ਜਸਟਿਸ ਐੱਨ.ਵੀ. ਰਮਨਾ ਬਣੇ ਦੇਸ਼ ਦੇ 48ਵੇਂ ਚੀਫ਼ ਜਸਟਿਸ, ਰਾਸ਼ਟਰਪਤੀ ਕੋਵਿੰਦ ਨੇ ਚੁਕਾਈ ਸਹੁੰ

Justice N V Ramana sworn: ਸੁਪਰੀਮ ਕੋਰਟ ਦੇ ਸੀਨੀਅਰ ਜਸਟਿਸ ਐਨਵੀ ਰਮਨਾ ਸ਼ਨੀਵਾਰ ਯਾਨੀ ਅੱਜ ਦੇਸ਼ ਦੇ 48ਵੇਂ ਚੀਫ਼ ਜਸਟਿਸ (CJI) ਬਣੇ । ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਰਾਸ਼ਟਰਪਤੀ ਭਵਨ ਵਿਖੇ ਚੀਫ਼ ਜਸਟਿਸ ਰਮਨਾ ਨੂੰ ਅਹੁਦੇ ਦੀ ਸਹੁੰ ਚੁਕਾਈ । 23 ਅਪ੍ਰੈਲ ਨੂੰ ਚੀਫ਼ ਜਸਟਿਸ ਐਸ.ਏ. ਬੋਬੜੇ ਦੇ ਸੇਵਾਮੁਕਤ ਹੋਣ ਤੋਂ ਬਾਅਦ ਜਸਟਿਸ ਐਨ.ਵੀ. ਰਮਨਾ ਨੇ ਅੱਜ 48ਵੇਂ ਚੀਫ਼ ਜਸਟਿਸ ਵਜੋਂ ਸਹੁੰ ਚੁੱਕੀ। ਇਸ ਪ੍ਰੋਗਰਾਮ ਵਿੱਚ ਪ੍ਰਧਾਨਮੰਤਰੀ ਨਰਿੰਦਰ ਮੋਦੀ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਮੇਤ ਸੁਪਰੀਮ ਕੋਰਟ ਦੇ ਕਈ ਜੱਜ ਮੌਜੂਦ ਸਨ । ਜਸਟਿਸ ਰਮਨਾ ਦਾ ਕਾਰਜਕਾਲ 16 ਮਹੀਨਿਆਂ ਦਾ ਰਹੇਗਾ।

Justice N V Ramana sworn
Justice N V Ramana sworn

ਦਰਅਸਲ, ਜਸਟਿਸ ਐਨਵੀ ਰਮਨਾ ਦਾ ਜਨਮ 27 ਅਗਸਤ 1957 ਨੂੰ ਆਂਧਰਾ ਪ੍ਰਦੇਸ਼ ਦੇ ਪੋਂਨਾਵਰਮ ਪਿੰਡ ਵਿੱਚ ਇੱਕ ਖੇਤੀਬਾੜੀ ਵਾਲੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣਾ ਬੈਚਲਰ ਆਫ਼ ਸਾਇੰਸ ਐਂਡ ਲਾਅ ਪੂਰਾ ਕੀਤਾ ਅਤੇ ਫਿਰ ਦੋ ਸਾਲ ਸਥਾਨਕ ਅਖਬਾਰ ਲਈ ਪੱਤਰਕਾਰ ਵਜੋਂ ਕੰਮ ਕੀਤਾ । 10 ਫਰਵਰੀ 1983 ਨੂੰ ਉਨ੍ਹਾਂ ਨੇ ਬਾਰ ਵਿੱਚ ਆਪਣਾ ਨਾਮ ਵਕੀਲ ਵਜੋਂ ਦਰਜ ਕਰਵਾਇਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਜੂਨ 2000 ਵਿੱਚ ਏਪੀ ਹਾਈ ਕੋਰਟ ਦੇ ਸਥਾਈ ਜੱਜ ਵਜੋਂ ਨਿਯੁਕਤ ਕੀਤਾ ਗਿਆ ਸੀ।

Justice N V Ramana sworn

ਦੱਸ ਦੇਈਏ ਕਿ ਫਰਵਰੀ 2014 ਵਿੱਚ ਜਸਟਿਸ ਰਮਨਾ ਸੁਪਰੀਮ ਕੋਰਟ ਦੇ ਜੱਜ ਬਣਨ ਤੋਂ ਪਹਿਲਾਂ ਦਿੱਲੀ ਹਾਈ ਕੋਰਟ ਦੇ ਚੀਫ਼ ਜਸਟਿਸ ਸਨ । ਜਸਟਿਸ ਰਮਨਾ ਦੀ ਬੈਂਚ ਨੇ ਜੰਮੂ-ਕਸ਼ਮੀਰ ਵਿੱਚ ਇੰਟਰਨੈੱਟ ਪਾਬੰਦੀਆਂ ਬਾਰੇ ਫੈਸਲਾ ਸੁਣਾਇਆ ਸੀ ਕਿ ਇੰਟਰਨੈੱਟ ਦੀ ਮੁਅੱਤਲੀ ‘ਤੇ ਤੁਰੰਤ ਨਜ਼ਰਸਾਨੀ ਕੀਤੀ ਜਾਣੀ ਚਾਹੀਦੀ ਹੈ । ਜਿਸ ਤੋਂ ਬਾਅਦ ਸਰਕਾਰ ਨੇ ਪਾਬੰਦੀ ਹਟਾ ਲਈ ਸੀ । 

ਇਹ ਵੀ ਦੇਖੋ: ਸੁਦੇਸ਼ ਕੁਮਾਰੀ ਦੀ ਭਤੀਜੀ ਦੀਵਾਨੀ ਐ ‘ਅਫ਼ਸਾਨਾ’ ਦੀ, ਪਿਓ ਦੀ ਆਖਰੀ ਇੱਛਾ ਪੁਗਾਉਣ ਲਈ ਮਾਂ ਮਾਂਜਦੀ ਐ ਭਾਂਡੇ !

The post ਜਸਟਿਸ ਐੱਨ.ਵੀ. ਰਮਨਾ ਬਣੇ ਦੇਸ਼ ਦੇ 48ਵੇਂ ਚੀਫ਼ ਜਸਟਿਸ, ਰਾਸ਼ਟਰਪਤੀ ਕੋਵਿੰਦ ਨੇ ਚੁਕਾਈ ਸਹੁੰ appeared first on Daily Post Punjabi.



Previous Post Next Post

Contact Form