ਕੋਰੋਨਾ ਕਾਲ ਦੌਰਾਨ ਪੰਜਾਬ ‘ਚ ਖੂਨ ਦੀ ਕਮੀ ਬਣੀ ਵੱਡੀ ਸਮੱਸਿਆ, ਡਾਕਟਰਾਂ ਨੇ ਵੈਕਸੀਨ ਲਗਵਾਉਣ ਤੋਂ ਪਹਿਲਾਂ ਖੂਨਦਾਨ ਕਰਨ ਦੀ ਕੀਤੀ ਅਪੀਲ

Punjab Anemia major problem: 1 ਮਈ ਤੋਂ 18 ਸਾਲ ਤੋਂ ਵੱਧ ਉਮਰ ਵਾਲੇ ਵੀ ਹੁਣ ਕੋਰੋਨਾ ਵਾਇਰਸ ਵੈਕਸੀਨ ਲਗਵਾ ਸਕਣਗੇ। ਅਜਿਹੀ ਸਥਿਤੀ ਵਿੱਚ ਨੌਜਵਾਨਾਂ ਕੋਲ ਦੋਹਰੀ ਜ਼ਿੰਮੇਵਾਰੀ ਨਿਭਾਉਣ ਦਾ ਵੱਡਾ ਮੌਕਾ ਹੈ। ਪਹਿਲਾਂ ਖੂਨਦਾਨ ਪਹਿਲਾਂ ਟੀਕਾਕਰਨ। ਕਿਉਂਕਿ ਪੰਜਾਬ ਦੇ 132 ਬਲੱਡ ਬੈਂਕ ਵਿੱਚ 70% ਖੂਨਦਾਨ ਕਰਨ ਵਾਲਿਆਂ ਦੀ ਘਾਟ ਆ ਗਈ ਹੈ। ਸਿਹਤ ਵਿਭਾਗ ਦੇ ਅਨੁਸਾਰ ਰਾਜ ਨੂੰ ਰੋਜ਼ਾਨਾ 684 ਯੂਨਿਟ ਖੂਨ ਦੀ ਜ਼ਰੂਰਤ ਹੈ ਅਤੇ ਸਿਰਫ 206 ਯੂਨਿਟ ਉਪਲਬਧ ਹਨ।

Punjab Anemia major problem
Punjab Anemia major problem

ਦੂਜੇ ਪਾਸੇ ਮਾਹਿਰਾਂ ਦਾ ਕਹਿਣਾ ਹੈ ਕਿ ਵੈਕਸੀਨ ਦੀ ਪਹਿਲੀ ਡੋਜ਼ ਲੈਣ ਤੋਂ 56 ਦਿਨ ਬਾਅਦ ਖੂਨਦਾਨ ਕਰਨ ਦੇ ਯੋਗ ਹੋ ਜਾਵੇਗਾ। ਯਾਨੀ ਦੂਜਾ ਟੀਕਾ ਲਗਵਾਉਣ ਦੇ 28 ਦਿਨਾਂ ਬਾਅਦ ਹੀ ਖੂਨਦਾਨ ਕਰ ਸਕੋਗੇ। ਅਜਿਹੀ ਸਥਿਤੀ ਵਿੱਚ ਡਰ ਹੈ ਕਿ ਖੂਨ ਦੀ ਕਮੀ ਇੱਕ ਵੱਡੀ ਸਮੱਸਿਆ ਨਾ ਬਣ ਜਾਵੇ। ਇਸੇ ਲਈ ਸੂਬੇ ਦੇ ਡਾਕਟਰ ਟੀਕਾ ਲਗਵਾਉਣ ਤੋਂ ਪਹਿਲਾਂ ਖੂਨਦਾਨ ਕਰਨ ਦੀ ਅਪੀਲ ਕਰ ਰਹੇ ਹਨ । ਥੈਲੇਸੀਮੀਆ, ਹੀਮੋਫਿਲਿਆ ਅਤੇ ਔਰਤਾਂ ਜਿਹੜੀਆਂ ਗਰਭਵਤੀ ਹਨ, ਉਨ੍ਹਾਂ ਦੇ ਜਣੇਪਿਆਂ ਦੇ ਸਮੇਂ ਖੂਨ ਦੀ ਜਰੂਰਤ ਪੈ ਰਹੀ ਹੈ। ਸਿਵਲ ਹਸਪਤਾਲ ਦੀ ਖੂਨ ਚੜ੍ਹਾਉਣ ਦੀ ਅਧਿਕਾਰੀ ਡਾ: ਨਵਨੀਤ ਕੌਰ ਦਾ ਕਹਿਣਾ ਹੈ ਕਿ ਡੋਨਰਸ ਰੂਮ ਵਿੱਚ ਇੱਕ ਸਮੇਂ ਵਿੱਚ ਦੋ ਲੋਕਾਂ ਦੇ ਖੂਨ ਦੇਣ ਦੀ ਸਹੂਲਤ ਹੈ ।

Punjab Anemia major problem
Punjab Anemia major problem

ਨੈਸ਼ਨਲ ਏਡਜ਼ ਕੰਟਰੋਲ ਸੰਗਠਨ ਅਧੀਨ ਆਉਣ ਵਾਲੀਆਂ ਖੂਨ ਸੰਚਾਰ ਸੇਵਾਵਾਂ ਦੀ ਸੰਯੁਕਤ ਡਾਇਰੈਕਟਰ ਡਾ. ਸੁਨੀਤਾ ਦਾ ਕਹਿਣਾ ਹੈ ਕਿ ਸਰਕਾਰੀ ਬਲੱਡ ਬੈਂਕਾਂ ਵਿੱਚ ਖੂਨਦਾਨ ਕਰਨ ਵਾਲਿਆਂ ਵਿੱਚ 70% ਕਮੀ ਆਈ ਹੈ ।

Punjab Anemia major problem

ਦੱਸ ਦੇਈਏ ਕਿ ਇਸ ਮਾਮਲੇ ਵਿੱਚ ਲੋਕਾਂ ਦਾ ਕਹਿਣਾ ਹੈ ਕਿ ਹਰ ਵੈਕਸੀਨ ਦਾ ਕ੍ਰਾਈਟੇਰੀਆ ਹੁੰਦਾ ਹੈ। ਕੋਰੋਨਾ ਵੈਕਸੀਨ ਦੀ ਪਹਿਲੀ ਡੋਜ਼ ਤੋਂ ਬਾਅਦ ਸਰੀਰ ਵਿੱਚ ਐਂਟੀਬਾਡੀਜ਼ ਬਣਨਾ ਸ਼ੁਰੂ ਹੋ ਜਾਂਦੇ ਹ ਨ। ਜੇ ਕੋਈ ਇਸ ਦੌਰਾਨ ਖੂਨਦਾਨ ਕਰਦਾ ਹੈ, ਤਾਂ ਐਂਟੀਬਾਡੀ ਦੂਜੇ ਦੇ ਸਰੀਰ ਵਿੱਚ ਦਾਖਲ ਹੋ ਜਾਂਦੇ ਹਨ। ਇਸ ਲਈ ਦੋਵੇਂ ਡੋਜ਼ ਲੱਗਣ ਦੇ ਸਿਰਫ 28 ਦਿਨਾਂ ਦੀ ਖੁਰਾਕ ਤੋਂ ਬਾਅਦ ਹੀ ਖੂਨਦਾਨ ਕਰ ਸਕਦੇ ਹਨ, ਕਿਉਂਕਿ, 18 ਸਾਲ ਤੋਂ ਵੱਧ ਉਮਰ ਦਾ ਵਿਅਕਤੀ ਟੀਕਾਕਰਨ ਦੇ 56 ਦਿਨਾਂ ਬਾਅਦ ਹੀ ਖੂਨਦਾਨ ਕਰ ਸਕਦਾ ਹੈ। 

ਇਹ ਵੀ ਦੇਖੋ: ਨਹਿਰ ਦੀ ਰੇਲਿੰਗ ‘ਤੇ ਲਟਕੀ ਕਾਰ ‘ਚ ਫਸੀਆਂ 5 ਜਾਨਾਂ, ਹਾਦਸਾ ਇੰਨਾਂ ਭਿਆਨਕ ਦੇਖਣ ਵਾਲਿਆਂ ਦੇ ਸੁੱਕ ਗਏ ਸਾਹ

The post ਕੋਰੋਨਾ ਕਾਲ ਦੌਰਾਨ ਪੰਜਾਬ ‘ਚ ਖੂਨ ਦੀ ਕਮੀ ਬਣੀ ਵੱਡੀ ਸਮੱਸਿਆ, ਡਾਕਟਰਾਂ ਨੇ ਵੈਕਸੀਨ ਲਗਵਾਉਣ ਤੋਂ ਪਹਿਲਾਂ ਖੂਨਦਾਨ ਕਰਨ ਦੀ ਕੀਤੀ ਅਪੀਲ appeared first on Daily Post Punjabi.



source https://dailypost.in/news/punjab/punjab-anemia-major-problem/
Previous Post Next Post

Contact Form