krushna abhishek video harmandir sahib: ਸੱਚਖੰਡ ਸ੍ਰੀਹਰਿਮੰਦਰਸਾਹਿਬਜੀ ਦੇ ਦਰਸ਼ਕਾਂ ਦੇ ਲਈ ਸੰਗਤਾਂ ਦੁਨੀਆ ਭਰ ਦੇ ਕੋਨੇ-ਕੋਨੇ ਤੋਂ ਆਉਂਦੀਆਂ ਨੇ। ਹਰ ਇੱਕ ਇਨਸਾਨ ਬਹੁਤ ਹੀ ਸ਼ਰਧਾ ਤੇ ਪਿਆਰ ਦੇ ਨਾਲ ਨਤਮਸਤਕ ਹੁੰਦੇ ਨੇ। ਕਾਮੇਡੀਅਨ ਕ੍ਰਿਸ਼ਨਾਅਭਿਸ਼ੇਕ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਸ਼ੇਅਰ ਹੋ ਰਿਹਾ ਹੈ।ਜੀ ਹਾਂ ਉਨ੍ਹਾਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਇੱਕ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ।

ਕੈਪਸ਼ਨ ਦੇ ਰਾਹੀਂ ਦੱਸਿਆ ਹੈ ਕਿ ਇਹ ਵੀਡੀਓ ਪੁਰਾਣਾ ਹੈ ਜਦੋਂ ਉਹ ਕਪਿਲ ਸ਼ਰਮਾ ਦੇ ਵਿਆਹ ਦੇ ਲਈ ਸ਼ਾਮਿਲ ਹੋਣ ਗਏ ਸੀ। ਅੰਮ੍ਰਿਤਸਰ ਉਹ ਆਪਣੇ ਸਾਥੀਆਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸੀ।ਉਹ ਵੀਡੀਓ ‘ਚ ਕਹਿ ਰਹੇ ਨੇ ਕਿ ਬੈਸਟ ਜਗਾ ਜਿੱਥੇ ਬਹੁਤ ਜ਼ਿਆਦਾ ਸਕੂਨ ਮਿਲਦਾ ਹੈ..ਬਹੁਤ ਵਧੀਆ ਵਾਇਬਰੇਸ਼ਨ..ਤੁਸੀਂ ਵੀ ਕਰੋ ਦਰਸ਼ਨ ਗੋਲਡਨ ਟੈਂਪਲ …’। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਜੇ ਗੱਲ ਕਰੀਏ ਕ੍ਰਿਸ਼ਨਾ ਅਭਿਸ਼ੇਕ ਦੇ ਵਰਕ ਫਰੰਟ ਦੀ ਤਾਂ ਉਹ ਬਾਲੀਵੁੱਡ ਦੀਆਂ ਫ਼ਿਲਮਾਂ ਚ ਵੀ ਕੰਮ ਕਰ ਚੁੱਕਿਆ ਹੈ। ਇਸ ਤੋਂ ਇਲਾਵਾ ਟੀਵੀ ਦੇ ਕਈ ਕਾਮੇਡੀ ਸ਼ੋਅਜ਼ ਵੀ ਕੰਮ ਕਰ ਚੁੱਕੇ ਨੇ।

ਤੁਹਾਨੂੰ ਦੱਸ ਦੇਈਏ ਕਿ ਕਰੁਸ਼ਨਾ ਅਭਿਸ਼ੇਕ ਆਪਣੀ ਨਿਜੀ ਜ਼ਿੰਦਗੀ ਦੇ ਕਰਕੇ ਕਾਫੀ ਚਰਚਾ ਵਿੱਚ ਰਹਿੰਦੇ ਹਨ। ਹਾਲ ਹੀ ਵਿੱਚ ਗੋਵਿੰਦਾ ਨੇ ਕਿਹਾ ਸੀ ਕਿ ਉਹਨਾਂ ਦੇ ਭਾਣਜੇ ਕਰੁਸ਼ਨਾ ਨੂੰ ਕੋਈ ਭੜਕਾਉਣ ਦੀ ਕੋਸ਼ਿਸ ਕਰ ਰਿਹਾ ਹੈ। ਅਤੇ ਇਹ ਹੀ ਨਹੀਂ ਇਸ ਦੇ ਨਾਲ ਹੀ ਗੋਵਿੰਦਾ ਨੇ ਆਪਣੇ ਨਾਲ ਹੋਏ ਵਿਤਕਰੇ ਬਾਰੇ ਦਸਿਆ ਅਤੇ ਇਹ ਵੀ ਕਿਹਾ ਕਿ ਉਹ ਵੀ ਨੈਪੋਟੀਜ਼ਮ ਦਾ ਸ਼ਿਕਾਰ ਹੋ ਚੁੱਕੇ ਹਨ।
The post ਕਾਮੇਡੀਅਨ ਕ੍ਰਿਸ਼ਨਾ ਅਭਿਸ਼ੇਕ ਨੇ ‘ਸ੍ਰੀ ਹਰਿਮੰਦਰ ਸਾਹਿਬ ਜੀ’ ਟੇਕਿਆ ਮੱਥਾ , ਵੀਡੀਓ ਪੋਸਟ ਕਰ ਦੱਸਿਆ ਇੱਥੇ ਆ ਕੇ ਮਿਲਦਾ ਹੈ ਸਕੂਨ appeared first on Daily Post Punjabi.