ਸੋਸ਼ਲ ਮੀਡੀਆ ‘ਤੇ ਵਾਪਸੀ ਦੀ ਤਿਆਰੀ ‘ਚ ਟਰੰਪ, ਸ਼ੁਰੂ ਕਰ ਸਕਦੇ ਹਨ ਆਪਣੀ ਸਾਈਟ

Trump returning to social media: ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਸੋਸ਼ਲ ਮੀਡੀਆ ‘ਤੇ ਵਾਪਸੀ ਦੀ ਤਿਆਰੀ ਕਰ ਰਹੇ ਹਨ । ਖਾਸ ਗੱਲ ਇਹ ਹੈ ਕਿ ਇਸ ਵਾਰ ਉਹ ਖੁਦ ਆਪਣੀ ਹੀ ਕੰਪਨੀ ਲਾਂਚ ਕਰਨ ਵਾਲੇ ਹਨ । ਦੱਸ ਦੇਈਏ ਕਿ ਇਨ੍ਹਾਂ ਦਿਨਾਂ ਵਿੱਚ ਉਹ ਕਿਸੇ ਵੀ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਨਹੀਂ ਹਨ। ਇਸ ਸਾਲ ਟਰੰਪ ‘ਤੇ 6 ਜਨਵਰੀ ਨੂੰ ਅਮਰੀਕੀ ਕੈਪੀਟਲ ‘ਤੇ ਹਿੰਸਾ ਭੜਕਾਉਣ ਦਾ ਦੋਸ਼ ਲਾਇਆ ਗਿਆ ਸੀ । ਇਸ ਘਟਨਾ ਵਿੱਚ ਇੱਕ ਪੁਲਿਸ ਅਧਿਕਾਰੀ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਸੀ । ਇਸ ਤੋਂ ਬਾਅਦ ਟਵਿੱਟਰ ਨੇ ਉਨ੍ਹਾਂ ਦੇ ਅਕਾਊਂਟ ਨੂੰ ਹਮੇਸ਼ਾ ਲਈ ਮੁਅੱਤਲ ਕਰ ਦਿੱਤਾ। ਇਸ ਤੋਂ ਇਲਾਵਾ ਫੇਸਬੁੱਕ ਨੇ ਉਨ੍ਹਾਂ ਦਾ ਅਕਾਊਂਟ ਹਟਾ ਦਿੱਤਾ ਸੀ । ਹਾਲਾਂਕਿ, ਅਮਰੀਕਾ ਦੀ ਸੀਨੇਟ ਵਿੱਚ ਟਰੰਪ ਵਿਰੁੱਧ ਮਹਾਂਦੋਸ਼ ਦਾ ਮਤਾ ਰੱਦ ਕਰ ਦਿੱਤਾ ਗਿਆ ਸੀ।

Trump returning to social media
Trump returning to social media

ਦਰਅਸਲ, ਸੋਸ਼ਲ ਮੀਡੀਆ ‘ਤੇ ਟਰੰਪ ਦੀ ਵਾਪਸੀ ਦੀ ਖ਼ਬਰ ਉਨ੍ਹਾਂ ਦੇ ਇੱਕ ਪੁਰਾਣੇ ਸਲਾਹਕਾਰ ਅਤੇ ਬੁਲਾਰੇ ਜੇਸਨ ਮਿਲਰ ਨੇ ਦਿੱਤੀ ਹੈ। ਮਿਲਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਟਰੰਪ ਦੋ ਤੋਂ ਤਿੰਨ ਮਹੀਨਿਆਂ ਵਿੱਚ ਸੋਸ਼ਲ ਮੀਡੀਆ ‘ਤੇ ਵਾਪਸੀ ਕਰ ਸਕਦੇ ਹਨ। ਨਾਲ ਹੀ ਉਨ੍ਹਾਂ ਕਿਹਾ ਕਿ ਇਹ ਮੀਡੀਆ ਪਲੇਟਫਾਰਮ ਟਰੰਪ ਦਾ ਆਪਣਾ ਹੋਵੇਗਾ। ਮਿਲਰ ਅਨੁਸਾਰ ਟਰੰਪ ਦਾ ਇਹ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ਆਉਣ ਵਾਲੇ ਦਿਨਾਂ ਵਿੱਚ ਗੇਮ ਚੇਂਜਰ ਸਾਬਿਤ ਹੋ ਸਕਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕਰੋੜਾਂ ਲੋਕ ਇਸ ਪਲੇਟਫਾਰਮ ਨਾਲ ਜੁੜ ਸਕਦੇ ਹਨ।

Trump returning to social media

ਦੱਸ ਦੇਈਏ ਕਿ ਸਮਰਥਕਾਂ ਦਾ ਕਹਿਣਾ ਹੈ ਕਿ ਟਰੰਪ ਦਾ ਅਕਾਊਂਟ ਹਮੇਸ਼ਾ ਲਈ ਮੁਅੱਤਲ ਕਰਨਾ ਅਮਰੀਕੀ ਸੰਵਿਧਾਨ ਦੀ ਪਹਿਲੀ ਸੋਧ ਭਾਵ ਪ੍ਰਗਟਾਵੇ ਦੀ ਆਜ਼ਾਦੀ ‘ਤੇ ਹਿੰਸਾ ਹੈ। ਹਾਲਾਂਕਿ, ਉਸ ਸਮੇਂ ਮਾਹਿਰ ਦਾ ਕਹਿਣਾ ਸੀ ਕਿ ਇਹ ਨਿਯਮ ਸੰਵਿਧਾਨ ਵਿੱਚ ਹੈ ਅਤੇ ਸਰਕਾਰੀ ਸੰਸਥਾਵਾਂ ‘ਤੇ ਲਾਗੂ ਹੁੰਦਾ ਹੈ। ਟਵਿੱਟਰ ਇੱਕ ਨਿੱਜੀ ਕੰਪਨੀ ਹੈ ਤਾਂ ਅਜਿਹੇ ਵਿੱਚ ਇਸ ਤਰ੍ਹਾਂ ਦਾ ਫੈਸਲਾ ਲੈਣਾ ਵੀ ਸੁਤੰਤਰ ਹੈ। 

ਇਹ ਵੀ ਦੇਖੋ: ਭਿਖੀਵਿੰਡ ਨੇੜੇ ਪੁਲਿਸ ਨੇ ਦੋ ਨਿਹੰਗ ਸਿੰਘਾਂ ਦਾ ਕੀਤਾ ENCOUNTER, ਦੋ ਥਾਣਾ ਮੁਖੀਆਂ ਦੇ ਵੱਢੇ ਗੁੱਟ.

The post ਸੋਸ਼ਲ ਮੀਡੀਆ ‘ਤੇ ਵਾਪਸੀ ਦੀ ਤਿਆਰੀ ‘ਚ ਟਰੰਪ, ਸ਼ੁਰੂ ਕਰ ਸਕਦੇ ਹਨ ਆਪਣੀ ਸਾਈਟ appeared first on Daily Post Punjabi.



source https://dailypost.in/news/international/trump-returning-to-social-media/
Previous Post Next Post

Contact Form