ਅਗਲੀਆਂ ਚੋਣਾਂ ਤੱਕ ਕਾਂਗਰਸ ‘ਚ ਸਿਰਫ ਰਾਹੁਲ-ਪ੍ਰਿਯੰਕਾ ਗਾਂਧੀ ਬਚਣਗੇ, ਬਾਕੀ ਸਭ ਘਰ ਬੈਠ ਜਾਣਗੇ-ਉਮਾ ਭਾਰਤੀ

uma bharti attack on rahul gandhi and priyanka gandhi: ਕਾਂਗਰਸ ਦੀ ਦੇਸ਼ ‘ਚ ਤਰਸਯੋਗ ਹਾਲਤ ਨੂੰ ਦੇਖਦੇ ਹੋਏ ਉਮਾ ਭਾਰਤੀ ਨੇ ਕਾਂਗਰਸ ‘ਤੇ ਤੰਜ ਕੱਸਿਆ ਹੈ।ਉਮਾ ਭਾਰਤੀ ਦਾ ਕਹਿਣਾ ਹੈ ਕਿ ਅਗਲੀਆਂ ਚੋਣਾਂ ਆਉਂਦੇ-ਆਉਂਦੇ ਕਾਂਗਰਸ ‘ਚ ਸਿਰਫ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਹੀ ਬਚਣਗੇ।ਬਾਕੀ ਸਾਰੇ ਨੇਤਾ ਜਾਂ ਤਾਂ ਕਾਂਗਰਸ ਛੱਡ ਦੇਣਗੇ ਜਾਂ ਘਰ ਬੈਠ ਜਾਣਗੇ।ਦੇਸ਼ ਨੂੰ ਚਲਾਉਣ ਦੀ ਜ਼ਿੰਮੇਵਾਰੀ ਸਿਰਫ ਸਰਕਾਰ ਦੀ ਹੀ ਨਹੀ ਸਗੋਂ ਵਿਰੋਧੀ ਧਿਰ ਦੀ ਵੀ ਹੁੰਦੀ ਹੈ।ਜੇਕਰ ਦੇਸ਼ ਸੰਕਟ ‘ਚ ਹੈ ਤਾਂ ਵਿਰੋਧੀਆਂ ਨੂੰ ਵੀ ਦੇਸ਼ ਦੇ ਨਾਲ ਖੜਾ ਹੋਣਾ ਚਾਹੀਦਾ ਹੈ।

uma bharti attack on rahul gandhi and priyanka gandhi

ਬੰਗਾਲ ‘ਚ ਹਿੰਦੂਆਂ ਦੀ ਰਾਜਨੀਤੀ ‘ਤੇ ਉਮਾ ਭਾਰਤੀ ਨੇ ਕਿਹਾ, ਮਮਤਾ ਨੇ ਪਹਿਲਾਂ ਕਾਂਗਰਸ ਦੇ ਨਾਲ ਵਾਮਪੰਥੀਆਂ ਦਾ ਇਸਤੇਮਾਲ ਕੀਤਾ।ਪਰ ਅੱਜ ਉਹ ਇਕੱਲੀ ਪੈ ਗਈ ਹੈ।ਅੱਜ ਜਨਤਾ ਸਭ ਸਮਝ ਗਈ ਹੈ।ਮਮਤਾ ਦੀ ਚੋਟ ‘ਤੇ ਉਮਾ ਭਾਰਤੀ ਨੇ ਕਿਹਾ, ਪਤਾ ਨਹੀਂ ਉਨਾਂ੍ਹ ਨੂੰ ਚੋਟ ਕਿਵੇਂ ਲੱਗ ਗਈ।ਉਨਾਂ੍ਹ ਨੂੰ ਜ਼ੈੱਡ ਪਲੱਸ ਸੁਰੱਖਿਆ ਮਿਲੀ ਹੈ।ਮਮਤਾ ਕਦੇ ਵੀ ਸੱਤਾ ‘ਚ ਨਹੀਂ ਆ ਸਕੇਗੀ।ਉਮਾ ਭਾਰਤੀ ਨੇ ਕਿਹਾ ਕਿ ਮੈਂ ਬੰਗਾਲ ਜਾਉਂਗੀ।ਮਮਤਾ ਬਹੁਤ ਹੀ ਗਲਤ ਭਾਸ਼ਾ ਦਾ ਵਰਤੋਂ ਕਰ ਰਹੀ ਹੈ।ਉਹ ਆਪਣਾ ਆਪਾ ਖੋ ਚੁੱਕੀ ਹੈ।ਉਨਾਂ੍ਹ ਦਾ ਇਥੋਂ ਪੱਤਾ ਸਾਫ ਹੋ ਚੁੱਕੀ ਹੈ।ਪਰ ਮੇਰਾ ਮੁੱਖ ਫੋਕਸ ਗੰਗਾ ‘ਤੇ ਹੈ।

The post ਅਗਲੀਆਂ ਚੋਣਾਂ ਤੱਕ ਕਾਂਗਰਸ ‘ਚ ਸਿਰਫ ਰਾਹੁਲ-ਪ੍ਰਿਯੰਕਾ ਗਾਂਧੀ ਬਚਣਗੇ, ਬਾਕੀ ਸਭ ਘਰ ਬੈਠ ਜਾਣਗੇ-ਉਮਾ ਭਾਰਤੀ appeared first on Daily Post Punjabi.



Previous Post Next Post

Contact Form