Babbu Mann and Jazzy B : ਪੰਜਾਬੀ ਗਾਇਕ ਬੱਬੂ ਮਾਨ ਆਪਣੀ ਯਾਰੀ ਦੇ ਲਈ ਕਾਫੀ ਮਸ਼ਹੂਰ ਹਨ। ਜਿਹਨਾਂ ਦੇ ਨਾਲ ਬੱਬੂ ਮਾਨ ਦਾ ਖਾਸ ਪਿਆਰ ਹੈ ਉਹ ਬੰਦੇ ਅੱਜ ਵੀ ਉਹਨਾਂ ਦੇ ਨਾਲ ਹਨ। ਬੱਬੂ ਮਾਨ ਦੇ ਯਾਰਾਂ ਚੋ ਯਾਰ ਇਕ ਪੰਜਾਬੀ ਗਾਇਕ ਜੈਜ਼ੀ ਬੀ ਹਨ। ਇਹ ਦੋਨੋ ਗਾਇਕ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਸਿਤਾਰੇ ਹਨ। ਇਸ ਜੋੜੀ ਨੇ ਹਾਲ ਹੀ ਵਿੱਚ ਅਵੇਟੇਡ ਟਾਈਮ ਦੀ ਸੂਚਨਾ ਦਿੱਤੀ ਹੈ। ਪਹਿਲੀ ਵਾਰ ਦੋਨੋ ਇੱਕ ਗੀਤ ਦੇ ਵਿੱਚ ਇਕੱਠੇ ਨਜ਼ਰ ਆਉਣਗੇ।
ਇਸ ਗੀਤ ਦਾ ਨਾਮ ਹੈ ‘ ਪੁਰਾਣੀ ਯਾਰੀ ‘ ਜਿਸ ਦੇ ਵਿੱਚ ਬੱਬੂ ਮਾਨ ਫੀਚਰ ਹੋਣਗੇ। ਇਸ ਗੀਤ ਨੂੰ ਜੈਜ਼ੀ ਬੀ ਵਲੋਂ ਗਾਇਆ ਗਿਆ ਹੈ। ਫਿਲਹਾਲ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਕਿ ਬੱਬੂ ਮਾਨ ਗੀਤ ਗਾਉਣਗੇ ਵੀ ਆ ਫਰ ਸਿਰਫ ਫੀਚਰ ਹੀ ਕਰਨਗੇ। ਦੱਸ ਦੇਈਏ ਕਿ ਇਸ ਗੀਤ ਦੀ ਇੱਕ ਹੋਰ ਖ਼ਾਸੀਅਤ ਹੈ ਕਿ ਇਸ ਗੀਤ ਨੂੰ ਬੱਬੂ ਮਾਨ ਨੇ ਲਿਖਿਆ ਹੈ। ਅਜੇ ਇਸ ਗੀਤ ਦਾ ਸਿਰਫ ਪੋਸਟਰ ਹੀ ਰਿਲੀਜ਼ ਹੋਇਆ ਹੈ। ਪੂਰੇ ਗੀਤ ਦੀ ਰਿਲੀਜ਼ਿੰਗ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਇਸ ਪੋਸਟਰ ਨੇ ਦੋਹਾਂ ਦੇ ਪ੍ਰਸ਼ੰਸਕਾਂ ਨੂੰ ਕਾਫੀ ਖੁਸ਼ ਕਰ ਦਿੱਤਾ ਹੈ। ਪਹਿਲੀ ਵਾਰ ਦੋਨਾਂ ਦਾ ਕੋਲੈਬੋਰੇਸ਼ਨ ਹੋ ਜਾ ਰਿਹਾ ਹੈ। ਇਸ ਗੀਤ ਦਾ ਪ੍ਰਸ਼ੰਸਕਾਂ ਵਾਲੀ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾ ਰਿਹਾ ਹੈ।
The post ਬੱਬੂ ਮਾਨ ਤੇ ਜੈਜ਼ੀ ਬੀ ਜਲਦ ਹੀ ਆਪਣੇ ਪ੍ਰਸ਼ੰਸਕਾਂ ਨੂੰ ਦੇਣ ਜਾ ਰਹੇ ਹਨ ਖਾਸ ਤੋਹਫ਼ਾ appeared first on Daily Post Punjabi.
source https://dailypost.in/news/entertainment/babbu-mann-and-jazzy-b/