Sourav Ganguly will not join: ਕੋਲਕਾਤਾ: ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੋਲਕਾਤਾ ਦੇ ਬ੍ਰਿਗੇਡ ਗ੍ਰਾਊਂਡ ਵਿੱਚ ਇੱਕ ਵੱਡੀ ਚੋਣ ਰੈਲੀ ਨੂੰ ਸੰਬੋਧਿਤ ਕਰਨਗੇ । ਇਸ ਰੈਲੀ ਵਿੱਚ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਅਤੇ ਬੀਸੀਸੀਆਈ ਦੇ ਪ੍ਰਧਾਨ ਸੌਰਵ ਗਾਂਗੁਲੀ ਦੇ ਵੀ ਇਸ ਰੈਲੀ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ ਜਾ ਰਹੀ ਸੀ, ਪਰ ਹੁਣ ਖ਼ਬਰ ਆ ਰਹੀ ਹੈ ਕਿ ਸੌਰਵ ਗਾਂਗੁਲੀ ਪੀਐਮ ਮੋਦੀ ਦੀ ਇਸ ਰੈਲੀ ਵਿੱਚ ਸ਼ਾਮਿਲ ਨਹੀਂ ਹੋਣਗੇ। ਇਸਦੇ ਨਾਲ ਹੀ ਗਾਂਗੁਲੀ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਵੀ ਖਤਮ ਹੋ ਗਈ ਹੈ।
ਦਰਅਸਲ, ਇਸ ਰੈਲੀ ਲਈ ਪ੍ਰਧਾਨਮੰਤਰੀ ਮੋਦੀ ਦੁਪਹਿਰ 2 ਵਜੇ ਬ੍ਰਿਗੇਡ ਗ੍ਰਾਊਂਡ ਪਹੁੰਚਣਗੇ । ਮੋਦੀ ਸਵੇਰੇ 11.20 ਵਜੇ ਦਿੱਲੀ ਏਅਰਪੋਰਟ ਤੋਂ ਰਵਾਨਾ ਹੋਣਗੇ । ਜਿਸ ਤੋਂ ਬਾਅਦ ਦੁਪਹਿਰ 1.20 ਵਜੇ ਕੋਲਕਾਤਾ ਏਅਰਪੋਰਟ ‘ਤੇ ਲੈਂਡਿੰਗ ਕਰਨਗੇ । ਜਿਸ ਤੋਂ ਬਾਅਦ ਪ੍ਰਧਾਨ ਮੰਤਰੀ 2 ਵਜੇ ਬ੍ਰਿਗੇਡ ਪਰੇਡ ਗਰਾਉਂਡ ਪਹੁੰਚਣਗੇ। ਫਿਰ ਦੁਪਹਿਰ 2 ਵਜੇ ਤੋਂ ਦੁਪਹਿਰ 3 ਵਜੇ ਤੱਕ ਬ੍ਰਿਗੇਡ ਰੈਲੀ ਨੂੰ ਸੰਬੋਧਿਤ ਕਰਨਗੇ। ਇਸ ਤੋਂ ਬਾਅਦ ਦੁਪਹਿਰ 3.45 ਵਜੇ ਕੋਲਕਾਤਾ ਏਅਰਪੋਰਟ ਤੋਂ ਦਿੱਲੀ ਲਈ ਰਵਾਨਾ ਹੋਣਗੇ ।
ਦੱਸ ਦੇਈਏ ਕਿ ਬ੍ਰਿਗੇਡ ਗਰਾਉਂਡ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੈਲੀ ਵਿੱਚ 10 ਲੱਖ ਤੋਂ ਵੱਧ ਲੋਕਾਂ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਜੇ ਅਜਿਹਾ ਹੁੰਦਾ ਹੈ ਮੈਦਾਨ ਲੋਕਾਂ ਦੀ ਭੀੜ ਨਾਲ ਭਰ ਜਾਵੇਗਾ। ਪੀਐਮ ਮੋਦੀ ਦੇ ਨਾਲ ਭਾਜਪਾ ਦੇ ਕਈ ਨੇਤਾ ਰੈਲੀ ਵਿੱਚ ਸ਼ਾਮਿਲ ਹੋਣਗੇ। ਪੀਐਮ ਮੋਦੀ ਦੀ ਇਸ ਰੈਲੀ ਵਿੱਚ ਮਸ਼ਹੂਰ ਅਦਾਕਾਰ ਮਿਥੁਨ ਚੱਕਰਵਰਤੀ ਵੀ ਸ਼ਿਰਕਤ ਕਰ ਰਹੇ ਹਨ। ਮਿਥੁਨ ਚੱਕਰਵਰਤੀ ਕੋਲਕਾਤਾ ਪਹੁੰਚ ਗਏ ਹਨ। ਦੇਰ ਰਾਤ ਉਹ ਬੰਗਾਲ ਦੇ ਭਾਜਪਾ ਇੰਚਾਰਜ ਕੈਲਾਸ਼ ਵਿਜੇਵਰਗੀਆ ਨੂੰ ਮਿਲੇ । ਮਿਥੁਨ ਅੱਜ ਦੁਪਹਿਰ 12 ਵਜੇ ਬ੍ਰਿਗੇਡ ਗਰਾਉਂਡ ਵਿਖੇ ਭਾਜਪਾ ਵਿੱਚ ਸ਼ਾਮਿਲ ਹੋਣਗੇ।
The post PM ਮੋਦੀ ਦੀ ਕੋਲਕਾਤਾ ਰੈਲੀ ‘ਚ ਸ਼ਾਮਿਲ ਨਹੀਂ ਹੋਣਗੇ ਸੌਰਵ ਗਾਂਗੁਲੀ, BJP ‘ਚ ਸ਼ਾਮਿਲ ਹੋਣ ਦੀਆਂ ਉਮੀਦਾਂ ਵੀ ਖਤਮ ! appeared first on Daily Post Punjabi.