World Water Day: ਪ੍ਰਧਾਨ ਮੰਤਰੀ ਮੋਦੀ ਅੱਜ ਜਲ ਸ਼ਕਤੀ ਮੁਹਿੰਮ ਦੀ ਕਰਨਗੇ ਸ਼ੁਰੂਆਤ

PM to launch Jal Shakti Abhiyan: ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਵਿਸ਼ਵ ਜਲ ਦਿਵਸ’ ਦੇ ਮੌਕੇ ‘ਤੇ ਵੀਡੀਓ ਕਾਨਫਰੰਸਿੰਗ ਰਾਹੀਂ ‘ਜਲ ਸ਼ਕਤੀ ਮੁਹਿੰਮ’ ਦੀ ਸ਼ੁਰੂਆਤ ਕਰਨਗੇ। ਇਸ ਮੁਹਿੰਮ ਨੂੰ ‘ਜਲ ਸ਼ਕਤੀ ਅਭਿਆਨ: ਕੈਚ ਦ ਰੇਨ’ ਨਾਮ ਦਿੱਤਾ ਗਿਆ ਹੈ। ਇਸ ਨਾਲ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਦੇ ਕਈ ਜ਼ਿਲ੍ਹਿਆਂ ਨੂੰ ਸੋਕੇ ਤੋਂ ਰਾਹਤ ਮਿਲੇਗੀ ।

ਦਰਅਸਲ, ਸੋਮਵਾਰ ਨੂੰ ਪੀਐੱਮ ਦੀ ਮੌਜੂਦਗੀ ਵਿੱਚ ਕੇਂਦਰੀ ਜਲ ਬਿਜਲੀ ਮੰਤਰਾਲੇ, ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਅਤੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਵਿਚਾਲੇ ਕੇਨ ਬੇਤਵਾ ਲਿੰਕ ਪ੍ਰਾਜੈਕਟ ਨੂੰ ਲਾਗੂ ਕਰਨ ਲਈ ਸਮਝੌਤੇ ‘ਤੇ ਦਸਤਖਤ ਕੀਤੇ ਜਾਣਗੇ । ਕੇਨ ਬੇਤਵਾ ਲਿੰਕ ਪ੍ਰਾਜੈਕਟ ਨਦੀਆਂ ਨੂੰ ਆਪਸ ਵਿੱਚ ਜੋੜਨ ਲਈ ਰਾਸ਼ਟਰੀ ਪਰਿਪੇਖ ਯੋਜਨਾ ਦਾ ਪਹਿਲਾ ਪ੍ਰਾਜੈਕਟ ਹੈ।

PM to launch Jal Shakti Abhiyan
PM to launch Jal Shakti Abhiyan

ਦੱਸ ਦੇਈਏ ਕਿ ਇਹ ਮੁਹਿੰਮ ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਚਲਾਈ ਜਾਵੇਗੀ। ਇਸਦਾ ਉਦੇਸ਼ ਬਰਸਾਤੀ ਪਾਣੀ ਨੂੰ ਸਟੋਰ ਕਰਨਾ ਹੈ। ਪੂਰੇ ਦੇਸ਼ ਵਿੱਚ 22 ਮਾਰਚ 2021 ਤੋਂ 30 ਨਵੰਬਰ 2021 ਤੱਕ ਮਾਨਸੂਨ ਤੋਂ ਪਹਿਲਾਂ ਅਤੇ ਮਾਨਸੂਨ ਦੌਰਾਨ ਦੇਸ਼ ਭਰ ਵਿੱਚ ਇਹ ਮੁਹਿੰਮ ਚਲਾਈ ਜਾਵੇਗੀ। ਇਸ ਵਿੱਚ ਲੋਕਾਂ ਦੀ ਭਾਗੀਦਾਰੀ ਰਾਹੀਂ ਜ਼ਮੀਨੀ ਪੱਧਰ ‘ਤੇ ਪਾਣੀ ਦੀ ਸੰਭਾਲ ਲਈ ਅੰਦੋਲਨ ਵਜੋਂ ਇਸਦੀ ਸ਼ੁਰੂਆਤ ਕੀਤੀ ਜਾਵੇਗੀ ।

ਇਹ ਵੀ ਦੇਖੋ: ਭਿਖੀਵਿੰਡ ਨੇੜੇ ਪੁਲਿਸ ਨੇ ਦੋ ਨਿਹੰਗ ਸਿੰਘਾਂ ਦਾ ਕੀਤਾ ENCOUNTER, ਦੋ ਥਾਣਾ ਮੁਖੀਆਂ ਦੇ ਵੱਢੇ ਗੁੱਟ.

The post World Water Day: ਪ੍ਰਧਾਨ ਮੰਤਰੀ ਮੋਦੀ ਅੱਜ ਜਲ ਸ਼ਕਤੀ ਮੁਹਿੰਮ ਦੀ ਕਰਨਗੇ ਸ਼ੁਰੂਆਤ appeared first on Daily Post Punjabi.



Previous Post Next Post

Contact Form