PM ਮੋਦੀ ਤੇ ਰਾਹੁਲ ਗਾਂਧੀ ਸਣੇ ਹੋਰ ਨੇਤਾਵਾਂ ਨੇ ਦਿੱਤੀਆਂ ਮਹਿਲਾ ਦਿਵਸ ਦੀਆਂ ਵਧਾਈਆਂ, ਕਿਹਾ- ਤੁਹਾਡੀਆਂ ਉਪਲਬਧੀਆਂ ‘ਤੇ ਦੇਸ਼ ਨੂੰ ਮਾਣ

International Women Day 2021: ਨਾਰੀ ਸ਼ਕਤੀ ਦਾ ਸਤਿਕਾਰ ਕਿਸੇ ਵੀ ਸਮਾਜ ਲਈ ਸਰਬੋਤਮ ਹੁੰਦਾ ਹੈ। ਇਸ ਭਾਵਨਾ ਦਾ ਜਸ਼ਨ ਮਨਾਉਣ ਲਈ ਅੱਜ ਦੇਸ਼ ਵਿੱਚ ਮਹਿਲਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਯੂਪੀ ਦੇ ਸੀਐਮ ਯੋਗੀ ਆਦਿੱਤਿਆਨਾਥ ਸਣੇ ਕਈ ਵੱਡੇ ਨੇਤਾਵਾਂ ਨੇ ਮਹਿਲਾਵਾਂ ਨੂੰ ਸਲਾਮ ਕੀਤਾ।

International Women Day 2021
International Women Day 2021

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਉਹ ਮਹਿਲਾ ਸ਼ਕਤੀ ਨੂੰ ਸਲਾਮ ਕਰਦੇ ਹਨ । ਮਹਿਲਾਵਾਂ ਨੇ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਅਤੇ ਸਿਖਰਾਂ ਨੂੰ ਛੂਹਿਆ ਹੈ, ਉਸ ‘ਤੇ ਭਾਰਤ ਨੂੰ ਮਾਣ ਹੈ। ਸਾਡੀ ਸਰਕਾਰ ਲਈ ਚੰਗੀ ਕਿਸਮਤ ਦੀ ਗੱਲ ਹੈ ਕਿ ਅਸੀਂ ਮਹਿਲਾ ਸ਼ਕਤੀ ਲਈ ਕੰਮ ਕਰ ਰਹੇ ਹਾਂ।

ਪ੍ਰਧਾਨਮੰਤਰੀ ਤੋਂ ਇਲਾਵਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਵੀ ਟਵੀਟ ਕਰਕੇ ਮਹਿਲਾ ਦਿਵਸ ਦੀ ਵਧਾਈ ਦਿੱਤੀ । ਰਾਸ਼ਟਰਪਤੀ ਨੇ ਟਵੀਟ ਕੀਤਾ ਕਿ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਸਾਰੇ ਦੇਸ਼ ਵਾਸੀਆਂ ਨੂੰ ਮੇਰੇ ਵੱਲੋਂ ਦਿਲੋਂ ਵਧਾਈਆਂ ਅਤੇ ਸ਼ੁੱਭਕਾਮਨਾਵਾਂ ।

ਸਾਡੇ ਦੇਸ਼ ਦੀਆਂ ਮਹਿਲਾਵਾਂ ਕਈ ਖੇਤਰਾਂ ਵਿੱਚ ਪ੍ਰਾਪਤੀਆਂ ਦੇ ਨਵੇਂ ਰਿਕਾਰਡ ਕਾਇਮ ਕਰ ਰਹੀਆਂ ਹਨ। ਆਓ ਅੱਜ ਦੇ ਦਿਨ ਅਸੀਂ ਸਾਰੇ ਮਹਿਲਾਵਾਂ ਅਤੇ ਮਰਦਾਂ ਵਿਚਕਾਰ ਅਸਮਾਨਤਾ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਮੂਹਿਕ ਪ੍ਰਣ ਲਈਏ ।

ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਵੀ ਇਸ ਮੌਕੇ ਟਵੀਟ ਕਰ ਲਿਖਿਆ ਕਿ ਯੂਪੀ ਸਰਕਾਰ ਰਾਜ ਦੀ ਮਹਿਲਾ ਸ਼ਕਤੀ ਦੀ ਰਾਖੀ, ਸਤਿਕਾਰ, ਸਵੈ-ਨਿਰਭਰਤਾ ਅਤੇ ਸਰਬਪੱਖੀ ਉੱਨਤੀ ਲਈ ਵਚਨਬੱਧ ਹੈ । ਇਸੇ ਤਰ੍ਹਾਂ ਅੱਜ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਿਸ਼ਨ ਸ਼ਕਤੀ ਦੇ ਦੂਜਾ ਪੜਾਅ ਸ਼ੁਰੂ ਹੋ ਰਿਹਾ ਹੈ।

ਦੱਸ ਦੇਈਏ ਕਿ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਵੀ ਮਹਿਲਾ ਦਿਵਸ ਨੂੰ ਲੈ ਕੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ ਮਹਿਲਾਵਾਂ ਆਪਣੇ ਦਮ ‘ਤੇ ਇਤਿਹਾਸ ਤੇ ਭਵਿੱਖ ਨੂੰ ਬਣਾ ਸਕਦੀਆਂ ਹਨ। ਕਿਸੇ ਨੂੰ ਆਪਣੇ ਆਪ ਨੂੰ ਰੋਕਣ ਨਾ ਦਿਓ।

ਇਹ ਵੀ ਦੇਖੋ: ਕੈਪਟਨ ਦਾ ਘਰ ਘੇਰਨ ਜਾ ਰਹੀਆਂ ਬੇਰੁਜ਼ਗਾਰ ਟੀਚਰਾਂ ‘ਤੇ ਪੁਲਿਸ ਦਾ ਤਸ਼ੱਦਦ, ਚਲਾਈਆਂ ਡਾਂਗਾ

The post PM ਮੋਦੀ ਤੇ ਰਾਹੁਲ ਗਾਂਧੀ ਸਣੇ ਹੋਰ ਨੇਤਾਵਾਂ ਨੇ ਦਿੱਤੀਆਂ ਮਹਿਲਾ ਦਿਵਸ ਦੀਆਂ ਵਧਾਈਆਂ, ਕਿਹਾ- ਤੁਹਾਡੀਆਂ ਉਪਲਬਧੀਆਂ ‘ਤੇ ਦੇਸ਼ ਨੂੰ ਮਾਣ appeared first on Daily Post Punjabi.



Previous Post Next Post

Contact Form