Mika Singh and Daler Mehndi : ਗਾਇਕ ਮੀਕਾ ਇੱਕ ਤੋਂ ਬਾਅਦ ਇੱਕ ਹਿੱਟ ਗਾਣੇ ਦੇ ਰਹੇ ਹਨ । ਕੋਈ ਵੀ ਪਾਰਟੀ ਜਾਂ ਵਿਆਹ ਮੀਕਾ ਸਿੰਘ ਦੇ ਗਾਣਿਆਂ ਤੋਂ ਬਗੈਰ ਅਧੁਰੀ ਰਹਿੰਦੀ ਹੈ । ਪਰ ਹੁਣ ਮੀਕਾ ਦੇ ਚਾਹੁਣ ਵਾਲਿਆਂ ਦੀ ਨਿਗਾਹ ਇਸ ਗੱਲ ਤੇ ਟਿਕੀ ਹੋਈ ਹੈ ਕਿ ਉਹ ਵਿਆਹ ਕਦੋਂ ਕਰਵਾਉਣਗੇ ? ਲੋਕਾਂ ਦੀਆਂ ਇਹਨਾਂ ਗੱਲਾਂ ਦਾ ਜਵਾਬ ਮੀਕਾ ਨੇ ਆਪਣੇ ਅੰਦਾਜ਼ ਵਿੱਚ ਦਿੱਤਾ ਹੈ । ਮੀਕਾ ਨੇ ਇੱਕ ਸ਼ੋਅ ਦੌਰਾਨ ਕਿਹਾ ਕਿ ‘ਮੈਂ ਵਿਆਹ ਕਰਨ ਲਈ ਕੁੜੀ ਦੀ ਤਲਾਸ਼ ਵਿੱਚ ਹਾਂ । ਪਰ ਮੈਂ ਸਲਮਾਨ ਖ਼ਾਨ ਦੇ ਵਿਆਹ ਤੋਂ ਬਾਅਦ ਹੀ ਵਿਆਹ ਕਰਾਂਗਾ ।
ਉਦੋਂ ਤੱਕ ਮੈਂ ਆਪਣੀ ਬੈਚਲਰ ਲਾਈਫ ਦਾ ਆਨੰਦ ਲੈ ਰਿਹਾ ਹਾਂ । ਜਿਵੇਂ ਕਿ ਸਾਜਿਦ ਖ਼ਾਨ ਨੇ ਪਹਿਲਾਂ ਹੀ ਮੈਂਸ਼ਨ ਕੀਤਾ ਹੈ ਕਿ ਮੈਂ ਸਲਮਾਨ ਖ਼ਾਨ ਤੋਂ ਬਾਅਦ ਇੰਡਸਟਰੀ ਦਾ ਇੱਕ ਮਾਤਰ ਫੈਵਰੇਟ ਬੈਚਲਰ ਹਾਂ ਤੇ ਜਦੋਂ ਤੱਕ ਸੰਭਵ ਹੋਵੇਗਾ ਉਦੋਂ ਤੱਕ ਇਸ ਟੈਗ ਨੂੰ ਬਣਾਈ ਰੱਖਾਂਗਾ’ । ਤੁਹਾਨੂੰ ਦੱਸ ਦਿੰਦੇ ਹਾਂ ਕਿ ਇੱਕ ਵਾਰ ਮੀਕਾ ਨੇ ਆਪਣੇ ਵਿਆਹ ਨਾ ਹੋਣ ਦੀ ਵਜ੍ਹਾ ਦਲੇਰ ਮਹਿੰਦੀ ਨੂੰ ਦੱਸਿਆ ਸੀ ।
ਮੀਕਾ ਨੇ 1995 ਦਾ ਇੱਕ ਕਿੱਸਾ ਦੱਸਿਆ ਸੀ, ਕਿ ਉਹ ਇੱਕ ਕੁੜੀ ਨਾਲ ਸੀਰੀਅਸ ਰਿਲੇਸ਼ਨਸ਼ਿਪ ਵਿੱਚ ਸਨ । ਉਸ ਸਮੇਂ ਮੋਬਾਈਲ ਫੋਨ ਨਹੀਂ ਹੁੰਦਾ ਸੀ । ਇਸ ਲਈ ਉਸ ਨੇ ਕੁੜੀ ਨੂੰ ਲੈਂਡਲਾਈਨ ਨੰਬਰ ਦੇ ਦਿੱਤਾ । ਮੀਕਾ ਨੇ ਕਿਹਾ ਕਿ ਇੱਕ ਦਿਨ ਜਦੋਂ ਉਸ ਕੁੜੀ ਦਾ ਫੋਨ ਆਇਆ ਤਾਂ ਰੱਬ ਜਾਣੇ ਦਲੇਰ ਭਾਜੀ ਨੇ ਉਸ ਕੁੜੀ ਨੂੰ ਕੀ ਕਿਹਾ ਜਿਸ ਤੋਂ ਬਾਅਦ ਉਸ ਨੇ ਮੇਰੇ ਤੋਂ ਬ੍ਰੇਕਅਪ ਕਰ ਲਿਆ । ਇਸ ਨਾਲ ਮੇਰਾ ਦਿਲ ਟੁੱਟ ਗਿਆ । ਮੇਰਾ ਵਿਆਹ ਨਾ ਹੋਣ ਪਿੱਛੇ ਇੱਕ ਮਾਤਰ ਕਾਰਨ ਦਲੇਰ ਭਾਜੀ ਹੈ ।
The post ਵੱਡੇ ਭਰਾ ਦਲੇਰ ਮਹਿੰਦੀ ਕਰਕੇ ਨਹੀਂ ਹੋ ਰਿਹਾ ਮੀਕਾ ਸਿੰਘ ਦਾ ਵਿਆਹ, ਦੱਸੀ ਵੱਡੀ ਵਜ੍ਹਾ appeared first on Daily Post Punjabi.
source https://dailypost.in/news/entertainment/mika-singh-and-daler-mehndi/