ਬਟਾਲਾ ’ਚ ਇਨਸਾਨੀਅਨ ਹੋਈ ਸ਼ਰਮਸਾਰ- ਸਾਲੇ ਬੰਧਕ ਬਣਾ ਕੇ ਉਸ ਦੀ ਗਰਭਵਤੀ ਪਤਨੀ ਨਾਲ ਜੀਜੇ ਨੇ ਕੀਤਾ ਬਲਾਤਕਾਰ, ਖਿੱਚੀਆਂ ਅਸ਼ਲੀਲ ਫੋਟੋਆਂ

After hostage borther in law : ਪੰਜਾਬ ਦੇ ਬਟਾਲਾ ਦੇ ਇੱਕ ਪਿੰਡ ਵਿੱਚ ਇਨਸਾਨੀਅਨ ਨੂੰ ਸ਼ਰਮਸਾਰ ਕਰ ਦਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿਥੇ ਇੱਕ ਸਿਰਫਿਰੇ ਵਿਅਕਤੀ ਨੇ ਆਪਣੇ ਸਾਲੇ ਨੂੰ ਬੰਧਕ ਬਣਾ ਕੇ ਉਸ ਦੀ 4 ਮਹੀਨੇ ਦੀ ਗਰਭਵਤੀ ਪਤਨੀ ਨਾਲ ਬਲਾਤਕਾਰ ਕੀਤਾ। ਇਸ ਆਦਮੀ ਦੀ ਪਤਨੀ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਭਰਾ ਦੇ ਕੋਲ ਰਹਿ ਰਹੀ ਸੀ। ਜਿਸ ਕਾਰਨ ਉਨ੍ਹਾਂ ਦਾ ਝਗੜਾ ਚੱਲ ਰਿਹਾ ਸੀ। ਮੁਲਜ਼ਮ ਦੀ ਪਛਾਣ ਅੱਡਾ ਜੋਗਾ ਸਿੰਘ ਹਾਲ ਨਿਵਾਸੀ ਅੱਡਾ ਝਬਾਲ ਵਜੋਂ ਹੋਈ ਹੈ।

After hostage borther in law
After hostage borther in law

ਜਾਣਕਾਰੀ ਅਨੁਸਾਰ ਗੁਰਮੀਤ ਸਿੰਘ ਦਾ ਵਿਆਹ ਸਾਲ 2002 ਵਿੱਚ ਪ੍ਰਦੀਪ ਸਿੰਘ ਦੀ ਭੈਣ ਨਾਲ ਹੋਇਆ ਸੀ, ਉਸ ਦਾ ਪ੍ਰਦੀਪ ਦੀ ਭੈਣ ਨਾਲ ਸਾਲ 2015 ਤੋਂ ਝਗੜਾ ਚੱਲ ਰਿਹਾ ਸੀ। ਜਿਸ ਕਾਰਨ ਉਹ ਪਿਛਲੇ ਤਿੰਨ ਸਾਲਾਂ ਤੋਂ ਆਪਣੇ ਭਰਾ ਨਾਲ ਰਹਿਣ ਲੱਗੀ। ਪ੍ਰਦੀਪ ਦੇ ਜੀਜੇ ਗੁਰਮੀਤ ਨੇ ਉਸ ਦੀ ਭੈਣ ਦੀ ਫੋਟੋ ਇੱਕ ਅਸ਼ਲੀਲ ਗਰੁੱਪ ਵਿੱਚ ਪਾ ਕੇ ਉਸ ਦਾ ਫੋਨ ਨੰਬਰ ਵੀ ਜਨਤਕ ਕਰ ਦਿੱਤਾ ਸੀ, ਜਿਸਦੀ ਸ਼ਿਕਾਇਤ ਪੁਲਿਸ ਨੂੰ ਵੀ ਦਿੱਤੀ ਗਈ ਸੀ। ਇਸੇ ਰੰਜਿਸ਼ ਕਾਰਨ ਗੁਰਮੀਤ ਸਿੰਘ ਵੀਰਵਾਰ ਦੀ ਰਾਤ ਕਰੀਬ ਇਕ ਵਜੇ ਆਪਣੇ ਸਾਲੇ ਦੇ ਘਰ ਦਾਖਲ ਹੋਇਆ ਅਤੇ ਉਸਨੇ ਆਪਣੇ ਸਾਲੇ ਨੂੰ ਤੇਜ਼ਧਾਰ ਹਥਿਆਰ ਨਾਲ ਜ਼ਖਮੀ ਕਰ ਦਿੱਤਾ।

After hostage borther in law
After hostage borther in law

ਇਸ ਦੌਰਾਨ ਸਾਲੇ ਦੀ ਪਤਨੀ ਆਪਣੇ ਆਪ ਨੂੰ ਬਚਾਉਣ ਲਈ ਬਾਥਰੂਮ ਵਿੱਚ ਲੁਕੀ ਹੋਈ ਸੀ। ਗੁਰਮਿੰਦਰ ਉਸ ਨੂੰ ਬਾਹਰ ਆਉਣ ਲਈ ਕਿਹਾ ਅਤੇ ਧਮਕੀ ਦਿੱਤੀ ਕਿ ਜੇਕਰ ਉਹ ਬਾਹਰ ਨਾ ਆਈ ਤਾਂ ਉਹ ਉਸ ਦੀ ਛੇ ਸਾਲ ਦੀ ਧੀ ਨਾਲ ਬਲਾਤਕਾਰ ਕਰ ਦੇਵੇਗਾ ਅਤੇ ਉਸ ਦੇ ਪਤੀ ਦਾ ਕਤਲ ਕਰ ਦੇਵੇਗਾ। ਇਸ ‘ਤੇ ਉਸ ਦੀ ਪਤਨੀ ਨੂੰ ਬਾਥਰੂਮ ਤੋਂ ਬਾਹਰ ਆਉਣਾ ਪਿਆ। ਗੁਰਮੀਤ ਨੇ ਆਪਣੇ ਸਾਲੇ ਦੇ ਸਾਹਮਣੇ ਉਸ ਦੀ 4 ਮਹੀਨੇ ਦੀ ਗਰਭਵਤੀ ਪਤਨੀ ਨਾਲ ਬਲਾਤਕਾਰ ਕੀਤਾ। ਇੰਨਾ ਹੀ ਨਹੀਂ, ਇਸ ਦੌਰਾਨ ਉਸਨੇ ਉਸ ਦੀਆਂ ਕਈ ਅਸ਼ਲੀਲ ਫੋਟੋਆਂ ਵੀ ਲਈਆਂ। ਪੁਲਿਸ ਨੇ ਸੂਚਨਾ ਮਿਲਣ ਦੇ ਬਾਅਦ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਦੇ ਸਾਲੇ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ ਅਤੇ ਪੀੜਤਾ ਦਾ ਵੀ ਮੈਡੀਕਲ ਕਰਵਾ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਘਨੀਏ ਕੇ ਬਾਂਗਰ ਦੇ ਐਸਐਚਓ ਅਮੋਲਕਦੀਪ ਸਿੰਘ ਨੇ ਕੇਸ ਦਰਜ ਹੋਣ ਦੀ ਪੁਸ਼ਟੀ ਕੀਤੀ ਹੈ। ਉਸਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

The post ਬਟਾਲਾ ’ਚ ਇਨਸਾਨੀਅਨ ਹੋਈ ਸ਼ਰਮਸਾਰ- ਸਾਲੇ ਬੰਧਕ ਬਣਾ ਕੇ ਉਸ ਦੀ ਗਰਭਵਤੀ ਪਤਨੀ ਨਾਲ ਜੀਜੇ ਨੇ ਕੀਤਾ ਬਲਾਤਕਾਰ, ਖਿੱਚੀਆਂ ਅਸ਼ਲੀਲ ਫੋਟੋਆਂ appeared first on Daily Post Punjabi.



source https://dailypost.in/news/latest-news/after-hostage-borther-in-law/
Previous Post Next Post

Contact Form