ਡਰੱਗ ਪੈਡਲਰਾਂ ‘ਤੇ NCB ਦੀ ਕਾਰਵਾਈ ਜਾਰੀ, ਬਾਲੀਵੁੱਡ ਦੀਆ ਮਸ਼ਹੂਰ ਹਸਤੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ‘ਚ ਨੌਜਵਾਨ ਗ੍ਰਿਫਤਾਰ

Mumbai big action by ncb : ਐਨਸੀਬੀ ਦੀ ਡਰੱਗ ਪੈਡਲਰਾਂ ‘ਤੇ ਕਾਰਵਾਈ ਲਗਾਤਾਰ ਜਾਰੀ ਹੈ, ਜਦੋਂ ਤੋਂ ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੇ ਖੁਦਕੁਸ਼ੀ ਮਾਮਲੇ ‘ਚ ਵੱਡੇ ਪੱਧਰ ‘ਤੇ ਡਰੱਗ ਰੈਕੇਟ ਦਾ ਪਰਦਾਫਾਸ਼ ਹੋਇਆ ਸੀ। ਹੁਣ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਇਸ ਮਾਮਲੇ ਵਿੱਚ ਇੱਕ ਵਾਰ ਫਿਰ ਵੱਡੀ ਕਾਰਵਾਈ ਕਰਦਿਆਂ ਇੱਕ ਕਾਲਜ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਵਿਦਿਆਰਥੀ ਬਾਲੀਵੁੱਡ ਮਸ਼ਹੂਰ ਹਸਤੀਆਂ ਨੂੰ ਨਸ਼ੇ ਦੀ ਸਪਲਾਈ ਕਰਦਾ ਸੀ।

Mumbai big action by ncb
Mumbai big action by ncb

ਐਨਸੀਬੀ ਨੇ ਮੁੰਬਈ ਦੇ ਬਾਂਦਰਾ ਖੇਤਰ ਤੋਂ ਗ੍ਰਿਫਤਾਰ ਕੀਤੇ 19 ਸਾਲਾ ਕਾਲਜ ਦੇ ਵਿਦਿਆਰਥੀ ਦੇ ਤੋਂ ਨਸ਼ਾ ਅਤੇ 2.3 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ। ਐਨਸੀਬੀ ਨੇ ਰਿਪੋਰਟ ਦਿੱਤੀ ਹੈ ਕਿ ਦੋਸ਼ੀ ਵਿਦਿਆਰਥੀ ਬਾਲੀਵੁੱਡ ਦੀਆ ਕਈ ਮਸ਼ਹੂਰ ਹਸਤੀਆਂ ਨੂੰ ਨਸ਼ਿਆਂ ਦੀ ਸਪਲਾਈ ਕਰਦਾ ਸੀ। ਇਸ ਮਾਮਲੇ ਵਿੱਚ ਅਦਾਲਤ ਨੇ ਵਿਦਿਆਰਥੀ ਨੂੰ 4 ਦਿਨਾਂ ਲਈ ਐਨਸੀਬੀ ਹਿਰਾਸਤ ਵਿੱਚ ਭੇਜ ਦਿੱਤਾ ਹੈ। ਐਨਸੀਬੀ ਦੀ ਟੀਮ ਮੁਲਜ਼ਮ ਵਿਦਿਆਰਥੀ ਤੋਂ ਪੁੱਛਗਿੱਛ ਕਰ ਰਹੀ ਹੈ।

ਇਹ ਵੀ ਦੇਖੋ : ਮਨਜੀਤ ਸਿੰਘ ਰਾਏ ਨੇ ਕਿਹਾ, ਪੰਜਾਬੀ ਡੋਲਣ ਵਾਲੇ ਨਹੀਂ, ਚੜ੍ਹਦੀਕਲ੍ਹਾ ਵਾਲੀ ਕੌਮ ਹੈ, ਨਤੀਜਾ ਤੁਹਾਡੇ ਸਾਹਮਣੇ ਹੋਵੇਗਾ

The post ਡਰੱਗ ਪੈਡਲਰਾਂ ‘ਤੇ NCB ਦੀ ਕਾਰਵਾਈ ਜਾਰੀ, ਬਾਲੀਵੁੱਡ ਦੀਆ ਮਸ਼ਹੂਰ ਹਸਤੀਆਂ ਨੂੰ ਨਸ਼ਾ ਸਪਲਾਈ ਕਰਨ ਦੇ ਦੋਸ਼ ‘ਚ ਨੌਜਵਾਨ ਗ੍ਰਿਫਤਾਰ appeared first on Daily Post Punjabi.



Previous Post Next Post

Contact Form