ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ T20 ਅੱਜ, ਸੀਰੀਜ਼ ‘ਚ ਬੜ੍ਹਤ ਬਣਾਉਣ ਲਈ ਮੈਦਾਨ ‘ਤੇ ਉਤਰੇਗੀ ਵਿਰਾਟ ਬ੍ਰਿਗੇਡ

India vs England 3rd T20: ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਸ਼ਾਮ 7 ਵਜੇ ਤੋਂ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਦੂਸਰੇ ਟੀ-20 ਵਿੱਚ ਧਮਾਕੇਦਾਰ ਜਿੱਤ ਦਰਜ ਕਰਨ ਵਾਲੀ ਟੀਮ ਇੰਡੀਆ ਇਸ ਮੈਚ ਨੂੰ ਜਿੱਤ ਕੇ ਸੀਰੀਜ਼ ਵਿੱਚ ਬੜ੍ਹਤ ਹਾਸਿਲ ਕਰਨਾ ਚਾਹੇਗੀ। ਇਸ ਦੇ ਨਾਲ ਹੀ ਇੰਗਲਿਸ਼ ਟੀਮ ਆਪਣੀ ਪਿਛਲੀ ਹਾਰ ਦਾ ਬਦਲਾ ਲੈਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ । ਪਿੱਚ ਅਤੇ ਤ੍ਰੇਲ ਨੂੰ ਵੇਖਦੇ ਹੋਏ ਟਾਸ ਜਿੱਤਣ ਵਾਲੀ ਟੀਮ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕਰਨਾ ਚਾਹੇਗੀ।

India vs England 3rd T20
India vs England 3rd T20

ਖਾਲੀ ਸਟੇਡੀਅਮ ‘ਚ ਖੇਡਿਆ ਜਾਵੇਗਾ ਮੈਚ
ਗੌਰਤਲਬ ਹੈ ਕਿ ਅਹਿਮਦਾਬਾਦ ਵਿੱਚ ਕੋਰੋਨਾ ਇੱਕ ਵਾਰ ਫਿਰ ਪੈਰ ਪਸਾਰਨ ਲੱਗ ਗਿਆ ਹੈ। ਜਿਸ ਕਾਰਨ ਬਾਕੀ ਦੇ ਅੱਜ ਦਾ ਮੈਚ ਖਾਲੀ ਸਟੇਡੀਅਮ ਵਿੱਚ ਖੇਡਿਆ ਜਾਵੇਗਾ । ਦਰਅਸਲ, ਗੁਜਰਾਤ ਕ੍ਰਿਕਟ ਐਸੋਸੀਏਸ਼ਨ ਵੱਲੋਂ ਫੈਸਲਾ ਲਿਆ ਹੈ ਕਿ ਟੀ-20 ਸੀਰੀਜ਼ ਦੇ ਬਾਕੀ ਤਿੰਨ ਮੈਚ ਬਿਨ੍ਹਾਂ ਦਰਸ਼ਕਾਂ ਦੇ ਖੇਡੇ ਜਾਣਗੇ । ਇਸ ਤੋਂ ਪਹਿਲਾਂ ਤੱਕ ਦੋਵੇਂ ਮੈਚਾਂ ਵਿੱਚ 50 ਪ੍ਰਤੀਸ਼ਤ ਦਰਸ਼ਕਾਂ ਨੂੰ ਸਟੇਡੀਅਮ ਵਿੱਚ ਆਉਣ ਦੀ ਆਗਿਆ ਸੀ । ਰਿਪੋਰਟ ਅਨੁਸਾਰ 14 ਮਾਰਚ ਨੂੰ ਖੇਡੇ ਗਏ ਦੂਜੇ ਟੀ-20 ਵਿੱਚ ਲਗਭਗ 60 ਹਜ਼ਾਰ ਲੋਕ ਸਟੇਡੀਅਮ ਵਿੱਚ ਮੈਚ ਦੇਖਣ ਪਹੁੰਚੇ ਸਨ। ਉੱਥੇ ਹੀ ਪਹਿਲੇ ਟੀ-20 ਵਿੱਚ ਲਗਭਗ 50 ਹਜ਼ਾਰ ਦਰਸ਼ਕ ਸਟੇਡੀਅਮ ਵਿੱਚ ਆਏ ਸਨ।  

India vs England 3rd T20
India vs England 3rd T20

ਰੋਹਿਤ ਸ਼ਰਮਾ ਦੀ ਵਾਪਸੀ ਲਗਭਗ ਤੈਅ
ਇਸ ਮੈਚ ਵਿੱਚ ਉਪ ਕਪਤਾਨ ਰੋਹਿਤ ਸ਼ਰਮਾ ਦੀ ਵਾਪਸੀ ਹੋ ਸਕਦੀ ਹੈ। ਰੋਹਿਤ ਨੂੰ ਪਹਿਲੇ ਦੋ ਟੀ-20 ਵਿੱਚ ਆਰਾਮ ਦਿੱਤਾ ਗਿਆ ਸੀ। ਹਾਲਾਂਕਿ ਰੋਹਿਤ ਦੇ ਆਉਣ ਤੋਂ ਬਾਅਦ ਕੇਐਲ ਰਾਹੁਲ ਜਾਂ ਸੂਰਯਕੁਮਾਰ ਯਾਦਵ ਨੂੰ ਬਾਹਰ ਬੈਠਣਾ ਪੈ ਸਕਦਾ ਹੈ। ਜੇ ਇਸ ਮੈਚ ਵਿੱਚ ਰੋਹਿਤ ਦੀ ਵਾਪਸੀ ਹੁੰਦੀ ਹੈ ਤਾਂ ਈਸ਼ਾਨ ਕਿਸ਼ਨ ਅਤੇ ਹਿਟਮੈਨ ਪਾਰੀ ਦੀ ਸ਼ੁਰੂਆਤ ਕਰਨਗੇ। ਤੀਜੇ ਟੀ -20 ਵਿਚ ਵੀ ਕਪਤਾਨ ਵਿਰਾਟ ਕੋਹਲੀ ਪੰਜ ਗੇਂਦਬਾਜ਼ੀ ਦੇ ਵਿਕਲਪਾਂ ਨਾਲ ਮੈਦਾਨ ‘ਤੇ ਉਤਰ ਸਕਦੇ ਹਨ। ਇਸ ਸਥਿਤੀ ਵਿੱਚ ਆਲਰਾਊਂਡਰ ਹਾਰਦਿਕ ਪਾਂਡਿਆ ਪੰਜਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾਉਣਗੇ । ਇਸ ਕਾਰਨ ਇੱਕ ਵਾਰ ਫਿਰ ਸਭ ਦੀ ਨਜ਼ਰ ਪਾਂਡਿਆ ‘ਤੇ ਹੋਵੇਗੀ।

India vs England 3rd T20
India vs England 3rd T20

ਟੀਮ ਇਸ ਤਰ੍ਹਾਂ ਹਨ:
ਭਾਰਤ: ਵਿਰਾਟ ਕੋਹਲੀ (ਕਪਤਾਨ), ਰੋਹਿਤ ਸ਼ਰਮਾ, ਕੇਐਲ ਰਾਹੁਲ, ਸ਼ਿਖਰ ਧਵਨ, ਸ਼੍ਰੇਅਸ ਅਈਅਰ, ਸੂਰਿਆਕੁਮਾਰ ਯਾਦਵ, ਰਿਸ਼ਭ ਪੰਤ, ਹਾਰਦਿਕ ਪਾਂਡਿਆ, ਯੁਜਵੇਂਦਰ ਚਾਹਲ, ਭੁਵਨੇਸ਼ਵਰ ਕੁਮਾਰ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਨਵਦੀਪ ਸੈਣੀ, ਦੀਪਕ ਚਾਹਰ, ਰਾਹੁਲ ਤਿਵਾਟੀਆ, ਈਸ਼ਾਨ ਕਿਸ਼ਨ (ਰਿਜ਼ਰਵ ਵਿਕਟਕੀਪਰ)।

India vs England 3rd T20

ਇੰਗਲੈਂਡ: ਈਯੋਨ ਮਾਰਗਨ (ਕਪਤਾਨ), ਜੋਸ ਬਟਲਰ, ਜੇਸਨ ਰਾਏ, ਲੀਅਮ ਲਿਵਿੰਗਸਟੋਨ, ਡੇਵਿਡ ਮਾਲਨ, ਬੇਨ ਸਟੋਕਸ, ਮੋਇਨ ਅਲੀ, ਆਦਿਲ ਰਾਸ਼ਿਦ, ਰੀਸ ਟੋਲੀ, ਕ੍ਰਿਸ ਜਾਰਡਨ, ਮਾਰਕ ਵੁੱਡ, ਸੈਮ ਕੁਰੇਨ, ਟੌਮ ਕੁਰੇਨ, ਸੈਮ ਬਿਲਿੰਗਸ ਅਤੇ ਜੋਨੀ ਬੇਅਰਸਟੋ ਅਤੇ ਜੋਫਰਾ ਆਰਚਰ।

ਇਹ ਵੀ ਦੇਖੋ: ਇਸ Punjabi ਕੋਲ ਹੈ Maharaja Ranjit Singh ਦਾ ਅਨਮੋਲ ਖਜ਼ਾਨਾ, ਹੈ ਕੋਈ ਕਦਰਦਾਨ ਜੋ ਸਾਂਭ ਸਕੇ

The post ਭਾਰਤ ਤੇ ਇੰਗਲੈਂਡ ਵਿਚਾਲੇ ਤੀਜਾ T20 ਅੱਜ, ਸੀਰੀਜ਼ ‘ਚ ਬੜ੍ਹਤ ਬਣਾਉਣ ਲਈ ਮੈਦਾਨ ‘ਤੇ ਉਤਰੇਗੀ ਵਿਰਾਟ ਬ੍ਰਿਗੇਡ appeared first on Daily Post Punjabi.



source https://dailypost.in/news/sports/india-vs-england-3rd-t20/
Previous Post Next Post

Contact Form