ਜ਼ਿਆਦਾ ਤਰ ਕੰਟ੍ਰੋਵਰਸੀਜ਼ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੁੰਦਾ , ਗਾਇਕ ਸਿੱਧੂ ਮੂਸੇਵਾਲਾ ਨੇ ਕਿਹਾ

Punjabi Singer Sidhu moosewala : ਪੰਜਾਬ ਦੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਜਿਹਨਾਂ ਨੂੰ ਯੂਥ ਵਲੋਂ ਬਹੁਤ ਪਸੰਦ ਕੀਤਾ ਜਾਂਦਾ ਹੈ ਤੇ ਜਿਹਨਾਂ ਦਾ ਨਾਂ ਅਕਸਰ ਬਹੁਤ ਸਾਰੇ ਵਿਵਾਦਾ ਦੇ ਵਿੱਚ ਜੋੜਿਆ ਜਾਂਦਾ ਹੈ। ਜਿਸ ਕਾਰਨ ਉਹ ਅਕਸਰ ਸੁਰਖੀਆਂ ਦੇ ਵਿੱਚ ਰਹਿੰਦੇ ਹਨ। ਹਾਲਾਂਕਿ ਇਸ ਦੇ ਉਲਟ ਉਹਨਾਂ ਨੇ ਹਨ ਸਾਰੇ ਤੱਤਾ ਨੂੰ ਸਪਸ਼ਟ ਕੀਤਾ ਹੈ। ਇਕ ਇੰਟਰਵਿਊ ਦੇ ਦੌਰਾਨ ਸਿੱਧੂ ਮੂਸੇਵਾਲਾ ਨੇ ਦਸਿਆ ਕਿ ਜਿਆਦਾ ਤਰ ਵਿਵਾਦਾ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੁੰਦਾ ਜਿਹੜੀਆਂ ਗੱਲਾਂ ਲਈ ਉਹਨਾਂ ਨੂੰ ਟਾਰਗੇਟ ਕੀਤਾ ਜਾਂਦਾ ਹੈ।

Punjabi Singer Sidhu moosewala
Punjabi Singer Sidhu moosewala

ਉਹਨਾਂ ਨੇ ਕਿਹਾ ਮੈਨੂੰ ਇਸ ਤਰਾਂ ਸਮਝਦੇ ਨੇ ਜਿਵੇ ਕਿ ਮੈ ਕੋਈ ਬਹੁਤ ਮਾੜਾ ਬੰਦਾ ਜਾ ਅੱਤਵਾਦੀ ਹੋਵਾ। ਸਿੱਧੂ ਪੰਜਾਬੀ ਇੰਡਸਟਰੀ ਦੇ ਬਹੁਤ ਹੀ ਮਸ਼ਹੂਰ ਕਲਾਕਾਰਾਂ ਹਨ ਜਿਹਨਾਂ ਨੇ ਪੰਜਾਬੀ ਇੰਡਸਟਰੀ ਨੂੰ ਬਹੁਤ ਸਾਰੇ ਹਿੱਟ ਗੀਤ ਦਿਤੇ ਹਨ। ਸਿੱਧੂ ਮੂਸੇਵਾਲਾ ਨੇ ਪੰਜਾਬੀ ਗਾਇਕ ਗੁਰਲੇਜ਼ ਅਖਤਰ ਤੇ ਅਫਸਾਨਾ ਖਮਨ ਨਾਲ ਵੀ ਬਹੁਤ ਸਾਰੇ ਗੀਤ ਕੀਤੇ ਹਨ ਤੇ ਹੋਰ ਵੀ ਕਈ ਕਲਾਕਾਰਾਂ ਦੇ ਨਾਲ ਉਹ ਮਿਊਜ਼ਿਕ ਵੀਡਿਓਜ਼ ਦੇ ਵਿੱਚ ਨਜਰ ਆ ਚੁਕੇ ਹਨ।

Punjabi Singer Sidhu moosewala
Punjabi Singer Sidhu moosewala

ਸਿੱਧੂ ਮੂਸੇਵਾਲਾ ਨੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਬਹੁ ਮਿਹਨਤ ਨਾਲ ਇਹ ਮੁਕਾਮ ਹਾਂਸਿਲ ਕੀਤਾ ਹੈ ਤੇ ਆਪਣੇ ਮਾਤਾ ਪਿਤਾ ਦਾ ਨਾਮ ਉੱਚਾ ਕੀਤਾ ਹੈ। ਪਿਛਲੇ ਕੁਝ ਸਮੇ ਤੋਂ ਚਲ ਰਹੇ ਕਿਸਾਨੀ ਅੰਦੋਲਨ ਨੂੰ ਲੈ ਕੇ ਸਿੱਧੂ ਬਹੁਤ ਸੁਪੋਰਟ ਕਰ ਰਹੇ ਹਨ ਤੇ ਲਗਾਤਾਰ ਸੋਸ਼ਲ ਮੀਡੀਆ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਹਨ। ਕਿਸਾਨਾਂ ਦੇ ਸਮਰਥਨ ਦੇ ਵਿੱਚ ਤੇ ਹੋਂਸਲਾ ਅਫਜਾਈ ਕਰਦਾ ਹੋਇਆ ਇਕ ਗੀਤ ਵੀ ਸਿੱਧੂ ਲੈ ਕੇ ਆਏ ਸਨ।

ਇਹ ਵੀ ਦੇਖੋ : Surjit Phool ਨੇ ਦਿੱਤਾ ਅਗਲਾ Action plan, ਹੋ ਜਾਓ ਤਿਆਰ, ਹੁਣ ਥਿਰਕੇਗੀ ਸਰਕਾਰ

The post ਜ਼ਿਆਦਾ ਤਰ ਕੰਟ੍ਰੋਵਰਸੀਜ਼ ਨਾਲ ਮੇਰਾ ਕੋਈ ਲੈਣਾ-ਦੇਣਾ ਨਹੀਂ ਹੁੰਦਾ , ਗਾਇਕ ਸਿੱਧੂ ਮੂਸੇਵਾਲਾ ਨੇ ਕਿਹਾ appeared first on Daily Post Punjabi.



source https://dailypost.in/news/entertainment/punjabi-singer-sidhu-moosewala/
Previous Post Next Post

Contact Form