ਤਾਇਵਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ, 36 ਲੋਕਾਂ ਦੀ ਮੌਤ, ਕਈ ਜ਼ਖਮੀ

Taiwan train accident: ਤਾਇਵਾਨ ਦੇ ਪੂਰਬੀ ਤੱਟ ਨੇੜੇ ਇੱਕ ਟ੍ਰੇਨ ਦੇ ਅੰਸ਼ਕ ਰੂਪ ਨਾਲ ਪਟੜੀ ਤੋਂ ਉਤਰ ਜਾਣ ਦੀ ਖਬਰ ਸਾਹਮਣੇ ਆਈ ਹੈ। ਇਸ ਹਾਦਸੇ ਵਿੱਚ ਘੱਟੋ-ਘੱਟ 36 ਯਾਤਰੀਆਂ ਦੀ ਮੌਤ ਹੋ ਗਈ ਅਤੇ 72 ਲੋਕ ਜ਼ਖਮੀ ਹੋ ਗਏ ਹਨ । ਮੀਡੀਆ ਵਿੱਚ ਆਈਆਂ ਖ਼ਬਰਾਂ ਅਨੁਸਾਰ ਟ੍ਰੇਨ ਵਿੱਚ 350 ਯਾਤਰੀ ਸਵਾਰ ਸਨ । ਮਿਲੀ ਜਾਣਕਾਰੀ ਅਨੁਸਾਰ ਇੱਕ ਟਰੱਕ ਇੱਕ ਖੜ੍ਹੀ ਚੱਟਾਨ ਤੋਂ ਲੰਘਦੇ ਹੋਏ ਹੇਠਾਂ ਆ ਡਿੱਗਿਆ ਅਤੇ ਇੱਥੇ ਸੁਰੰਗ ਤੋਂ ਨਿਕਲ ਰਹੀ ਟ੍ਰੇਨ ਉਸ ਨਾਲ ਟਕਰਾ ਗਈ ।

Taiwan train accident
Taiwan train accident

ਇਸ ਘਟਨਾ ਤੋਂ ਬਾਅਦ ਟ੍ਰੇਨ ਦਾ ਜ਼ਿਆਦਾਤਰ ਹਿੱਸਾ ਹੁਣ ਵੀ ਸੁਰੰਗ ਵਿੱਚ ਫਸਿਆ ਹੋਣ ਕਾਰਨ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਯਾਤਰੀਆਂ ਨੂੰ ਸੁਰੱਖਿਅਤ ਜਗ੍ਹਾ ਤੱਕ ਪਹੁੰਚਣ ਲਈ ਦਰਵਾਜਿਆਂ, ਖਿੜਕੀਆਂ ਅਤੇ ਛੱਤਾਂ ਤੇ ਚੜ੍ਹਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਦੱਸ ਦੇਈਏ ਕਿ ਇਹ ਹਾਦਸਾ ਸ਼ੁੱਕਰਵਾਰ ਯਾਨੀ ਕਿ ਅੱਜ ਸਰਕਾਰੀ ਛੁੱਟੀ ਦੇ ਦਿਨ ਤੋਰੋਕੋ ਜਾਰਜ ਦਰਸ਼ਨੀ ਖੇਤਰ ਨੇੜੇ ਸਵੇਰੇ 9 ਵਜੇ ਦੇ ਕਰੀਬ ਵਾਪਰਿਆ।

Taiwan train accident

ਇਸ ਘਟਨਾ ਸਬੰਧੀ ਹੁਆਲਿਯਨ ਕਾਊਂਟੀ ਦੇ ਬਚਾਅ ਵਿਭਾਗ ਦਾ ਕਹਿਣਾ ਹੈ ਕਿ ਟ੍ਰੇਨ ਦੇ ਸੁਰੰਗ ਤੋਂ ਬਾਹਰ ਆਉਂਦੇ ਹੀ ਟਰੱਕ ਉੱਪਰੋਂ ਆ ਡਿੱਗਿਆ, ਜਿਸ ਨਾਲ ਅੱਗੇ ਦੇ ਪੰਜ ਡੱਬਿਆਂ ਨੂੰ ਸਭ ਤੋਂ ਵੱਧ ਨੁਕਸਾਨ ਪਹੁੰਚਿਆ ਹੈ। ਅਧਿਕਾਰਤ ਸੈਂਟਰਲ ਨਿਊਜ਼ ਏਜੰਸੀ ਦੀ ਵੈਬਸਾਈਟ ‘ਤੇ ਘਟਨਾਸਥਲ ਤੇ ਮੌਜੂਦ ਲੋਕਾਂ ਵੱਲੋਂ ਪੋਸਟ ਕੀਤੀਆਂ ਗਈਆਂ ਤਸਵੀਰਾਂ ਅਤੇ ਟੀਵੀ ਫੁਟੇਜ ਵਿੱਚ ਸਾਫ ਦੇਖਿਆ ਜਾ ਸਕਦਾ ਹੈ ਕਿ ਲੋਕ ਸੁਰੰਗ ਦੇ ਪ੍ਰਵੇਸ਼ ਦੇ ਠੀਕ ਬਾਹਰ ਟ੍ਰੇਨ ਦੇ ਇੱਕ ਡੱਬੇ ਦੇ ਖੁੱਲ੍ਹੇ ਹੋਏ ਗੇਟ ‘ਤੇ ਕਿਸ ਤਰ੍ਹਾਂ ਚੜ੍ਹ ਰਹੇ ਹਨ। ਇਸ ਹਾਦਸੇ ਵਿੱਚ ਇੱਕ ਡੱਬੇ ਦਾ ਅੰਦਰੂਨੀ ਹਿੱਸਾ ਪੂਰੀ ਤਰ੍ਹਾਂ ਉਖੜ ਕੇ ਨੇੜਲੀ ਸੀਟ ‘ਤੇ ਆ ਡਿੱਗਿਆ ਹੈ।

ਇਹ ਵੀ ਦੇਖੋ: Puma, Bata ਦੇ ਦੌਰ ਚ ਖ਼ਤਮ ਹੋ ਰਹੀ ਕਢਾਈ ਵਾਲੀ ਪੰਜਾਬੀ ਜੁੱਤੀ ਜਾਂ ਖੁੱਸੇ ਦੀ ਕਦਰ

The post ਤਾਇਵਾਨ ‘ਚ ਵਾਪਰਿਆ ਵੱਡਾ ਰੇਲ ਹਾਦਸਾ, 36 ਲੋਕਾਂ ਦੀ ਮੌਤ, ਕਈ ਜ਼ਖਮੀ appeared first on Daily Post Punjabi.



source https://dailypost.in/news/international/taiwan-train-accident/
Previous Post Next Post

Contact Form