ਕੌਣ ਹੋਵੇਗਾ ਨੰਦੀਗਰਾਮ ਦਾ ਬੌਸ ? ਅੱਜ EVM ‘ਚ ਬੰਦ ਹੋਵੇਗਾ ਵੋਟਰਾਂ ਦਾ ਫੈਸਲਾ

Mamta and shubhendu adhikari : ਚੋਣ ਕਮਿਸ਼ਨ (EC) ਨੇ ਬੁੱਧਵਾਰ ਨੂੰ ਪੱਛਮੀ ਬੰਗਾਲ ਦੇ ਪੂਰਬੀ ਮੇਦਿਨੀਪੁਰ ਜ਼ਿਲ੍ਹੇ ਦੇ ਨੰਦੀਗ੍ਰਾਮ ਵਿਧਾਨ ਸਭਾ ਹਲਕੇ ਵਿੱਚ ਸੀਆਰਪੀਸੀ ਦੀ ਧਾਰਾ 144 ਲਾਗੂ ਕਰ ਦਿੱਤੀ ਗਈ ਸੀ। ਇਸ ਦੌਰਾਨ ਅੱਜ ਇਸ ਹਾਈ ਪ੍ਰੋਫਾਈਲ ਸੀਟ ‘ਤੇ ਅੱਜ ਵੋਟਿੰਗ ਹੋ ਰਹੀ ਹੈ। ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਇੱਕ ਹੈਲੀਕਾਪਟਰ ਦੀ ਸਹਾਇਤਾ ਨਾਲ ਖੇਤਰ ਵਿੱਚ ਨਿਗਰਾਨੀ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੀ ਸੰਵੇਦਨਸ਼ੀਲਤਾ ਦੇ ਮੱਦੇਨਜ਼ਰ, ਜੋ ਨੰਦੀਗਰਾਮ ਦੇ ਵੋਟਰ ਨਹੀਂ ਹਨ, ਉਨ੍ਹਾਂ ਨੂੰ ਇਸ ਖੇਤਰ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਅਧਿਕਾਰੀ ਨੇ ਕਿਹਾ, ” ਨੰਦੀਗਰਾਮ ਇੱਕ ਸੰਵੇਦਨਸ਼ੀਲ ਹਲਕਾ ਹੈ, ਜਿੱਥੇ ਮਮਤਾ ਬੈਨਰਜੀ ਅਤੇ ਸ਼ੁਭੇਂਦੂ ਅਧਿਕਾਰੀ ਵਰਗੇ ਉੱਚ ਪ੍ਰੋਫਾਈਲ ਉਮੀਦਵਾਰ ਚੋਣ ਲੜ ਰਹੇ ਹਨ। ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਅਮਨ-ਕਾਨੂੰਨ ਦੀ ਸਥਿਤੀ ਵਿਗੜ ਨਾ ਜਾਵੇ ਅਤੇ ਲੋਕ ਬਿਨਾਂ ਕਿਸੇ ਡਰ ਦੇ ਵੋਟ ਪਾ ਸਕਣ।”

Mamta and shubhendu adhikari
Mamta and shubhendu adhikari

ਅਧਿਕਾਰੀਆਂ ਨੇ ਕਿਹਾ, “ਨੰਦੀਗਰਾਮ ਵਿੱਚ ਦਾਖਲ ਹੋਣ ਤੋਂ ਪਹਿਲਾਂ ਵਾਹਨਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲਈ ਜਾਵੇਗੀ। ਬਾਹਰ ਦੇ ਕਿਸੇ ਵੀ ਵਾਹਨ ਨੂੰ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ। “ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇ ਕੋਈ ਵਿਅਕਤੀ ਰੁਕਾਵਟ ਪਾਉਣ ਦੀ ਕੋਸ਼ਿਸ਼ ਕਰਦਾ ਪਾਇਆ ਗਿਆ ਤਾਂ, ਉਸ ਨਾਲ ਸਖਤੀ ਨਾਲ ਪੇਸ਼ ਆਇਆ ਜਾਵੇਗਾ।” ਨੰਦੀਗਰਾਮ ਵਿੱਚ ਅੱਜ ਕੁੱਝ ਹੀ ਦੁਕਾਨਾਂ ਖੁੱਲੀਆਂ ਹਨ। ਈ-ਰਿਕਸ਼ਾ ਅਤੇ ਆਟੋ ਵਰਗੇ ਵਾਹਨ ਵੀ ਨਹੀਂ ਚਲ ਰਹੇ ਹਨ ਅਤੇ ਲੋਕ ਘਰਾਂ ਵਿੱਚ ਹਨ। ਨੰਦੀਗਰਾਮ ਸੀਟ ‘ਤੇ ਭਾਜਪਾ ਨੇ ਸ਼ੁਭੇਂਦੂ ਅਧਿਕਾਰੀ ਨੂੰ ਮੈਦਾਨ ਵਿੱਚ ਉਤਾਰ ਕੇ ਮੁਕਾਬਲੇ ਨੂੰ ਦਿਲਚਸਪ ਬਣਾ ਦਿੱਤਾ ਹੈ। ਪਰ ਹੁਣ ਦੇਖਣਾ ਹੋਵੇਗਾ ਕੇ ਨੰਦੀਗਰਾਮ ਦੇ ਵੋਟਰ ਕਿਸ ਦੇ ਪੱਖ ‘ਚ ਫੈਸਲਾ ਸੁਣਾਉਂਦੇ ਹਨ।

ਇਹ ਵੀ ਦੇਖੋ : 6 ਘੋੜੇ ਦੌੜਾ ਕੇ ਗੋਲਡ ਮੈਡਲ ਜਿੱਤਣ ਵਾਲੇ ਇਸ ਨਿਹੰਗ ਸਿੰਘ ਦਾ ਦਮਖ਼ਮ ਤੁਹਾਨੂੰ ਹੈਰਾਨ ਕਰ ਦੇਵੇਗਾ

The post ਕੌਣ ਹੋਵੇਗਾ ਨੰਦੀਗਰਾਮ ਦਾ ਬੌਸ ? ਅੱਜ EVM ‘ਚ ਬੰਦ ਹੋਵੇਗਾ ਵੋਟਰਾਂ ਦਾ ਫੈਸਲਾ appeared first on Daily Post Punjabi.



Previous Post Next Post

Contact Form