ਮੋਦੀ ਸਰਕਾਰ ਦੇ ਓਵਰ ਕੌਨਫੀਡੈਂਸ ਅਤੇ ਗਲਤ ਫੈਸਲਿਆਂ ਕਾਰਨ ਹਾਲਤ ਵਿਗੜੇ

ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਨਾਲ ਹਾਲਾਤ ਦਿਨ ਬ ਦਿਨ ਤਰਸਯੋਗ ਹੋ ਰਹੇ ਹਨ । ਕਰੋਨਾ ਦੇ ਸਪੈਸਲ ਦਵਾਈਆਂ ਦੀ ਤਾਂ ਗੱਲ ਹੀ ਛੱਡੋ , ਲੋਕਾਂ ਲਈ ਹਸਪਤਾਲ ਦੇ ਬੈੱਡ , ਆਕਸੀਜਨ ਅਤੇ ਜਰੂਰੀ ਦਵਾਈਆਂ ਦੇ ਹੱਥ-ਪੈਰ ਮਾਰਨੇ ਰਹੇ ਹਨ । ਕਰੋਨਾ ਨਾਲ ਜਾਨ ਗਈ ਤਾਂ ਸ਼ਮਸ਼ਾਨ ਅਤੇ ਕਬਰਸਤਾਨ ਵਿੱਚ ਵੀ ਥਾਂ ਹਾਸਲ ਕਰਨ ਲਈ ਲੜਾਈ ਵਰਗੇ ਹਾਲਾਤ ਹੋ ਰਹੇ ਹਨ । ਅਜਿਹੇ ਸਮੇਂ ‘ਚ ਅੰਤਰਰਾਸ਼ਟਰੀ ਮੀਡੀਆ ਨੇ ਮੋਦੀ ਸਰਕਾਰ ਦੇ ਫੇਸਲੇ ‘ਤੇ ਸਵਾਲ ਚੁੱਕੇ ਹਨ।
ਸਭ ਤੋਂ ਤਿੱਖਾ ਪ੍ਰਤੀਕਰਮ ਆਸਟਰੇਲੀਆ ਦੇ ਅਖ਼ਬਾਰ ਆਸਟਰੇਲੀਅਨ ਫਾਈਨੈਂਸੀਅਲ ਰਿਵਿਊ ਵਿੱਚ ਦੇਖਣ ਨੂੰ ਮਿਲਿਆ ਹੈ। ਕਾਰਟੂਨਿਸਟ ਡੇਵਿਡ ਰੋਵ ਨੇ ਇੱਕ ਕਾਰਟੂਨ ਵਿੱਚ ਦਿਖਾਇਆ ਕਿ ਭਾਰਤ ਦੇਸ਼ ਜੋ ਕਿ ਹਾਥੀ ਦੀ ਤਰ੍ਹਾਂ ਵਿਸ਼ਾਲ ਹੈ । ਉਹ ਮਰਨ ਵਾਲੀ ਹਾਲਤ ਵਿੱਚ ਜ਼ਮੀਨ ਤੇ ਪਿਆ ਹੈ। ਪ੍ਰਧਾਨ ਮੰਤਰੀ ਮੋਦੀ ਉਸਦੀ ਪਿੱਠ ਤੇ ਸਿੰਘਾਸ਼ਨ ਦੀ ਤਰ੍ਹਾਂ ਲਾਲ ਗੱਦੀ ਵਾਲਾ ਆਸਣ ਲਗਾ ਕੇ ਬੈਠੇ ਹਨ। ਉਹਨਾ ਦੇ ਸਿਰ ਤੁਰਲੇਦਾਰ ਪੱਗ ਅਤੇ ਹੱਥ ਵਿੱਚ ਮਾਈਕ ਹੈ। ਉਹ ਭਾਸ਼ਣ ਦੇਣ ਵਾਲੀ ਪੁਜੀਸ਼ਨ ‘ਚ ਹਨ
ਦ ਵਾਸਿ਼ੰਗਟਨ ਪੋਸਟ – ਪਾਬੰਦੀਆਂ ਵਿੱਚ ਜਲਦੀ ਰਾਹਤ ਦੇਣ ਦੀ ਵਜਾਹ ਨਾਲ ਭਾਰਤ ਵਿੱਚ ਫਿਰ ਵਧਿਆ ਕਰੋਨਾ
ਅਮਰੀਕੀ ਅਖ਼ਬਾਰ ‘ਦ ਵਾਸਿੰ਼ਗਟਨ ਪੋਸਟ’ ਨੇ 24 ਅਪ੍ਰੈਲ ਨੂੰ ਆਪਣੇ ਓਪੀਨੀਅਨ ਵਿੱਚ ਲਿਖਿਆ ਹੈ ਕਿ ਭਾਰਤ ਵਿੱਚ ਕਰੋਨਾ ਦੀ ਦੂਜੀ ਲਹਿਰ ਦੀ ਸਭ ਤੋਂ ਵੱਡੀ ਵਜਾਹ ਪਾਬੰਦੀਆਂ ਤੋਂ ਜਲਦੀ ਰਾਹਤ ਮਿਲਣਾ ਹੈ। ਇਸ ਵਿੱਚ ਲੋਕਾਂ ਨੇ ਮਹਾਮਾਰੀ ਨੂੰ ਗੌਲਿਆ ਨਹੀਂ । ਕੁੰਭ ਮੇਲਾ, ਕ੍ਰਿਕਟ ਸਟੇਡੀਅਮ ਵਰਗੇ ਈਵੈਂਟ ਵਿੱਚ ਦਰਸ਼ਕਾਂ ਦੀ ਭਾਰੀ ਮੌਜੂਦਗੀ ਇਸਦੇ ਉਦਾਹਰਨ ਹਨ। ਇੱਕ ਜਗਾਹ ਤੇ ਮਹਾਮਾਰੀ ਦਾ ਖ਼ਤਰਾ ਮਤਲਬ ਸਭ ਲਈ ਖ਼ਤਰਾ ਹੈ। ਕਰੋਨਾ ਦਾ ਨਵਾਂ ਵੈਰੀਅੰਟ ਤਾਂ ਹੋ ਵੀ ਜਿ਼ਆਦਾ ਖਤਰਨਾਕ ਹੈ।
ਦ ਗਾਰਜੀਅਨ – ਬ੍ਰਿਟੇਨ ਦੀ ਅਖ਼ਬਾਰ ‘ਦ ਗਾਰਜੀਅਨ ਨੇ ਭਾਰਤ ਵਿੱਚ ਕਰੋਨਾ ਕਾਰਨ ਬਣੇ ਭਿਆਨਕ ਹਾਲਾਤ ਨੂੰ ਲੈ ਕੇ ਪ੍ਰਧਾਨ ਮੰਤਰੀ ਨੂੰ ਘੇਰਿਆ ਹੈ। 23 ਅਪ੍ਰੈਲ ਨੂੰ ਅਖ਼ਬਾਰ ਨੇ ਲਿਖਿਆ – ਭਾਰਤੀ ਪ੍ਰਧਾਨ ਮੰਤਰੀ ਦੇ ਓਵਰ ਕੌਨਫੀਡੈਂਸ ਕਾਰਨ ਦੇਸ਼ ਵਿੱਚ ਜਾਨਲੇਵਾ ਕੋਵਿਡ -19 ਦੀ ਦੂਜੀ ਲਹਿਰ ਸਿਖ਼ਰ ਤੇ ਹੈ। ਲੋਕ ਹੁਣ ਸਭ ਤੋਂ ਬੁਰੇ ਹਾਲ ਵਿੱਚ ਜੀਅ ਰਹੇ ਹਨ। ਹਸਤਪਾਲਾਂ ਵਿੱਚ ਆਕਸੀਜਨ ਅਤੇ ਬੈੱਡ ਦੋਵੇ ਹੀਂ ਨਹੀਂ ਹਨ। 6 ਹਫ਼ਤੇ ਪਹਿਲਾਂ ਮੋਦੀ ਨੇ ਭਾਰਤ ਨੂੰ ‘ਵਰਲਡ ਫਾਰਮੇਸੀ’ ਐਲਾਨ ਦਿੱਤਾ ਸੀ , ਜਦਕਿ ਕਿ ਉਦੋਂ ਭਾਰਤ ਵਿੱਚ 1% ਆਬਾਦੀ ਦਾ ਵੀ ਵੈਕਸੀਨੇਸ਼ਨ ਨਹੀਂ ਹੋਇਆ ਸੀ ।
ਗਲਤ ਫੇਸਲਿਆ ਅਤੇ ਸਰਕਾਰ ਦੀ ਅਣਦੇਖੀ ਕਾਰਨ ਭਾਰਤ ਵਿੱਚ ਕਰੋਨਾ ਬੇਕਾਬੂ- ਨਿਊਯਾਰਕ ਟਾਈਮਜ਼
ਅਮਰੀਕੀ ਅਖ਼ਬਾਰ ‘ਦ ਨਿਊਯਾਰਕ ਟਾਈਮਜ਼ ’ ਭਾਰਤ ਦੇ ਸੰਦਰਭ ਵਿੱਚ 25 ਅਪ੍ਰੈਲ ਨੂੰ ਲਿਖਿਆ ਕਿ ਸਾਲ ਭਰ ਪਹਿਲਾਂ ਦੁਨੀਆਂ ਦਾ ਸਭ ਤੋਂ ਸਖ਼ਤ ਲੌਕਡਾਊਨ ਲਾ ਕੇ ਕਰੋਨਾ ਕਾਫੀ ਹੱਦ ਤੱਕ ਕਾਬੂ ਕੀਤਾ ਗਿਆ ਸੀ ਪਰ ਫਿਰ ਮਾਹਿਰਾਂ ਦੀ ਚੇਤਾਵਨੀ ਨੂੰ ਅਣਦੇਖਿਆ ਕਰ ਦਿੱਤਾ ਗਿਆ।
ਅੱਜ ਕਰੋਨਾ ਨਾਲ ਮਾਮਲੇ ਬੇਕਾਬੂ ਹੋ ਗਏ ਹਨ। ਹਸਪਤਾਲਾਂ ਵਿੱਚ ਬੈੱਡ ਨਹੀਂ ਹਨ। ਪ੍ਰਮੁੱਖ ਰਾਜਾਂ ਵਿੱਚ ਲੌਕਡਾਊਨ ਲੱਗ ਗਿਆ ਹੈ। ਸਰਕਾਰ ਦੇ ਗਲਤ ਫੇਸਲਿਆਂ ਅਤੇ ਆਉਣ ਵਾਲੀ ਮੁਸੀਬਤ ਨੂੰ ਅਣਦੇਖੀ ਕਰਕੇ ਭਾਰਤ ਦੁਨੀਆਂ ਵਿੱਚ ਸਭ ਤੋਂ ਮਾੜੀ ਸਥਿਤੀ ਵਿੱਚ ਆ ਗਿਆ ਹੈ ਜੋ ਕਰੋਨਾ ਨੂੰ ਮਾਤ ਦੇਣ ਵਿੱਚ ਇੱਕ ਸਫ਼ਲ ਉਦਾਹਰਨ ਬਣ ਸਕਦਾ ਸੀ ।
ਟਾਈਮ ਮੈਗਜ਼ੀਨ ਨੇ 23 ਅਪ੍ਰੈਲ ਨੂੰ ਪੱਤਰਕਾਰ ਰਾਣਾ ਅਯੂਬ ਦੇ ਲੇਖ ਰਾਹੀਂ ਪ੍ਰਧਾਨ ਮੰਤਰੀ ਮੋਦੀ ਨੂੰ ਕਰੋਨਾ ਦੀ ਲੜਾਈ ਵਿੱਚ ਨਾਕਾਮ ਦੱਸਿਆ ਹੈ। ਲੇਖ ਵਿੱਚ ਸਵਾਲ ਖੜ੍ਹਾ ਕੀਤਾ ਗਿਆ ਹੈ ਕਿਵੇਂ ਇਸ ਸਾਲ ਕਰੋਨਾ ਦੇ ਵੱਧਦੇ ਮਾਮਲਿਆਂ ਨੂੰ ਰੋਕਣ ਲਈ ਤਿਆਰੀ ਨਹੀਂ ਕੀਤੀ ਗਈ ।
ਪ੍ਰਧਾਨ ਮੰਤਰੀ ਤੇ ਨਿਸ਼ਾਨਾ ਲਾਉਂਦੇ ਰਾਣਾ ਨੇ ਲਿਖਿਆ ਕਿ ਜਿੰਮੇਦਾਰੀ ਉਹਨਾ ਦੇ ਕੋਲ ਹੈ, ਜਿਸਨੇ ਸਾਰੀਆਂ ਸਾਵਧਾਨੀਆਂ ਨੂੰ ਨਜ਼ਰ ਅੰਦਾਜ਼ ਕਰ ਦਿੱਤਾ । ਜਿੰਮੇਦਾਰੀ ਉਹ ਮੰਤਰੀਮੰਡਲ ਕੋਲ ਹੈ, ਜਿਸਨੇ ਪ੍ਰਧਾਨ ਮੰਤਰੀ ਮੋਦੀ ਦੀ ਤਾਰੀਫ਼ ਵਿੱਚ ਕਿਹਾ ਕਿ ਦੇਸ਼ ਵਿੱਚ ਕਰੋਨਾ ਦੇ ਖਿਲਾਫ਼ ਉਹਨਾ ਨੇ ਸਫ਼ਲ ਲੜਾਈ ਲੜੀ ।ਇੱਥੋਂ ਤੱਕ ਕੇ ਟੈਸਟਿੰਗ ਸਪੀਡ ਵੀ ਮੱਧਮ ਪੈ ਗਈ ।
ਬੀਬੀਸੀ ਨੇ ਲਿਖਿਆ ਕਿ ਕਰੋਨਾ ਦੇ ਰਿਕਾਰਡ ਮਾਮਲਿਆਂ ਵਿੱਚ ਭਾਰਤ ਦੇ ਹੈਲਥਕੇਅਰ ਸਿਸਟਮ ਉਪਰ ਬੁਰਾ ਅਸਰ ਪਿਆ । ਲੋਕਾਂ ਨੂੰ ਇਲਾਜ ਲਈ ਘੰਟਿਆਂ ਬੱਧੀ ਇੰਤਜ਼ਾਰ ਕਰਨਾ ਪੈ ਰਿਹਾ ਹੈ। ਹਸਪਤਾਲਾਂ ਵਿੱਚ ਬੈੱਡ ਅਤੇ ਆਕਸੀਜਨ ਨਹੀਂ ਹੈ। ਕਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੀ ਵਜਾਅ ਹੈਲਥ ਪ੍ਰੋਟੋਕਾਲ ਵਿੱਚ ਢਿੱਲ ਹੈ, ਮਾਸਕ ਦੇ ਸਖ਼ਤੀ ਨਾ ਹੋਣਾ ਅਤੇ ਕੁੰਭ ਮੇਲੇ ਵਿੱਚ ਲੱਖਾਂ ਲੋਕਾਂ ਦੀ ਹਾਜ਼ਰੀ ਰਹੀ ।



source https://punjabinewsonline.com/2021/04/27/%e0%a8%ae%e0%a9%8b%e0%a8%a6%e0%a9%80-%e0%a8%b8%e0%a8%b0%e0%a8%95%e0%a8%be%e0%a8%b0-%e0%a8%a6%e0%a9%87-%e0%a8%93%e0%a8%b5%e0%a8%b0-%e0%a8%95%e0%a9%8c%e0%a8%a8%e0%a8%ab%e0%a9%80%e0%a8%a1%e0%a9%88/
Previous Post Next Post

Contact Form