ਦੁਬਈ ’ਚ ਏਜੰਟ ਵੱਲੋਂ ਅਗਵਾ ਕਰਕੇ ਰੱਖੀ ਤਰਨਤਾਰਨ ਦੀ ਰਾਜਵਿੰਦਰ! ਰੋ ਰਹੀਆਂ ਧੀਆਂ ਤੇ ਪਤੀ ਇਨਸਾਫ ਲਈ ਪਾ ਰਿਹਾ ਤਰਲੇ

Rajwinder of Tarn Taran : ਤਰਨਤਾਰਨ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਤੋਂ ਇੱਕ ਏਜੰਟ ਵੱਲੋਂ ਔਰਤ ਨੂੰ ਦੁਬਈ ਭੇਜ ਕੇ ਹੁਣ ਉਸ ਬਾਰੇ ਕੁਝ ਦੱਸਣ ਲਈ ਤਿਆਰ ਹੈ, ਜਿਸ ‘ਤੇ ਪਰਿਵਾਰ ਰਾਜਵਿੰਦਰ ਕੌਰ ਦਾ ਏਜੰਟ ਕੋਲੋਂ ਪਤਾ ਲਗਾਉਣ ਲਈ ਤਰਲੇ ਪਾ ਰਿਹਾ ਹੈ ਪਰ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ। ਪੀੜਤ ਵਿਅਕਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦੀ ਪਤਨੀ ਰਾਜਵਿੰਦਰ ਕੌਰ ਜਿਸ ਨੂੰ ਕਿ ਪ੍ਰਿੰਗੜੀ ਦੀ ਇੱਕ ਏਜੰਟ ਨੇ ਦੁਬਈ ਭੇਜਿਆ ਸੀ ਜਿੱਥੇ ਜਾ ਕੇ ਉਸ ਨੂੰ ਕੰਮਕਾਰ ਲਵਾਉਣ ਦੀ ਥਾਂ ’ਤੇ ਉਸ ਨੂੰ ਅਗਵਾ ਕਰਕੇ ਰੱਖ ਲਿਆ ਹੈ ਉਨ੍ਹਾਂ ਕਿਹਾ ਕਿ ਹੁਣ ਕਈ ਦਿਨ ਬੀਤ ਚੱਲੇ ਹਨ ਨਾ ਤਾਂ ਸਾਡੀ ਰਾਜਵਿੰਦਰ ਕੌਰ ਨਾਲ ਗੱਲ ਹੋਈ ਹੈ ਅਤੇ ਨਾ ਇਹ ਉਸ ਦਾ ਕੋਈ ਅਤਾ-ਪਤਾ ਲੱਗ ਰਿਹਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਬੰਦੇ ਵੀ ਇਕੱਠੇ ਕਰਕੇ ਏਜੰਟ ਕੋਲ ਲੈ ਕੇ ਗਏ ਸਨ ਸਨ ਕਿ ਉਹ ਰਾਜਵਿੰਦਰ ਕੌਰ ਨਾਲ ਉਸ ਦੀ ਗੱਲ ਕਰਵਾ ਦੇਣ ਪਰ ਏਜੰਟ ਉਸ ਨੂੰ ਕੋਈ ਗੱਲ ਨਹੀਂ ਸੁਣ ਰਹੀ।

Rajwinder of Tarn Taran
Rajwinder of Tarn Taran

ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਏਜੰਟ ਨੇ ਰਾਜਵਿੰਦਰ ਕੌਰ ਨੂੰ ਬਾਹਰ ਮਰਵਾ ਦਿੱਤਾ ਹੈ ਜਾਂ ਕਿਤੇ ਅਗਵਾ ਕਰਾ ਕੇ ਰੱਖਿਆ ਹੋਇਆ ਹੈ ਜਿਸ ਕਰ ਕੇ ਉਸ ਨਾਲ ਸਾਡਾ ਕੋਈ ਰਾਬਤਾ ਨਹੀਂ ਹੋ ਰਿਹਾ। ਪੀੜਤ ਵਿਅਕਤੀ ਕੁਲਵਿੰਦਰ ਨੇ ਦੱਸਿਆ ਕਿ ਉਹ ਉਸ ਵੱਲੋਂ ਜ਼ਿਲਾ ਤਰਨਤਾਰਨ ਦੇ ਐੱਸਐੱਸਪੀ ਧਰੁਮਣ ਐਚ ਨਿਮਬਾਲੇ ਨੂੰ ਲਿਖਤੀ ਦਰਖਾਸਤਾਂ ਵੀ ਦਿੱਤੀਆਂ ਹੋਈਆਂ ਹਨ ਪਰ ਅਜੇ ਤੱਕ ਕੋਈ ਕਾਰਵਾਈ ਨਹੀਂ ਹੋਈ।

Rajwinder of Tarn Taran
Rajwinder of Tarn Taran

ਪੀੜਤ ਵਿਅਕਤੀ ਕੁਲਵਿੰਦਰ ਨੇ ਸਾਹਿਬ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋ ਛੋਟੀਆਂ ਧੀਆਂ ਹਨ ਜੋ ਹਰ ਰੋਜ਼ ਫੋਟੋ ਅੱਗੇ ਰੱਖ ਕੇ ਆਪਣੀ ਮਾਂ ਦੀ ਉਡੀਕ ਵਿਚ ਅੱਖਾਂ ਭਰਦੀਆਂ ਰਹਿੰਦੀਆਂ ਹਨ ਅਤੇ ਰੋਂਦੀਆਂ ਰਹਿੰਦੀਆਂ ਹਨ ਪਰ ਇਸ ਏਜੰਟ ਨੂੰ ਉਨ੍ਹਾਂ ’ਤੇ ਵੀ ਤਰਸ ਨਹੀਂ ਆ ਰਿਹਾ। ਪੀੜਤ ਵਿਅਕਤੀ ਨੇ ਦੱਸਿਆ ਕਿ ਜੇ ਏਜੰਟ ਨਾਲ ਗੱਲ ਕਰਦੇ ਹਨ ਤਾਂ ਅੱਗਿਓਂ ਉਨ੍ਹਾਂ ਨੂੰ ਉਸ ਏਜੰਟ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਜੇ ਕਿਤੇ ਤੂੰ ਰੌਲਾ ਪਾਇਆ ਤਾਂ ਤੇਰੇ ਪਰਿਵਾਰ ਨੂੰ ਮਾਰ ਮੁਕਾਵਾਂਗੇ। ਪੀੜਤ ਵਿਅਕਤੀ ਅਤੇ ਉਸ ਦੇ ਪਰਿਵਾਰ ਨੇ ਜ਼ਿਲ੍ਹਾ ਤਰਨਤਾਰਨ ਦੇ ਐੱਸ ਐੱਸ ਪੀ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਅਤੇ ਇਸ ਏਜੰਟ ਤੇ ਕਾਰਵਾਈ ਕਰਕੇ ਔਰਤ ਦੀ ਪਤਨੀ ਰਾਜਵਿੰਦਰ ਕੌਰ ਦਾ ਕੋਈ ਥਹੁ-ਪਤਾ ਲਾ ਕੇ ਉਸ ਨੂੰ ਵਾਪਸ ਇੰਡੀਆ ਬੁਲਾਇਆ ਜਾਵੇ। ਉਧਰ ਜਦ ਇਸ ਸਾਰੇ ਮਾਮਲੇ ਸਬੰਧੀ ਪ੍ਰਿੰਗੜੀ ਦੇ ਏਜੰਟ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸ ਨੇ ਕੈਮਰੇ ਦੇ ਅੱਗੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ।

The post ਦੁਬਈ ’ਚ ਏਜੰਟ ਵੱਲੋਂ ਅਗਵਾ ਕਰਕੇ ਰੱਖੀ ਤਰਨਤਾਰਨ ਦੀ ਰਾਜਵਿੰਦਰ! ਰੋ ਰਹੀਆਂ ਧੀਆਂ ਤੇ ਪਤੀ ਇਨਸਾਫ ਲਈ ਪਾ ਰਿਹਾ ਤਰਲੇ appeared first on Daily Post Punjabi.



source https://dailypost.in/news/latest-news/rajwinder-of-tarn-taran/
Previous Post Next Post

Contact Form