ਮੁਲਜਿ਼ਮ ਖਿਲਾਫ਼ ਆਈਪੀਸੀ ਦੀ ਧਾਰਾ 389, 269 , 270 ਸਮੇਤ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ।
source https://punjabinewsonline.com/2021/04/24/%e0%a8%87%e0%a8%b8%e0%a8%bc%e0%a8%95-%e0%a8%a6%e0%a8%be-%e0%a8%85%e0%a8%9c%e0%a9%80%e0%a8%ac-%e0%a8%95%e0%a8%bf%e0%a9%b1%e0%a8%b8%e0%a8%be-%e0%a8%97%e0%a8%b0%e0%a8%b2%e0%a8%ab%e0%a8%b0%e0%a9%88/