WHO experts report says: ਕੋਰੋਨਾ ਵਾਇਰਸ ਦੀ ਸ਼ੁਰੂਆਤ ਦੀ ਜਾਂਚ ਕਰਨ ਵਾਲੇ ਵਿਸ਼ਵ ਸਿਹਤ ਸੰਗਠਨ (WHO) ਦੇ ਮਾਹਿਰਾਂ ਦੀ ਟੀਮ ਨੇ ਕਿਹਾ ਕਿ ਇਸ ਜਾਨਲੇਵਾ ਵਾਇਰਸ ਦੇ ਸਰੋਤ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ ਅਤੇ ਸਵਾਲਾਂ ਦੇ ਜਵਾਬ ਪਾਉਣ ਲਈ ਅੱਗੇ ਹੋਰ ਅਧਿਐਨ ਕੀਤੇ ਜਾਣ ਦੀ ਲੋੜ ਹੈ । ਅੰਤਰਰਾਸ਼ਟਰੀ ਟੀਮ ਦੀ ਇਹ ਰਿਪੋਰਟ ਮੰਗਲਵਾਰ ਨੂੰ ਪ੍ਰਕਾਸ਼ਿਤ ਕੀਤੀ ਗਈ । ਇਸ ਟੀਮ ਨੇ 14 ਜਨਵਰੀ ਤੋਂ 10 ਫਰਵਰੀ ਤੱਕ ਚੀਨ ਦੇ ਵੁਹਾਨ ਸ਼ਹਿਰ ਦਾ ਦੌਰਾ ਕੀਤਾ ਸੀ, ਜਿੱਥੇ ਦਸੰਬਰ 2019 ਵਿੱਚ ਇਸ ਵਾਇਰਸ ਦਾ ਸਭ ਤੋਂ ਪਹਿਲਾਂ ਪਤਾ ਲੱਗਿਆ ਸੀ।
ਇਸ ਸਬੰਧੀ WHO ਦੇ ਡਾਇਰੈਕਟਰ ਜਨਰਲ ਟੇਡ੍ਰੋਸ ਅਧਾਨੋਮ ਗੇਬ੍ਰੇਯੇਸਸ ਨੇ ਕਿਹਾ ਕਿ ਜਿੱਥੇ ਤੱਕ ਵਿਸ਼ਵ ਸਿਹਤ ਸੰਗਠਨ ਦਾ ਸਬੰਧ ਹੈ ਉਹ ਸਾਰੇ ਵਿਚਾਰ ਮੇਜ਼ ‘ਤੇ ਹਨ। ਰਿਪੋਰਟ ਬਹੁਤ ਮਹੱਤਵਪੂਰਨ ਸ਼ੁਰੂਆਤ ਹੈ । ਸਾਨੂੰ ਅਜੇ ਤੱਕ ਵਾਇਰਸ ਦੇ ਸਰੋਤ ਦਾ ਪਤਾ ਨਹੀਂ ਚੱਲਿਆ ਹੈ । ਸਾਨੂੰ ਵਿਗਿਆਨ ਦੀ ਪਾਲਣਾ ਜਾਰੀ ਰੱਖਣੀ ਚਾਹੀਦੀ ਹੈ ਅਤੇ ਕੋਈ ਹੋਰ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ।

ਮੀਡੀਆ ਅਦਾਰਿਆਂ ਨੂੰ ਮਿਲੀ WHO ਦੀ ਪ੍ਰੈੱਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਇਹ (ਰਿਪੋਰਟ) ਸਵਾਲ ਚੁੱਕਦੇ ਹੋਏ ਸਾਡੀ ਸਮਝ ਨੂੰ ਮਹੱਤਵਪੂਰਨ ਤੌਰ ‘ਤੇ ਅੱਗੇ ਵਧਾਉਂਦੀ ਹੈ ਜਿਸ ਦਾ ਹੱਲ ਅਗੇ ਦੇ ਅਧਿਐਨਾਂ ਨਾਲ ਹੋਵੇਗਾ । ਟੇਡ੍ਰੋਸ ਨੇ ਇਹ ਵੀ ਕਿਹਾ ਕਿ ਟੀਮ ਇਸ ਸਿੱਟੇ ‘ਤੇ ਪਹੁੰਚੀ ਹੈ ਕਿ ਵੁਹਾਨ ਇੰਸਟੀਚਿਊਟ ਆਫ ਵਾਇਰਓਲਾਜੀ ਨਾਲ ਵਾਇਰਸ ਦੇ ਲੀਕ ਹੋਣ, ਜਿਵੇਂ ਕਿ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦੋਸ਼ ਲਾਇਆ ਸੀ, ਦੀ ਗੱਲ ਘੱਟ ਸੰਭਾਵਨਾ ਵਾਲਾ ਅਨੁਮਾਨ ਹੈ, ਪਰ ਇਸ ਦੀ ਅੱਗੇ ਦੀ ਜਾਂਚ ਕੀਤੇ ਜਾਣ ਦੀ ਲੋੜ ਹੈ।
The post WHO ਦਾ ਵੱਡਾ ਬਿਆਨ, ਕਿਹਾ- ਕੋਰੋਨਾ ਵਾਇਰਸ ਦੇ ਸਰੋਤ ਦਾ ਅਜੇ ਤੱਕ ਨਹੀਂ ਚੱਲਿਆ ਪਤਾ appeared first on Daily Post Punjabi.
source https://dailypost.in/news/international/who-experts-report-says/