ਅਮਰੀਕਾ ਨੇ ਇਮਰਾਨ ਖਾਨ ਨੂੰ ਦਿੱਤਾ ਝਟਕਾ, ਜਲਵਾਯੂ ਤਬਦੀਲੀ ‘ਤੇ ਸਿਖਰ ਸੰਮੇਲਨ ਤੋਂ ਪਹਿਲਾਂ ਭਾਰਤ ਆਉਣਗੇ ਜਾਨ ਕੈਰੀ

US climate envoy skips: ਚੀਨ ਨਾਲ ਦੋਸਤੀ ਪਾਕਿਸਤਾਨ ਨੂੰ ਇੱਕ ਵਾਰ ਫਿਰ ਭਾਰੀ ਪੈਣ ਲੱਗੀ ਹੈ। ਚੀਨ ਨਾਲ ਨਜ਼ਦੀਕੀਆਂ ਨੇ ਪਾਕਿਸਤਾਨ ਨੂੰ ਅਮਰੀਕਾ ਤੋਂ ਦੂਰ ਕਰ ਦਿੱਤਾ ਹੈ। ਇਹੀ ਕਾਰਨ ਹੈ ਕਿ ਹੁਣ ਅਮਰੀਕਾ ਦੇ ਨਵੇਂ ਰਾਸ਼ਟਰਪਤੀ ਜੋ ਬਾਇਡੇਨ ਨੇ ਪਾਕਿਸਤਾਨ ਨੂੰ ਕਰਾਰਾ ਝਟਕਾ ਦਿੱਤਾ ਹੈ। ਜਲਵਾਯੂ ਤਬਦੀਲੀ ‘ਤੇ ਅਮਰੀਕੀ ਰਾਸ਼ਟਰਪਤੀ ਦੇ ਵਿਸ਼ੇਸ਼ ਦੂਤ ਜੌਨ ਕੈਰੀ ਭਾਰਤ, ਬੰਗਲਾਦੇਸ਼ ਦਾ ਦੌਰਾ ਕਰਨਗੇ, ਪਰ ਇਸ ਮਹਾਂਸੰਕਟ ਨਾਲ ਸਭ ਤੋਂ ਵੱਧ ਜੂਝ ਰਹੇ ਦੇਸ਼ਾਂ ਵਿੱਚ ਸ਼ਾਮਿਲ ਪਾਕਿਸਤਾਨ ਦਾ ਦੌਰਾ ਨਹੀਂ ਕਰਨਗੇ । ਜਾਨ ਕੈਰੀ ਜਲਵਾਯੂ ਸੰਕਟ ‘ਤੇ ਚਰਚਾ ਕਰਨ ਲਈ 1-9 ਅਪ੍ਰੈਲ ਵਿਚਾਲੇ ਭਾਰਤ, ਬੰਗਲਾਦੇਸ਼ ਅਤੇ ਯੂਏਈ ਦੀ ਯਾਤਰਾ ਕਰਨਗੇ ।

US climate envoy skips
US climate envoy skips

ਜਲਵਾਯੂ ਤਬਦੀਲੀ ‘ਤੇ ਸਿਖਰ ਸੰਮੇਲਨ ਵਿੱਚ ਇਮਰਾਨ ਖਾਨ ਨੂੰ ਸੱਦਾ ਨਾ ਦੇਣ ਨੂੰ ਲੈ ਕੇ ਇੱਕ ਵਾਰ ਫਿਰ ਦੁਨੀਆ ਦੇ ਸਾਹਮਣੇ ਪਾਕਿਸਤਾਨ ਨੂੰ ਸ਼ਰਮਿੰਦਾ ਹੋਣਾ ਪਿਆ ਹੈ। ਪਾਕਿਸਤਾਨੀ ਅਖਬਾਰ ਨੇ ਇਸ ਨੂੰ ਪਾਕਿਸਤਾਨ ਲਈ ਵੱਡਾ ਝਟਕਾ ਦੱਸਿਆ ਹੈ । ਦੱਖਣੀ ਏਸ਼ਿਆਈ ਮਾਮਲਿਆਂ ਦੇ ਅਮਰੀਕੀ ਮਾਹਿਰ ਮਾਈਕ ਕੁਗੇਲਮੈਨ ਨੇ ਕਿਹਾ ਕਿ ਪਾਕਿਸਤਾਨ ਨੂੰ ਵ੍ਹਾਈਟ ਹਾਊਸ ਦੇ ਗਲੋਬਲ ਜਲਵਾਯੂ ਤਬਦੀਲੀ ਸੰਮੇਲਨ ਲਈ ਸੱਦਾ ਨਹੀਂ ਦਿੱਤਾ ਗਿਆ ਹੈ । ਅਮਰੀਕਾ ਦੇ ਜਲਵਾਯੂ ਰਾਜਦੂਤ ਜਾਨ ਕੈਰੀ ਵਿਚਾਰ ਵਟਾਂਦਰੇ ਲਈ ਭਾਰਤ ਅਤੇ ਬੰਗਲਾਦੇਸ਼ ਜਾ ਰਹੇ ਹਨ।  ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ 22-23 ਅਪ੍ਰੈਲ ਵਿਚਾਲੇ ਜਲਵਾਯੂ ਤਬਦੀਲੀ ‘ਤੇ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਵੱਲੋਂ ਆਯੋਜਿਤ ਨੇਤਾਵਾਂ ਦੇ ਸਿਖਰ ਸੰਮੇਲਨ ਤੇ ਇਸ ਸਾਲ ਦੇ ਅੰਤ ਵਿੱਚ ਸੰਯੁਕਤ ਰਾਹਸਟਰ ਜਲਵਾਯੂ ਤਬਦੀਲੀ ਸੰਮੇਲਨ ਤੋਂ ਪਹਿਲਾਂ ਕੈਰੀ ਇਸ ਮੁੱਦੇ ‘ਤੇ ਵਿਚਾਰ ਵਟਾਂਦਰੇ ਲਈ ਇਨ੍ਹਾਂ ਦੇਸ਼ਾਂ ਦੀ ਯਾਤਰਾ ਕਰਨਗੇ। ਇਸ ਸਬੰਧੀ ਕੈਰੀ ਵੱਲੋਂ ਇੱਕ ਟਵੀਟ ਵੀ ਕੀਤਾ ਗਿਆ ਹੈ।  ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ,”ਮੈਂ ਜਲਵਾਯੂ ਸੰਕਟ ਨਾਲ ਨਜਿੱਠਣ ਲਈ ਅਮੀਰਾਤ, ਭਾਰਤ ਅਤੇ ਬੰਗਲਾਦੇਸ਼ ਵਿੱਚ ਦੋਸਤਾਂ ਨਾਲ ਸਾਰਥਕ ਵਿਚਾਰ ਵਟਾਂਦਰੇ ਲਈ ਉਤਸ਼ਾਹਿਤ ਹਾਂ।”

US climate envoy skips
US climate envoy skips

ਜ਼ਿਕਰਯੋਗ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਦੁਨੀਆ ਦੇ 40 ਨੇਤਾਵਾਂ ਨੂੰ ਜਲਵਾਯੂ ਤਬਦੀਲੀ ਨਾਲ ਨਜਿੱਠਣ ਨੂੰ ਲੈ ਕੇ ਗੱਲਬਾਤ ਦੇ ਉਦੇਸ਼ ਨਾਲ ਹੋਣ ਵਾਲੇ ‘ਲੀਡਰਜ਼ ਸੰਮੇਲਨ’ ਲਈ ਸੱਦਾ ਦਿੱਤਾ ਹੈ । ਇਸ ਸੰਮੇਲਨ ਦਾ ਉਦੇਸ਼ ਜਲਵਾਯੂ ਤਬਦੀਲੀ ਨਾਲ ਨਜਿੱਠਣ ਲਈ ਠੋਸ ਕਦਮ ਚੁੱਕਣ ਦੇ ਆਰਥਿਕ ਫਾਇਦੇ ਤੇ ਮਹੱਤਵ ਨੂੰ ਰੇਖਾ ਦੇਣਾ ਹੈ । ਵ੍ਹਾਈਟ ਹਾਊਸ ਨੇ ਪਿਛਲੇ ਹਫਤੇ ਕਿਹਾ ਸੀ ਕਿ ਇਹ ਗਲਾਸਗੋ ਵਿੱਚ ਇਸ ਸਾਲ ਨਵੰਬਰ ਵਿੱਚ ਆਯੋਜਿਤ ਹੋਣ ਵਾਲੇ ਸੰਯੁਕਤ ਰਾਸ਼ਟਰ ਜਲਵਾਯੂ ਤਬਦੀਲੀ ਕਾਨਫਰੰਸ ਦੇ ਰਾਹ ਵਿੱਚ ਇੱਕ ਮੀਲ ਪੱਥਰ ਸਾਬਿਤ ਹੋਵੇਗਾ ।

US climate envoy skips

ਦੱਸ ਦੇਈਏ ਕਿ ਵ੍ਹਾਈਟ ਹਾਊਸ ਦੇ ਅਨੁਸਾਰ ਪ੍ਰਧਾਨਮੰਤਰੀ ਮੋਦੀ ਤੋਂ ਇਲਾਵਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ, ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ, ਜਾਪਾਨੀ ਪ੍ਰਧਾਨ ਮੰਤਰੀ ਯੋਸ਼ੀਹਿਦਾ ਸੁਗਾ, ਬ੍ਰਾਜ਼ੀਲ ਦੇ ਰਾਸ਼ਟਰਪਤੀ ਜ਼ੇਅਰ ਬੋਲਸੋਨਾਰੋ, ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ, ਸਾਊਦੀ ਅਰਬ ਦੇ ਸ਼ਾਹ ਸਲਮਾਨ 40 ਬਿਨ ਅਬਦੁਲਾਜ਼ੀਜ਼ ਅਲ ਸਾਊਦ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਸਣੇ 40 ਨੇਤਾਵਾਂ ਨੂੰ ਸਿਖਰ ਸੰਮੇਲਨ ਲਈ ਬੁਲਾਇਆ ਗਿਆ ਹੈ, ਜਿਸਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ ।

ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ

The post ਅਮਰੀਕਾ ਨੇ ਇਮਰਾਨ ਖਾਨ ਨੂੰ ਦਿੱਤਾ ਝਟਕਾ, ਜਲਵਾਯੂ ਤਬਦੀਲੀ ‘ਤੇ ਸਿਖਰ ਸੰਮੇਲਨ ਤੋਂ ਪਹਿਲਾਂ ਭਾਰਤ ਆਉਣਗੇ ਜਾਨ ਕੈਰੀ appeared first on Daily Post Punjabi.



source https://dailypost.in/news/international/us-climate-envoy-skips/
Previous Post Next Post

Contact Form