singer karan aujla reached sri harmandir sahib: ਪੰਜਾਬੀ ਗਾਇਕ ਕਰਨ ਔਜਲਾ ਆਪਣੀ ਮੰਗੇਤਰ ਦੇ ਨਾਲ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ।ਗਾਇਕ ਕਰਨ ਔਜਲਾ ਅਤੇ ਉਨ੍ਹਾਂ ਨੇ ਸੱਚਖੰਡ ‘ਚ ਮੱਥਾ ਟੇਕਣ ਗੁਰੂ ਘਰ ਤੋਂ ਆਸ਼ੀਰਵਾਰ ਲਿਆ।ਜਾਣਕਾਰੀ ਮੁਤਾਬਕ ਉਹ ਇਸ ਤੋਂ ਪਹਿਲਾਂ ਆਪਣੇ ਨਾਨਕੇ ਘਰ ਗਏ ਸਨ।ਜਿੱਥੇ ਉਨ੍ਹਾਂ ਦਾ ਬੜਾ ਨਿੱਘਾ ਸਵਾਗਤ ਹੋਇਆ।ਨਾਨਕੇ ਪਿੰਡ ਵਲੋਂ ਉਨ੍ਹਾਂ ਦੇ ਸਵਾਗਤ ‘ਚ ਕੋਈ ਕਮੀ ਨਹੀਂ ਸੀ ਛੱਡੀ।ਉਨਾਂ੍ਹ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ।
ਕਰਨ ਔਜਲਾ ਦੇ ਕੰਮ ਬਾਰੇ ਤਾਂ ਸਾਰੇ ਜਾਣਦੇ ਹੀ ਹਨ, ਉਹ ਇੱਕ ਬਹੁਤ ਵਧੀਆ ਗਾਇਕ ਹੋਣ ਦੇ ਨਾਲ-ਨਾਲ ਬਿਹਤਰੀਨ ਗੀਤਕਾਰ ਵੀ ਹਨ।ਉਨ੍ਹਾਂ ਦੇ ਲਿਖੇ ਗੀਤ ਕਈ ਮਸ਼ਹੂਰ ਗਾਇਕਾਂ ਨੇ ਗਾਏ ਹਨ ਅਤੇ ਉਨਾਂ੍ਹ ਦੇ ਆਪਣੇ ਗਾਏ ਗੀਤ ਬਹੁਤ ਹਿੱਟ ਗਏ ਹਨ।ਉਨਾਂ੍ਹ ਦਾ ਬੀਤੇ ਦਿਨੀਂ ਰਿਲੀਜ਼ ਹੋਇਆ ਮੈਕਸੀਕੋ ਕੋਕਾ ਗਾਣਾ ਵੀ ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ।
ਕੈਪਟਨ ਦੇ ਸ਼ਹਿਰ ‘ਚ ਬਾਦਹਵਾਸੀ ਤੇ ਗੁਰਬੱਤ ਦੀ ਜ਼ਿੰਦਗੀ ਬਿਤਾ ਰਹੀ ਇਸ ਔਰਤ ਦਾ ਗੁਨਾਹਗਾਰ ਕੌਣ?
The post ਆਪਣੀ ਮੰਗੇਤਰ ਦੇ ਨਾਲ ਦਰਬਾਰ ਸਾਹਿਬ ਨਤਮਸਤਕ ਹੋਏ ਗਾਇਕ ਕਰਨ ਔਜਲਾ… appeared first on Daily Post Punjabi.
source https://dailypost.in/news/entertainment/singer-karan-aujla-reached-sri-harmandir-sahib/