ਪੰਜਾਬੀ ਮਾਡਲ ਗਿੰਨੀ ਕਪੂਰ ਨੇ ਚੂੜਾ ਵਧਾਉਣ ਦੀ ਰਸਮ ਦੀਆਂ ਕੁੱਝ ਖਾਸ ਤਸਵੀਰਾਂ ਕੀਤੀਆਂ ਸਾਂਝੀਆਂ

Punjabi model Ginni Kapoor : ਗਿੰਨੀ ਕਪੂਰ ਜਿਸ ਦਾ ਕਿ ਫਰਵਰੀ ‘ਚ ਵਿਆਹ ਹੋਇਆ ਹੈ । ਹੁਣ ਆਪਣੇ ਕੰਮ ‘ਤੇ ਪਰਤਣ ਵਾਲੀ ਹੈ । ਇਸ ਤੋਂ ਪਹਿਲਾਂ ਉਹ ਆਪਣੇ ਚੂੜੇ ਨੂੰ ਵਧਾਉਣ ਦੀ ਰਸਮ ਅਦਾ ਕਰਦੀ ਨਜ਼ਰ ਆਈ । ਜਿਸ ਦੀ ਇੱਕ ਤਸਵੀਰ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਚੂੜਾ ਵਧਾਉਣ ਦੇ ਲਈ ਪਰਾਤ ‘ਚ ਦੁੱਧ ਰਲਿਆ ਪਾਣੀ ਯਾਨੀ ਕਿ ਕੱਚੀ ਲੱਸੀ ਦੇ ਨਾਲ ਨਜ਼ਰ ਆ ਰਹੇ ਹਨ ।

ਇਨ੍ਹਾਂ ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਚੂੜਾ ਵਧਾਉਣਾ ਯਾਨੀ ਕਿ ਮੈਨੂੰ ਆਪਣੀ ਮਰਜ਼ੀ ਦੇ ਨਾਲ ਆਪਣੀਆਂ ਪਵਿੱਤਰ ਚੂੜੀਆਂ ਪਾਉਣ ਅਤੇ ਹਟਾਉਣ ਦੀ ਆਜ਼ਾਦੀ ਮਿਲੀ ਹੈ। ਜਿਸ ਦਾ ਅਰਥ ਇਹ ਵੀ ਹੈ ਕਿ ਮੈਂ ਵੀ ਕੰਮ ਕਰ ਸਕਦੀ ਹਾਂ’। ਦੱਸ ਦਈਏ ਕਿ ਫਰਵਰੀ ਮਹੀਨੇ ‘ਚ ਗਿੰਨੀ ਕਪੂਰ ਨੇ ਆਪਣੇ ਬੁਆਏ ਫ੍ਰੈਂਡ ਅਨਮੋਲ ਦੇ ਨਾਲ ਵਿਆਹ ਕਰਵਾਇਆ ਸੀ । ਗਿੰਨੀ ਨੇ ਆਪਣੇ ਵਿਆਹ ਦੀਆਂ ਤਸਵੀਰਾਂ ਵੀ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

ਹਾਲ ਹੀ ਵਿੱਚ ਹੋਲੀ ਵਾਲੇ ਦਿਨ ਗਿੰਨੀ ਕਪੂਰ ਨੇ ਆਪਣੇ ਸੋਸ਼ਲ ਮੀਡੀਆ ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਸਨ ਜਿਸ ਦੇ ਵਿੱਚ ਉਹ ਆਪਣੇ ਪਤੀ ਤੇ ਸੌਹਰੇ ਪਰਿਵਾਰ ਨਾਲ ਹੌਲੀ ਦਾ ਤਿਉਹਾਰ ਮਨਾਉਂਦੀ ਹੋਈ ਨਜ਼ਰ ਆ ਰਹੀ ਹੈ। ਗਿੰਨੀ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਹੁਣ ਤੱਕ ਉਸਨੇ ਬਹੁਤ ਸਾਰੇ ਪੰਜਾਬੀ ਗੀਤਾਂ ਦੇ ਵਿੱਚ ਬਹੁਤ ਸਾਰੇ ਪੰਜਾਬੀ ਕਲਾਕਾਰਾਂ ਨਾਲ ਕੰਮ ਕੀਤਾ ਹੈ , ਜਿਸ ਕਰਕੇ ਪ੍ਰਸ਼ੰਸਕਾਂ ਵਲੋਂ ਵੀ ਅੱਜ ਤੱਕ ਉਸਨੂੰ ਬਹੁਤ ਪਿਆਰ ਮਿਲਿਆ ਹੈ।

ਇਹ ਵੀ ਦੇਖੋ : ਹੁਣੇ-ਹੁਣੇ Chandigarh ਦੇ ਆਸਮਾਨ ‘ਤੇ ਛਾਇਆ ਧੂੰਆਂ , ਸਾਹ ਲੈਣਾ ਹੋਇਆ ਮੁਸ਼ਕਿਲ, ਮਚਿਆ ਹੜਕੰਪ, ਦੇਖੋ Video

The post ਪੰਜਾਬੀ ਮਾਡਲ ਗਿੰਨੀ ਕਪੂਰ ਨੇ ਚੂੜਾ ਵਧਾਉਣ ਦੀ ਰਸਮ ਦੀਆਂ ਕੁੱਝ ਖਾਸ ਤਸਵੀਰਾਂ ਕੀਤੀਆਂ ਸਾਂਝੀਆਂ appeared first on Daily Post Punjabi.



source https://dailypost.in/news/entertainment/punjabi-model-ginni-kapoor/
Previous Post Next Post

Contact Form