ਅੱਜ ਹੈ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ

Today Ravinder Grewal’s Birthday : ਰਵਿੰਦਰ ਗਰੇਵਾਲ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਹੁਣ ਤੱਕ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ। ਅੱਜ ਰਵਿੰਦਰ ਗਰੇਵਾਲ ਦਾ ਜਨਮਦਿਨ ਹੈ। ਉਹਨਾਂ ਦਾ ਜਨਮ 28 ਮਾਰਚ 1979 ਨੂੰ ਹੋਇਆ ਸੀ ਅੱਜ ਉਹ ਪੂਰੇ 42 ਸਾਲ ਦੇ ਹੋ ਗਏ ਹਨ। ਰਵਿੰਦਰ ਗਰੇਵਾਲ ਪੰਜਾਬ ਦੇ ਪ੍ਰਸਿੱਧ ਗਾਇਕ ਤੇ ਅਦਾਕਾਰ ਹਨ ਜਿਹਨਾਂ ਨੇ ਹੁਣ ਤੱਕ ਬਹੁਤ ਨਾਮ ਕਮਾਇਆ ਹੈ। ਰਵਿੰਦਰ ਦਾ ਜਨਮ ਗਰੇਵਾਲ ਪਰਿਵਾਰ ਵਿਚ ਹੋਇਆ। ਉਹਨਾਂ ਨੇ ਇਕ ਪੰਜਾਬੀ ਭਾਸ਼ਾ ਦੀ ਫਿਲਮ, ‘ਰੌਲ਼ਾ ਪੈ ਗਿਆ’ ਦਾ ਨਿਰਮਾਣ ਆਪਣੇ ਪ੍ਰੋਡਕਸ਼ਨ ਹਾਊਸ ਤੋਂ ਕੀਤਾ ਸੀ।

Today Ravinder Grewal's Birthday
Today Ravinder Grewal’s Birthday

2015 ਦੇ ਵਿਚ ਉਹਨਾਂ ਨੇ ਇੱਕ ਫਿਲਮ ਕੀਤੀ ਸੀ ਜੱਜ ਸਿੰਘ ਐਲ.ਐਲ.ਬੀ. ਜੋ ਕੀ ਇੱਕ ਕਾਮੇਡੀ ਫਿਲਮ ਸੀ। ਰਵਿੰਦਰ ਗਰੇਵਾਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾ ਉਹਨਾਂ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮਾਂ ਦੇ ਵਿੱਚ ਕੰਮ ਕੀਤਾ ਹੈ ਤੇ ਬਹੁਤ ਸਾਰੇ ਹਿੱਟ ਗੀਤਾਂ ਰਹੀ ਵੀ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿੱਤਿਆ ਹੈ। ਪਿਛਲੇ ਕਾਫੀ ਸਮੇ ਤੋਂ ਚੱਲ ਰਹੇ ਕਿਸਾਨੀ ਅੰਦੋਲਨ ਨੂੰ ਵੀ ਰਵਿੰਦਰ ਗਰੇਵਾਲ ਪੋਰੀ ਤਰਾਂ ਸੁਪੋਰਟ ਕਰ ਰਹੇ ਹਨ ਤੇ ਸੋਸ਼ਲ ਮੀਡੀਆ ਰਹੀ ਵੀ ਕਿਸਾਨਾਂ ਦਾ ਲਗਾਤਾਰ ਸਮਰਥਨ ਜਾਰੀ ਹੈ। ਰਵਿੰਦਰ ਗਰੇਵਾਲ ਦਿੱਲੀ ਧਰਨੇ ਵਿੱਚ ਜਾ ਕੇ ਸੁਪੋਰਟ ਕਰਦੇ ਵੀ ਨਜ਼ਰ ਆਏ ਹਨ।

ਇਹ ਵੀ ਦੇਖੋ : BJP ਦਾ ਆਗੂ ਆਇਆ Kisan ਦੇ ਹੱਕ ‘ਚ, ਕੇਂਦਰ ਤੱਕ ਮੰਗਾਂ ਪਹੁੰਚਾਣ ਦਾ ਕੀਤਾ ਵਾਅਦਾ !

The post ਅੱਜ ਹੈ ਪੰਜਾਬੀ ਗਾਇਕ ਰਵਿੰਦਰ ਗਰੇਵਾਲ ਦਾ ਜਨਮਦਿਨ , ਆਓ ਜਾਣੀਏ ਕੁੱਝ ਖਾਸ ਗੱਲਾਂ appeared first on Daily Post Punjabi.



source https://dailypost.in/news/entertainment/today-ravinder-grewals-birthday/
Previous Post Next Post

Contact Form