CNG PNG prices increase: ਨਵੀਂ ਦਿੱਲੀ: ਗੱਡੀਆਂ ਵਿੱਚ ਵਰਤੀ ਜਾਣ ਵਾਲੀ CNG ਅਤੇ ਘਰਾਂ ਦੀ ਰਸੋਈ ਤੱਕ ਪੁੱਜਣ ਵਾਲੀ ਗੈਸ PNG ਦੀਆਂ ਕੀਮਤਾਂ ਵਿੱਚ ਇੱਕ ਵਾਰ ਫਿਰ ਵਾਧਾ ਕੀਤਾ ਗਿਆ ਹੈ । ਦਿੱਲੀ-NCR ਵਿੱਚ ਸੋਮਵਾਰ ਨੂੰ CNG 70 ਪੈਸੇ ਮਹਿੰਗੀ ਹੋਈ ਹੈ, ਜਦੋਂ ਕਿ PNG ਦੀ ਕੀਮਤ ਵਿੱਚ 91 ਪੈਸੇ ਦਾ ਵਾਧਾ ਹੋਇਆ ਹੈ । ਇਹ ਵਧੀਆਂ ਹੋਈਆਂ ਕੀਮਤਾਂ 2 ਮਾਰਚ ਯਾਨੀ ਕਿ ਅੱਜ ਸਵੇਰੇ 6 ਵਜੇ ਤੋਂ ਲਾਗੂ ਹੋ ਜਾਣਗੀਆਂ।
ਇੰਦਰਪ੍ਰਸਥ ਗੈਸ ਲਿਮਟਿਡ ਨੇ ਸੋਮਵਾਰ ਨੂੰ CNG ਅਤੇ PNG ਦੀਆਂ ਕੀਮਤਾਂ ਵਿੱਚ ਵਾਧਾ ਕੀਤਾ । ਦਿੱਲੀ-NCR ਵਿੱਚ CNG ਦੀ ਕੀਮਤ ਵਿੱਚ 70 ਪੈਸੇ ਪ੍ਰਤੀ ਕਿੱਲੋਗ੍ਰਾਮ ਦੀ ਵਾਧਾ ਕੀਤਾ ਗਿਆ । ਇੱਥੇ ਹੁਣ CNG ਦੀ ਨਵੀਂ ਕੀਮਤ 43.40 ਰੁਪਏ ਪ੍ਰਤੀ ਕਿੱਲੋਗ੍ਰਾਮ ਹੋ ਗਈ ਹੈ। ਉੱਥੇ ਹੀ ਗਾਜ਼ੀਆਬਾਦ, ਨੋਇਡਾ ਅਤੇ ਗ੍ਰੇਟਰ ਨੋਇਡਾ ਵਿੱਚ CNG 49.08 ਰੁਪਏ ਪ੍ਰਤੀ ਕਿੱਲੋਗ੍ਰਾਮ ਮਿਲੇਗੀ ।
ਇਸ ਤੋਂ ਇਲਾਵਾ IGL ਵੱਲੋਂ PNG ਵਿੱਚ 91 ਪੈਸੇ ਦਾ ਵਾਧਾ ਕੀਤਾ ਗਿਆ ਹੈ। ਅਜਿਹੇ ਵਿੱਚ ਦਿੱਲੀ ਵਿੱਚ ਹੁਣ PNG ਦੀ ਨਵੀਂ ਕੀਮਤ 28.41 ਰੁਪਏ ਪ੍ਰਤੀ ਐੱਸ.ਐੱਮ. ਹੋਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ LPG ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਸੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਆਏ ਦਿਨ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੌਰਾਨ ਹੁਣ CNG ਅਤੇ PNG ਦੀਆਂ ਕੀਮਤਾਂ ਵੀ ਵਧਾ ਦਿੱਤੀਆਂ ਗਈਆਂ ਹਨ।
ਦੱਸ ਦੇਈਏ ਕਿ CNG ਅਤੇ PNG ਦੀਆਂ ਵਧੀਆਂ ਹੋਈਆਂ ਕੀਮਤਾਂ ਦਿੱਲੀ, ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ਤੋਂ ਇਲਾਵਾ ਕਾਨਪੁਰ, ਫਤਿਹਪੁਰ, ਹਮੀਰਪੁਰ, ਮੁਜ਼ੱਫਰਨਗਰ, ਸ਼ਾਮਲੀ, ਕਰਨਾਲ, ਕੈਥਲ ਅਤੇ ਰੇਵਾੜੀ ਨੂੰ ਵੀ ਪ੍ਰਭਾਵਿਤ ਕਰਨਗੀਆਂ। ਕੀਮਤਾਂ ਵਧਾਉਣ ਪਿੱਛੇ ਕੋਰੋਨਾ ਕਾਲ ਵਿੱਚ IGL ਦੀ ਫਿਕਸਡ ਕਾਸਟ, ਮੈਨਪਾਵਰ ਕਾਸਟ ਅਤੇ ਸੰਚਾਲਨ ਲਾਗਤ ਵਿੱਚ ਹੋਏ ਵਾਧੇ ਨੂੰ ਸਭ ਤੋਂ ਵੱਡਾ ਕਾਰਨ ਦੱਸਿਆ ਜਾ ਰਿਹਾ ਹੈ।
The post ਪੈਟਰੋਲ-ਡੀਜ਼ਲ ਤੋਂ ਬਾਅਦ CNG ਤੇ PNG ਵੀ ਹੋਈ ਮਹਿੰਗੀ, ਵਧੀਆਂ ਕੀਮਤਾਂ ਅੱਜ ਤੋਂ ਲਾਗੂ appeared first on Daily Post Punjabi.