Coronavirus ਦੇ ਨਵੇਂ ਸਟ੍ਰੇਨ ਨੇ ਵਿਗਾੜੇ Paris ਦੇ ਹਾਲਾਤ, ਕਿਸੇ ਵੀ ਸਮੇਂ ਹੋ ਸਕਦਾ ਹੈ Lockdown ਦਾ ਐਲਾਨ

New strain of coronavirus: ਫਰਾਂਸ ਦੀ ਰਾਜਧਾਨੀ Paris ‘ਚ ਕੋਰੋਨਾਵਾਇਰਸ ਦੇ ਨਵੇਂ ਸਟ੍ਰੇਨ ਕਾਰਨ ਇਹ ਲਾਗ ਤੇਜ਼ੀ ਨਾਲ ਫੈਲ ਰਹੀ ਹੈ। ਹਾਲਤ ਇਹ ਹੈ ਕਿ ਹਸਪਤਾਲ ‘ਚ ਆਈਸੀਯੂ ਦੇ ਬਿਸਤਰੇ ਘੱਟਣੇ  ਸ਼ੁਰੂ ਹੋ ਗਏ ਹਨ। ਇਸ ਦੌਰਾਨ ਐਤਵਾਰ ਨੂੰ ਅਧਿਕਾਰੀਆਂ ਨੇ Lockdown ਕਰਨ ਦਾ ਸੰਕੇਤ ਦਿੱਤਾ ਹੈ। ਨੈਸ਼ਨਲ ਹੈਲਥ ਏਜੰਸੀ ਦੇ ਪ੍ਰਧਾਨ ਜੇਰੋਮ ਸੋਲੋਮੋਨ ਨੇ ਐਤਵਾਰ ਨੂੰ ਕਿਹਾ, ਜੇਕਰ ਨਵੇਂ ਸਟ੍ਰੇਨ ਦਾ ਪ੍ਰਭਾਵ ਜ਼ਿਆਦਾ ਪੈਂਦਾ ਦਿਖਾਈ ਦਿੱਤਾ ਤਾਂ ਤਾਲਾਬੰਦੀ ਕਰਨੀ ਲਾਜ਼ਮੀ ਹੋਵੇਗੀ। ਸਥਿਤੀ ਬਹੁਤ ਖਰਾਬ ਹੈ ਅਤੇ ਪੈਰਿਸ ਵਿਚ ਇਹ ਤੇਜ਼ੀ ਨਾਲ ਵਿਗੜਦਾ ਜਾ ਰਿਹਾ ਹੈ। ਸ਼ਾਮ ਨੂੰ 6 ਵਜੇ ਤੋਂ ਬਾਅਦ ਦੇਸ਼ ਵਿਆਪੀ ਕਰਫਿਊ ਇਸ ਨੂੰ ਰੋਕਣ ਲਈ ਕਾਫ਼ੀ ਨਹੀਂ ਹੈ। ਜੇ ਲੋੜ ਪਈ, ਅਸੀਂ ਸਖਤ ਫੈਸਲੇ ਲੈਣ ਤੋਂ ਪਿੱਛੇ ਨਹੀਂ ਹਟਾਂਗੇ।

New strain of coronavirus
New strain of coronavirus

ਅਧਿਕਾਰੀਆਂ ਅਨੁਸਾਰ ਕੋਵਿਡ -19 ਵੈਕਸੀਨ ਦੀ ਘਾਟ ਕਾਰਨ ਟੀਕਾਕਰਨ ਮੁਹਿੰਮ ਵੀ ਪ੍ਰਭਾਵਤ ਹੋ ਰਹੀ ਹੈ। ਆਲਮ ਇਹ ਹੈ ਕਿ ਵੀਕੈਂਡ ਦੇ ਦੌਰਾਨ, ਮਰੀਜ਼ਾਂ ਨੂੰ ਵਿਸ਼ੇਸ਼ ਮੈਡੀਕਲ ਹਵਾਈ ਜਹਾਜ਼ ਰਾਹੀਂ ਪੈਰਿਸ ਤੋਂ ਘੱਟ ਪ੍ਰਭਾਵਿਤ ਇਲਾਕਿਆਂ ਵਿੱਚ ਭੇਜਿਆ ਗਿਆ ਹੈ ਅਤੇ ਪਹਿਲਾਂ ਅਜਿਹੇ ਮਰੀਜ਼ਾਂ ਦਾ ਟੀਕਾ ਲਗਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਇਸਦੀ ਵਧੇਰੇ ਜ਼ਰੂਰਤ ਹੈ। ਸਰਕਾਰ ਟੀਕਾ ਮੁਹਿੰਮ ਵਿਚ ਆਈਆਂ ਰੁਕਾਵਟਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਮੀਦ ਹੈ ਕਿ ਜਲਦੀ ਹੀ ਸਭ ਕੁਝ ਵਾਪਸ ਆ ਜਾਵੇਗਾ। 

ਦੇਖੋ ਵੀਡੀਓ : Government ਬਜਾਏਗੀ ਮੁਲਾਜ਼ਮਾਂ ਦਾ ਬੈਂਡ, 1 April ਤੋਂ 12 ਘੰਟੇ ਕਰਨਾ ਪਵੇਗਾ ਕੰਮ ਪਰ …

The post Coronavirus ਦੇ ਨਵੇਂ ਸਟ੍ਰੇਨ ਨੇ ਵਿਗਾੜੇ Paris ਦੇ ਹਾਲਾਤ, ਕਿਸੇ ਵੀ ਸਮੇਂ ਹੋ ਸਕਦਾ ਹੈ Lockdown ਦਾ ਐਲਾਨ appeared first on Daily Post Punjabi.



source https://dailypost.in/news/international/new-strain-of-coronavirus/
Previous Post Next Post

Contact Form