ਘਰਿਆਲਾ ਚੌਕੀ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਸੜਕ ਹਾਦਸੇ ‘ਚ ਹੋਈ ਮੌਤ

Inspector Amritpal Singh : ਇਸ ਵੇਲੇ ਇੱਕ ਮੰਦਭਾਗੀ ਖਬਰ ਘਰਿਆਲਾ ਏਰੀਏ ਤੋਂ ਆ ਰਹੀ ਹੈ, ਜਿੱਥੇ ਅੱਜ ਥਾਣਾ ਸਦਰ ਪੱਟੀ ਅਧੀਨ ਪੈਂਦੀ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਐਕਸੀਡੈਂਟ ਦੌਰਾਨ ਹੋਈ ਮੌਤ ਹੋ ਗਈ ਹੈ। ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦਾ ਐਕਸੀਡੈਂਟ ਪਿੰਡ ਕੈਰੋਂ ਦੇ ਨਜ਼ਦੀਕ ਹੋਇਆ ਹੈ। ਉਨ੍ਹਾਂ ਦੀ ਮੌਤ ਦੀ ਖਬਰ ਫੈਲਦਿਆ ਹੀ ਪੂਰੇ ਇਲਾਕੇ ਦੇ ਲੋਕਾਂ ਵਲੋਂ ਡੂੰਗੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

Inspector Amritpal Singh
Inspector Amritpal Singh

ਦੱਸ ਦੇਈਏ ਕਿ ਐੱਸ ਆਈ ਅੰਮ੍ਰਿਤਪਾਲ ਸਿੰਘ ਮਾਈਨਿੰਗ ਦੀ ਡਿਊਟੀ ਸਬੰਧੀ ਇਲਾਕੇ ਵਿੱਚ ਗਸ਼ਤ ਕਰ ਰਹੇ ਸਨ ਤਾਂ ਇਸ ਦੌਰਾਨ ਜਦੋ ਉਹ ਮਾਹੀ ਪੈਲੇਸ ਦੇ ਨਜ਼ਦੀਕ ਪਹੁੰਚੇ ਤਾਂ ਕਿਸੇ ਤੇਜ਼ ਰਫ਼ਤਾਰ ਵਾਹਨ ਨਾਲ ਉਨ੍ਹਾਂ ਦੀ ਗੱਡੀ ਦੀ ਟੱਕਰ ਹੋ ਗਈ ਜਿਸ ਕਾਰਨ ਉਹ ਗੰਭੀਰ ਜ਼ਖ਼ਮੀ ਹੋ ਗਏ। ਪਰ ਇਸ ਤੋਂ ਥੋੜ੍ਹੀ ਦੇਰ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਐੱਸ ਆਈ ਅੰਮ੍ਰਿਤਪਾਲ ਸਿੰਘ ਇਸ ਤੋਂ ਪਹਿਲਾ ਵਿਧਾਨ ਸਭਾ ਹਲਕਾ ਖੇਮਕਰਨ ਦੇ ਥਾਣਾ ਵਲਟੋਹਾ ਦੇ ਐਸ.ਐਚ.ਓ ਰਹਿ ਚੁੱਕੇ ਹਨ।

ਇਹ ਵੀ ਦੇਖੋ : ਪੰਜਾਬ ‘ਚ ਵਧਿਆ 6 ਵਜੇ ਤੋਂ Night Curfew, ਐਤਵਾਰ ਦੇ ਨਾਲ ਸ਼ਨਿੱਚਰਵਾਰ ਵੀ ਮੁਕੰਮਲ ਲੱਗੇਗਾ Lockdown

The post ਘਰਿਆਲਾ ਚੌਕੀ ਦੇ ਇੰਚਾਰਜ ਇੰਸਪੈਕਟਰ ਅੰਮ੍ਰਿਤਪਾਲ ਸਿੰਘ ਦੀ ਸੜਕ ਹਾਦਸੇ ‘ਚ ਹੋਈ ਮੌਤ appeared first on Daily Post Punjabi.



source https://dailypost.in/news/punjab/majha/inspector-amritpal-singh/
Previous Post Next Post

Contact Form