ਕੋਰੋਨਾ ਦੇ ਵੱਧਦੇ ਸੰਕਟ ਦੇ ਵਿਚਕਾਰ ਦਿੱਲੀ ਹਾਈ ਕੋਰਟ ਦਾ ਵੱਡਾ ਆਦੇਸ਼ – ‘ਜੇ ਕਾਰ ‘ਚ ਇਕੱਲੇ ਹੋ ਤਾਂ ਵੀ ਪਾਉਣਾ ਪਵੇਗਾ ਮਾਸਕ’

Mask is compulsory in car : ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਵੱਧ ਰਹੀ ਤਬਾਹੀ ਦੇ ਵਿਚਕਾਰ ਦਿੱਲੀ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਹੁਣ ਦਿੱਲੀ ਦੇ ਹਰ ਵਿਅਕਤੀ ਲਈ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ। ਅਦਾਲਤ ਨੇ ਇਹ ਨਿਰਦੇਸ਼ ਬੁੱਧਵਾਰ ਨੂੰ ਇੱਕ ਪਟੀਸ਼ਨ ਦੀ ਸੁਣਵਾਈ ਦੌਰਾਨ ਦਿੱਤੇ ਹਨ। ਜਸਟਿਸ ਪ੍ਰਤਿਭਾ ਸਿੰਘ ਨੇ ਆਦੇਸ਼ ਦਿੱਤਾ ਹੈ ਕਿ ਦਿੱਲੀ ਵਿੱਚ ਹਰ ਕਿਸੇ ਲਈ ਮਾਸਕ ਪਾਉਣਾ ਲਾਜ਼ਮੀ ਹੈ। ਆਰਡਰ ਦੇ ਅਨੁਸਾਰ, ਜੇ ਕੋਈ ਵਿਅਕਤੀ ਇਕੱਲਾ ਵੀ ਡ੍ਰਾਇਵਿੰਗ ਕਰ ਰਿਹਾ ਹੈ, ਤਾਂ ਉਸ ਨੂੰ ਵੀ ਮਾਸਕ ਪਾਉਣਾ ਪਵੇਗਾ। ਅਦਾਲਤ ਦਾ ਕਹਿਣਾ ਹੈ ਕਿ ਜੇ ਕੋਈ ਵਾਹਨ ਭਾਵੇ ਉਸ ਵਿੱਚ ਇੱਕ ਵਿਅਕਤੀ ਹੀ ਬੈਠਾ ਹੋਵੇ, ਤਾਂ ਇਹ ਵੀ ਇੱਕ ਜਨਤਕ ਜਗ੍ਹਾ ਹੈ। ਇਸ ਸਥਿਤੀ ਵਿੱਚ ਵੀ ਮਾਸਕ ਲਾਜ਼ਮੀ ਹੈ।

Mask is compulsory in car
Mask is compulsory in car

ਦੱਸ ਦੇਈਏ ਜੇ ਕੋਈ ਵਿਅਕਤੀ ਦਿੱਲੀ ਵਿੱਚ ਇੱਕਲਾ ਡ੍ਰਾਈਵਿੰਗ ਕਰ ਰਿਹਾ ਹੈ ਭਾਵ ਕਰ ਵਿੱਚ ਕੋਈ ਦੂਜਾ ਵਿਅਕਤੀ ਨਹੀਂ ਹੈ ਅਤੇ ਉਸਨੇ ਮਾਸਕ ਨਹੀਂ ਲਗਾਇਆ, ਤਾਂ ਉਸ ਦਾ 2000 ਦਾ ਚਲਾਨ ਕੱਟਿਆ ਜਾਂਦਾ ਹੈ। ਇਸ ਚਲਾਨ ਨੂੰ ਅਦਾਲਤ ਵਿੱਚ ਚੁਣੌਤੀ ਦਿੱਤੀ ਗਈ ਸੀ, ਪਰ ਅਦਾਲਤ ਨੇ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਹੈ। ਦਿੱਲੀ ਸਰਕਾਰ ਨੇ ਅਦਾਲਤ ਵਿੱਚ ਕਿਹਾ ਕਿ ਕੋਰੋਨਾ ਕਾਰਨ ਕਾਰ ਵਿੱਚ ਵੀ ਮਾਸਕ ਪਾਉਣਾ ਜ਼ਰੂਰੀ ਹੈ। ਸੜਕ ‘ਤੇ ਕਿਸੇ ਵੀ ਵਾਹਨ ਨੂੰ ਇਹ ਕਹਿ ਕੇ ਨਹੀਂ ਬਚਾਇਆ ਜਾ ਸਕਦਾ ਕਿ ਇਹ ਇੱਕ ਨਿੱਜੀ ਵਾਹਨ ਹੈ। ਤੁਹਾਨੂੰ ਦੱਸ ਦੇਈਏ ਕਿ ਬੀਤੇ ਕੁੱਝ ਦਿਨਾਂ ਤੋਂ ਦਿੱਲੀ ਵਿੱਚ ਕੋਰੋਨਾ ਵਾਇਰਸ ਦਾ ਸੰਕਟ ਬੇਕਾਬੂ ਹੋ ਗਿਆ ਹੈ। ਪਿੱਛਲੇ ਦਿਨੀਂ ਦਿੱਲੀ ਵਿੱਚ ਕੁੱਲ 5100 ਕੋਰੋਨਾ ਕੇਸ ਦਰਜ ਕੀਤੇ ਗਏ ਹਨ, ਜੋ ਕਿ ਪਿੱਛਲੇ 6 ਮਹੀਨਿਆਂ ਵਿੱਚ ਸਭ ਤੋਂ ਵੱਡਾ ਅੰਕੜਾ ਹੈ। ਇਹੀ ਕਾਰਨ ਹੈ ਕਿ ਦਿੱਲੀ ਵਿੱਚ ਸਖਤੀ ਵਧਾ ਦਿੱਤੀ ਗਈ ਹੈ।

ਇਹ ਵੀ ਦੇਖੋ : ਤੁਸੀਂ ਵੀ ਤਾਂ ਨਹੀਂ ਸਿਹਤਮੰਦ ਹੋਣ ਦੇ ਚੱਕਰ ‘ਚ ਖਾਈ ਜਾਂਦੇ ਗ਼ਲਤ ਖਾਣਾ, ਸੁਣੋ ‘ਟੀਫਿਨ’ ਵਾਲੀ ਮਾਡਰਨ ਬੀਬੀ ਦੀਆਂ ਗੱਲਾਂ

The post ਕੋਰੋਨਾ ਦੇ ਵੱਧਦੇ ਸੰਕਟ ਦੇ ਵਿਚਕਾਰ ਦਿੱਲੀ ਹਾਈ ਕੋਰਟ ਦਾ ਵੱਡਾ ਆਦੇਸ਼ – ‘ਜੇ ਕਾਰ ‘ਚ ਇਕੱਲੇ ਹੋ ਤਾਂ ਵੀ ਪਾਉਣਾ ਪਵੇਗਾ ਮਾਸਕ’ appeared first on Daily Post Punjabi.



Previous Post Next Post

Contact Form