cm arvind kejriwal: ਆਮ ਆਦਮੀ ਪਾਰਟੀ ਦੇ ਰਾਸ਼ਟਰੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਐਤਵਾਰ ਭਾਵ ਅੱਜ ਪੰਜਾਬ ‘ਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰਨਗੇ।ਆਮ ਆਦਮੀ ਪਾਰਟੀ ਦੇ ਮੁਤਾਬਕ ਭਾਜਪਾ ਦੀ ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਨਵੇਂ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਇਹ ਮਹਾਪੰਚਾਇਤ ਮੋਗਾ ਦੇ ਬਾਘਾਪੁਰਾਣਾ ਸਥਿਤ ਅਨਾਜ ਮੰਡੀ ‘ਚ ਆਯੋਜਿਤ ਕੀਤੀ ਜਾਵੇਗੀ।ਇੱਥੇ ਦਿਨ ‘ਚ ਕਰੀਬ 2 ਵਜੇ ਅਰਵਿੰਦ ਕੇਜਰੀਵਾਲ ਕਿਸਾਨਾਂ ਨੂੰ ਸੰਬੋਧਿਤ ਕਰਨਗੇ।ਇਸ ਤੋਂ ਪਹਿਲਾਂ, ਸੀਐੱਮ ਅਰਵਿੰਦ ਕੇਜਰੀਵਾਲ ਤਿੰਨ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੇ ਸਮਰਥਨ ‘ਚ ਉੱਤਰ ਪ੍ਰਦੇਸ਼ ਦੇ ਮੇਰਠ ‘ਚ ਕਿਸਾਨ ਮਹਾਪੰਚਾਇਤ ਨੂੰ ਸੰਬੋਧਿਤ ਕਰ ਚੁੱਕੇ ਹਨ।ਸੀਐੱਮ ਅਰਵਿੰਦ ਕੇਜਰੀਵਾਲ ਕੱਲ
ਪੰਜਾਬ ‘ਚ ਮਹਾਪੰਚਾਇਤ ਨੂੰ ਸੰਬੋਧਿਤ ਕਰਨ ਤੋਂ ਬਾਅਦ ਆਉਣ ਵਾਲੀ 4 ਅਪ੍ਰੈਲ ਨੂੰ ਹਰਿਆਣਾ ਦੇ ਜੀਂਦ ਸਥਿਤ ਹੁੱਡਾ ਮੈਦਾਨ ‘ਚ ਹੋਣ ਵਾਲੀ ਕਿਸਾਨ ਮਹਾਪੰਚਾਇਤ ਨੂੰ ਵੀ ਸੰਬੋਧਿਤ ਕਰਨਗੇ।ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਦੇ ਵਿਰੁੱਧ ਦਿੱਲੀ ਬਾਰਡਰ ‘ਤੇ ਬੈਠੇ ਕਿਸਾਨਾਂ ਦੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੇ ਕਾਫੀ ਸੇਵਾ ਕੀਤੀ ਹੈ।ਕਿਸਾਨਾਂ ਦੀਆਂ ਲੋੜਾਂ ਦੇ ਮੱਦੇਨਜ਼ਰ ਪਾਣੀ, ਟਾਇਲਟ ਅਤੇ ਵਾਈਫਾਈ ਸਮੇਤ ਹੋਰ ਸੁਵਿਧਾਵਾਂ ਮੁਹੱਈਆ ਕਰਵਾਈਆਂ ਗਈਆਂ।’ਆਪ’ ਦਾ ਕਹਿਣਾ ਹੈ ਕਿ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲਿਆਉਣ ਲਈ ਭਾਜਪਾ ਦੀ ਕੇਂਦਰ ਸਰਕਾਰ ਕੈਪਟਨ ਅਮਰਿੰਦਰ ਸਿੰਘ ਅਤੇ ਬਾਦਲ ਤਿੰਨੇ ਹੀ ਜਿੰਮੇਵਾਰ ਹਨ।ਕੈਪਟਨ ਇਸ ਮੁੱਦੇ ਨੂੰ ਸੁਲਝਾਉਣਾ ਨਹੀਂ ਚਾਹੁੰਦੇ ਹਨ ਅਤੇ ਅਕਾਲੀ ਇਸ ਬਿੱਲ ਨੂੰ ਬਣਾਉਣ ਦੀ ਪ੍ਰਕਿਰਿਆ ‘ਚ ਸ਼ੁਰੂ ਤੋਂ ਸ਼ਾਮਲ ਰਹੇ, ਇਹ ਇਨ੍ਹਾਂ ਲੋਕਾਂ ਦੀ ਮਿਲੀ ਜੁਲੀ ਰਾਜਨੀਤੀ ਹੈ।’ਆਪ’ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਲਾਗੂ ਕੀਤੇ ਗਏ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਲੈ ਕੇ ਪੂਰੇ ਦੇਸ਼ ‘ਚ ਲੰਬੇ ਸਮੇਂ ਤੋਂ ਅੰਦੋਲਨ ਚੱਲ ਰਿਹਾ ਹੈ।ਕਿਸਾਨ ਕਈ ਮਹੀਨਿਆਂ ਤੋਂ ਟਿਕਰੀ, ਸਿੰਘੂ ਅਤੇ ਗਾਜ਼ੀਪੁਰ ਬਾਰਡਰ ‘ਤੇ ਆਪਣੀਆਂ ਮੰਗਾਂ ਮੰਨਵਾਉਣ ਲਈ ਬੈਠੇ ਹਨ।ਕਿਸਾਨ ਇਸ ਲੜਾਈ ‘ਚ 2 ਡਿਗਰੀ ਦੀ ਸਰਦ ਰਾਤਾਂ ‘ਚ ਵੀ ਸੜਕਾਂ ‘ਤੇ ਬਣੇ ਰਹੇ ਅਤੇ ਹੁਣ ਤੱਕ ਸੈਂਕੜੇ ਨਿਰਦੋਸ਼ ਕਿਸਾਨ ਆਪਣੀ ਜਾਨ ਦੀ ਕੁਰਬਾਨੀ ਦੇ ਚੁੱਕੇ ਹਨ।
ਜਦੋਂ ਲੁਧਿਆਣਾ ਦੇ ਬਾਜ਼ਾਰਾਂ ‘ਚ ਪਹੁੰਚਿਆ ਚਾਰਲੀ ਚੈਪਲਿਨ, ਖੁਸ਼ ਰਹਿਣ ਤੇ ਖੁਸ਼ੀ ਵੰਡਣ ਦੇ ਪਿੱਛੇ ਛੁਪਿਆ ਹੈ ਦਰਦ !
The post ਮੋਗਾ ‘ਚ ਅੱਜ ਕਿਸਾਨ ਰੈਲੀ ਨੂੰ ਸੰਬੋਧਿਤ ਕਰਨਗੇ CMਅਰਵਿੰਦ ਕੇਜਰੀਵਾਲ appeared first on Daily Post Punjabi.