ਦਿੱਲੀ ਬਜਟ: ਮਨੀਸ਼ ਸਿਸੋਦੀਆ ਅੱਜ ਵਿਧਾਨ ਸਭਾ ‘ਚ ਪੇਸ਼ ਕਰਨਗੇ ਦਿੱਲੀ ਦਾ ਪਹਿਲਾ E-Budget

Delhi Assembly budget session: ਨਵੀਂ ਦਿੱਲੀ: ਅੱਜ ਦਿੱਲੀ ਵਿਧਾਨ ਸਭਾ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਵਿੱਤੀ ਸਾਲ 2021-22 ਲਈ ਦਿੱਲੀ ਦਾ ਬਜਟ ਸਦਨ ਵਿੱਚ ਪੇਸ਼ ਕਰਨਗੇ। ਖਾਸ ਗੱਲ ਇਹ ਹੋਵੇਗੀ ਕਿ ਇਸ ਵਾਰ ਵਿਧਾਨ ਸਭਾ ਵਿੱਚ ਬਜਟ ਪੇਸ਼ ਕਰਦੇ ਸਮੇਂ ਬਜਟ ਦੀਆਂ ਕਾਪੀਆਂ ਉਨ੍ਹਾਂ ਦੇ ਹੱਥ ਵਿੱਚ ਨਹੀਂ ਆਉਣਗੀਆਂ । ਮਨੀਸ਼ ਸਿਸੋਦੀਆ ਟੈਬ ਤੋਂ ਬਜਟ ਪੜ੍ਹਨਗੇ ਅਤੇ ਇਸ ਦੇ ਨਾਲ ਹੀ ਸਦਨ ਵਿੱਚ ਬੈਠੇ ਸਾਰੇ ਮੰਤਰੀਆਂ ਅਤੇ ਵਿਧਾਇਕਾਂ ਨੂੰ ਵੀ ਬਜਟ ਪੜ੍ਹਨ ਲਈ ਟੈਬ ਦਿੱਤੇ ਜਾਣਗੇ । ਮਨੀਸ਼ ਸਿਸੋਦੀਆ ਦਾ ਬਜਟ ਭਾਸ਼ਣ ਮੰਗਲਵਾਰ ਯਾਨੀ ਕਿ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗਾ।

Delhi Assembly budget session
Delhi Assembly budget session

ਪਿਛਲੇ ਵਿੱਤੀ ਵਰ੍ਹੇ ਵਿੱਚ ਦਿੱਲੀ ਦਾ ਬਜਟ 65 ਹਜ਼ਾਰ ਕਰੋੜ ਦਾ ਸੀ, ਜੇਕਰ ਸਰਕਾਰੀ ਸੂਤਰਾਂ ਦੀ ਮੰਨੀਏ ਤਾਂ ਇਸ ਸਾਲ 2021-22 ਲਈ 65 ਹਜ਼ਾਰ ਕਰੋੜ ਤੋਂ ਵੱਧ ਦਾ ਬਜਟ ਪ੍ਰਸਤਾਵ ਦੇਖਣ ਨੂੰ ਮਿਲ ਸਕਦਾ ਹੈ। ਕੋਰੋਨਾ ਕਾਲ ਦੇ ਮੱਦੇਨਜ਼ਰ ਇਸ ਵਾਰ ਬਜਟ ਵਿੱਚ ਦਿੱਲੀ ਵਾਲਿਆਂ ਲਈ ਮੁਫਤ ਟੀਕੇ ਦੀ ਵਿਵਸਥਾ ਵੀ ਆ ਸਕਦੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਜਦੋਂ ਅਗਲੇ ਪੜਾਅ ਵਿੱਚ ਆਮ ਲੋਕਾਂ ਨੂੰ ਇਹ ਵੈਕਸੀਨ ਦਿੱਤੀ ਜਾਵੇਗੀ, ਉਦੋਂ ਦਿੱਲੀ ਸਰਕਾਰ ਵੱਲੋਂ ਸਰਕਾਰੀ ਹਸਪਤਾਲਾਂ ਵਿੱਚ ਮੁਫਤ ਵੈਕਸੀਨ ਦੇਣ ਦੀ ਵਿਵਸਥਾ ਇਸ ਬਜਟ ਵਿੱਚ ਲਿਆਂਦੀ ਜਾ ਸਕਦੀ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਇਸ ਸਾਲ ਜਨਵਰੀ ਵਿੱਚ ਦਿੱਲੀ ਵਾਸੀਆਂ ਨੂੰ ਮੁਫਤ ਵੈਕਸੀਨ ਦੇਣ ਦਾ ਸੰਕੇਤ ਵੀ ਦਿੱਤਾ ਸੀ।

Delhi Assembly budget session
Delhi Assembly budget session

ਇਸ ਸਾਲ ਦਿੱਲੀ ਸਰਕਾਰ ਦਾ ਬਜਟ ‘ਦੇਸ਼ ਭਗਤੀ ਬਜਟ’ ਹੋ ਸਕਦਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ 15 ਅਗਸਤ 2022 ਨੂੰ ਆਜ਼ਾਦੀ ਦੇ 75 ਸਾਲ ਪੂਰੇ ਹੋਣ ਤੱਕ ਇਹ ਤਿਉਹਾਰ ਪੂਰੀ ਦਿੱਲੀ ਵਿੱਚ ਮਨਾਇਆ ਜਾਵੇਗਾ। ਇਸ ਦੇ ਤਹਿਤ ਪੂਰੇ 75 ਹਫਤਿਆਂ ਤੱਕ ਦੇ ਸਮੇਂ ਨੂੰ ਦੇਸ਼ ਭਗਤੀ ਦੇ ਜਸ਼ਨ ਵਜੋਂ ਮਨਾਇਆ ਜਾਵੇਗਾ । ਮੰਗਲਵਾਰ ਨੂੰ ਪੇਸ਼ ਕੀਤੇ ਜਾਣ ਵਾਲੇ ਬਜਟ ਵਿੱਚ ਇਸਦਾ ਐਲਾਨ ਹੋ ਸਕਦਾ ਹੈ। ਦੇਸ਼ ਭਗਤੀ ਬਜਟ ਨੂੰ ਇੰਡੀਆ ਏਟ 75 ਦੇ ਜਸ਼ਨ ਵਜੋਂ ਪੇਸ਼ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਤਿਓਹਾਰ ਵਿੱਚ ਇੰਡੀਆ ਏਟ 100 ਦੀ ਕਲਪਨਾ ਵੀ ਦਿੱਲੀ ਸਰਕਾਰ ਪੇਸ਼ ਕਰੇਗੀ।

Delhi Assembly budget session
Delhi Assembly budget session

ਆਜ਼ਾਦੀ ਦੇ 75ਵੇਂ ਸਾਲ ਦੇ ਮੌਕੇ ‘ਤੇ ਦਿੱਲੀ ਸਰਕਾਰ ਆਪਣੇ ਸਕੂਲਾਂ ਵਿੱਚ ਪੜ੍ਹ ਰਹੇ ਹਰ ਬੱਚੇ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗਣ ਲਈ ਦੇਸ਼ ਭਗਤੀ ਦਾ ਕੋਰਸ ਸ਼ੁਰੂ ਕਰਨ ਜਾ ਰਹੀ ਹੈ। ਇਸਦੇ ਨਾਲ ਹੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਆਜ਼ਾਦੀ ਦੇ 75 ਵੇਂ ਸਾਲ ਵਿੱਚ ਸ਼ਹੀਦ ਭਗਤ ਸਿੰਘ ਅਤੇ ਬਾਬਾ ਸਾਹਿਬ ਅੰਬੇਦਕਰ ਦੇ ਪ੍ਰੇਰਣਾਦਾਇਕ ਜੀਵਨ ‘ਤੇ ਇੱਕ ਪ੍ਰੋਗਰਾਮ ਆਯੋਜਿਤ ਕਰੇਗੀ। ਦਿੱਲੀ ਦੇ ਅਸਮਾਨ ਨੂੰ ਤਿਰੰਗੇ ਨਾਲ ਸਜਾਉਣ ਦੀ ਯੋਜਨਾ ਵੀ ਬਜਟ ਵਿੱਚ ਪੇਸ਼ ਹੋ ਸਕਦਾ ਹੈ। ਜਿਸਦੇ ਤਹਿਤ ਪੂਰੀ ਦਿੱਲੀ ਵਿੱਚ ਕਨਾਟ ਪਲੇਸ ਵਰਗੇ ਸ਼ਾਨਦਾਰ ਲਹਿਰਾਉਂਦੇ ਹੋਏ ਤਿਰੰਗੇ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ।

Delhi Assembly budget session

ਦੱਸ ਦੇਈਏ ਕਿ ਸਿੱਖਿਆ ‘ਤੇ ਸਭ ਤੋਂ ਜ਼ਿਆਦਾ ਖਰਚ ਕਰਨ ਵਾਲੀ ਕੇਜਰੀਵਾਲ ਸਰਕਾਰ ਦੇ ਇਸ ਬਜਟ ਵਿੱਚ ਸਿੱਖਿਆ ਦੇ ਬਜਟ ਦਾ ਨਵਾਂ ਸੰਸਕਰਣ ਵੇਖਿਆ ਜਾ ਸਕਦਾ ਹੈ। ਇਸ ਦੇ ਨਾਲ ਹੀ ਸਿਹਤ ਸਹੂਲਤਾਂ ਬਾਰੇ ਵੀ ਅਹਿਮ ਐਲਾਨ ਕੀਤੇ ਜਾ ਸਕਦੇ ਹਨ । ਦਿੱਲੀ ਵਿੱਚ ਨਵੇਂ ਸੈਨਿਕ ਸਕੂਲ ਸ਼ੁਰੂ ਕਰਨ ਦੀ ਤਜਵੀਜ਼ ਵੀ ਬਜਟ ਵਿਚ ਆ ਸਕਦੀ ਹੈ । ਸੂਤਰਾਂ ਅਨੁਸਾਰ ਆਮ ਲੋਕਾਂ ਤੱਕ ਉਪਲਬਧ ਕਰਾਉਣ ਦੀ ਯੋਜਨਾ ਬਾਰੇ ਬਜਟ ਵਿੱਚ ਐਲਾਨ ਕਰਨਾ ਵੀ ਸੰਭਵ ਹੈ । ਵੱਡੇ ਪੱਧਰ ‘ਤੇ ਹਰ ਖੇਤਰ ਵਿੱਚ ਯੋਗ ਪ੍ਰਚਾਰ ਕੀਤੇ ਜਾਣ ਦੀ ਤਿਆਰੀ ਹੈ। ਇਸ ਤੋਂ ਇਲਾਵਾ ਆਜ਼ਾਦੀ ਦੇ 100 ਸਾਲ ਪੂਰੇ ਹੋਣ ‘ਤੇ 2047 ਤੱਕ ਦਿੱਲੀ ਦੀ ਪ੍ਰਤੀ ਵਿਅਕਤੀ ਆਮਦਨ, ਸਿੰਗਾਪੁਰ ਦੇ ਪ੍ਰਤੀ ਵਿਅਕਤੀ ਆਮਦਨੀ ਦੇ ਬਰਾਬਰ ਕਰਨ ਦਾ ਮਾਸਟਰ ਪਲਾਨ ਵੀ ਕੇਜਰੀਵਾਲ ਸਰਕਾਰ ਵੱਲੋਂ ਐਲਾਨਿਆ ਜਾ ਸਕਦਾ ਹੈ।

ਇਹ ਵੀ ਦੇਖੋ: ਵੱਡੀ ਖ਼ਬਰ: ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਦੇ ਘਰ ਪਈ ਈ.ਡੀ. ਦੀ ਰੇਡ, LIVE ਅਪਡੇਟ !

The post ਦਿੱਲੀ ਬਜਟ: ਮਨੀਸ਼ ਸਿਸੋਦੀਆ ਅੱਜ ਵਿਧਾਨ ਸਭਾ ‘ਚ ਪੇਸ਼ ਕਰਨਗੇ ਦਿੱਲੀ ਦਾ ਪਹਿਲਾ E-Budget appeared first on Daily Post Punjabi.



Previous Post Next Post

Contact Form