ਗਾਇਕ ਸਚਿਨ ਅਹੂਜਾ ਤੇ ਅਫਸਾਨਾ ਖਾਨ ਪੰਜਾਬ ਦੇ Sports Minister ਨਾਲ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ

Sachin Ahuja and Afsana Khan : ਸਚਿਨ ਅਹੂਜਾ ਤੇ ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਜਿਹਨਾਂ ਨੂੰ ਅੱਜ ਸਾਰਾ ਪੰਜਾਬ ਤੇ ਬਾਹਰੀ ਲੋਕ ਵੀ ਜਾਣਦੇ ਹਨ। ਹਾਲ ਹੀ ਵਿੱਚ ਦੋਨਾਂ ਨੇ ਪੰਜਾਬ ਦੇ ਸਪੋਰਟਸ ਮਨਿਸਟਰ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ। ਸਚਿਨ ਤੇ ਅਫਸਾਨਾ ਖਾਨ ਨੇ ਦੋਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਇਹ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਅਫਸਾਨਾ ਖਾਨ ਨੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ – Sports Minister of Punjab Respected @ranagurmitsinghsodhi uncle , @khudaabaksh nd mommy

ਦੂਜੇ ਪਾਸੇ ਸਚਿਨ ਅਹੂਜਾ ਨੇ ਵੀ ਤਸਵੀਰ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਨੇ ਲਿਖਿਆ ਬਹੁਤ ਖੁਸ਼ੀ ਹੋਈ ਤੁਹਾਨੂੰ ਸਭ ਨੂੰ ਮਿਲਕੇ। ਸਪੋਰਟਸ ਮਨਿਸਟਰ ਨੇ ਵੀ ਕਿਹਾ ਕਿ – ਨੌਜਵਾਨ ਅਤੇ ਪ੍ਰਤਿਭਾਵਾਨ ਪੰਜਾਬੀ ਮਿਊਜ਼ਿਕ ਇੰਡਸਟਰੀ ਸਿੰਗਰ ਨਾਲ ਮੁਲਾਕਾਤ ਕੀਤੀ। ਮੈਨੂੰ ਤੁਹਾਨੂੰ ਮਿਲਕੇ ਬਹੁਤ ਖੁਸ਼ੀ ਹੋਈ। ਸਚਿਨ ਅਹੂਜਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਉਹਨਾਂ ਨੇ ਹੁਣ ਤੱਕ voice of punjab ਵਰਗੇ ਸ਼ੋਅ ਦੇ ਵਿੱਚ ਜੱਜ ਰਹੇ ਹਨ ਤੇ ਉਹਨਾਂ ਨੇ ਮਿਊਜ਼ਿਕ ਇੰਡਸਟਰੀ ਦੇ ਵਿੱਚ ਬਹੁਤ ਨਾਮ ਕਮਾਇਆ ਹੈ। ਅਫਸਾਨਾ ਖਾਨ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਗਾਇਕਾ ਹੈ ਹਾਲ ਹੀ ਵਿਚ ਅਫਸਾਨਾ ਦੀ ਮੰਗਣੀ ਦੀਆ ਤਸਵੀਰਾਂ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋਈਆਂ ਸਨ।

ਇਹ ਵੀ ਦੇਖੋ : ਭਾਰਤ ਬੰਦ ਦੌਰਾਨ ਰੁਲਦੂ ਸਿੰਘ ਮਾਨਸਾ ਨੇ ਭਾਜਪਾ ‘ਤੇ ਵਿੰਨ੍ਹੇ ਤਿੱਖੇ ਨਿਸ਼ਾਨੇ ਬਾਕੀ ਪਾਰਟੀਆਂ ਨੂੰ ਵੀ ਦਿਤੀ ਚੇਤਾਵਨੀ !

The post ਗਾਇਕ ਸਚਿਨ ਅਹੂਜਾ ਤੇ ਅਫਸਾਨਾ ਖਾਨ ਪੰਜਾਬ ਦੇ Sports Minister ਨਾਲ ਸਾਂਝੀਆਂ ਕੀਤੀਆਂ ਖਾਸ ਤਸਵੀਰਾਂ appeared first on Daily Post Punjabi.



source https://dailypost.in/news/entertainment/sachin-ahuja-and-afsana-khan/
Previous Post Next Post

Contact Form