ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਖੂਬ ਵਾਇਰਲ

Gippy Grewal and Neeru Bajwa : ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੀ ਆਉਣ ਵਾਲੀ ਫ਼ਿਲਮ “ਪਾਣੀ ‘ਚ ਮਧਾਣੀ” ਤੋਂ ਇੱਕ ਖ਼ਾਸ ਤਸਵੀਰ ਸਾਂਝੀ ਕੀਤੀ ਹੈ ।ਇਸ ਫੋਟੋ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਆਪਣੇ ਕਿਰਦਾਰਾਂ ਬਾਰੇ ਵੀ ਦੱਸਿਆ ਹੈ। ਉਨ੍ਹਾਂ ਨੇ ਲਿਖਿਆ ਹੈ- ‘ਗੁੱਲੀ ਤੇ ਸੋਹਣੀ (Gulli Te Sohni)…ਪਾਣੀ ‘ਚ ਮਧਾਣੀ’। ਇਸ ਤਸਵੀਰ ‘ਚ ਦੋਵੇਂ ਕਲਾਕਾਰ ਕਾਲੇ ਰੰਗ ਦੇ ਆਊਟ ਫਿੱਟ ‘ਚ ਨਜ਼ਰ ਆ ਰਹੇ ਨੇ।

ਇਸ ਪੋਸਟ ਉੱਤੇ ਵੱਡੀ ਗਣਿਤੀ ‘ਚ ਲਾਈਕਸ ਆ ਚੁੱਕੇ ਨੇ। ਦਰਸ਼ਕ ਵੀ ਇਸ ਫ਼ਿਲਮ ਨੂੰ ਲੈ ਕੇ ਕਾਫੀ ਉਤਸੁਕ ਨੇ। ਪੰਜਾਬੀ ਕਲਾਕਾਰ ਵੀ ਕਮੈਂਟ ਕਰਕੇ ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਨੂੰ ਵਧਾਈਆਂ ਦੇ ਰਹੇ ਨੇ। ਗਿੱਪੀ ਤੇ ਨੀਰੂ ਤੋਂ ਇਲਾਵਾ ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਰਾਣਾ ਰਣਬੀਰ, ਕਰਮਜੀਤ ਅਨਮੋਲ, ਰਾਣਾ ਜੰਗ ਬਹਾਦੁਰ, ਹਾਰਬੀ ਸੰਘਾ ਤੇ ਕਈ ਹੋਰ ਨਾਮੀ ਪੰਜਾਬੀ ਕਲਾਕਾਰ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ ।

Gippy Grewal and Neeru Bajwa
Gippy Grewal and Neeru Bajwa

ਇਸ ਫ਼ਿਲਮ ਨੂੰ ਡਾਇਰੈਕਟ ਕਰ ਰਹੇ ਨੇ ਵਿਜੇ ਕੁਮਾਰ ਅਰੋੜਾ ਅਤੇ ਫ਼ਿਲਮ ਦੀ ਕਹਾਣੀ ਨਾਮੀ ਲੇਖਕ ਤੇ ਅਦਾਕਾਰ ਨਰੇਸ਼ ਕਥੂਰੀਆ ਨੇ ਲਿਖੀ ਹੈ । ਫ਼ਿਲਮ ਨੂੰ ਪ੍ਰੋਡਿਊਸ ਕਰ ਰਹੇ ਨੇ ਮਨੀ ਧਾਲੀਵਾਲ, ਸੰਨੀ ਰਾਜ, ਡਾ. ਪ੍ਰਭਜੋਤ ਸਿੰਘ ਸਿੱਧੂ । ਨੀਰੂ ਬਾਜਵਾ ਨੇ ਹੁਣ ਤੱਕ ਬਹੁਤ ਸਾਰੀਆਂ ਫਿਲਮ ਦੇ ਵਿੱਚ ਕੰਮ ਕੀਤਾ ਹੈ ਤੇ ਪ੍ਰਸ਼ੰਸਕਾਂ ਦਾ ਦਿਲ ਜਿਤਿਆ ਹੈ। ਗਿੱਪੀ ਗਰੇਵਾਲ ਵੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਤੇ ਕਲਾਕਾਰ ਹਨ ਇਸ ਤੋਂ ਪਹਿਲਾ ਵੀ ਗਿੱਪੀ ਦੇ ਨੀਰੂ ਬਾਜਵਾ ਦੋਵੇ ਇਕੱਠੇ ਫਿਲਮ ਤੇ ਗੀਤਾਂ ਦੇ ਵਿੱਚ ਨਜਰ ਆ ਚੁਕੇ ਹਨ ਤੇ ਹੁਣ ਕਾਫੀ ਸਮੇ ਬਾਅਦ ਇਕੱਠੇ ਕੰਮ ਕਰਨ ਜਾ ਰਹੇ ਹਨ।

ਇਹ ਵੀ ਦੇਖੋ : ਸਰਦੂਲ ਨੇ ਨੂਰੀ ਲਈ ਲਿਖੀ ਸੀ ਪਿਆਰ ਦੀ ਕਿਤਾਬ,ਅੱਜ ਦੇ ਮੁੰਡੇ-ਕੁੜੀਆਂ ਨੂੰ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਇਹ ਗੱਲਾਂ

The post ਗਿੱਪੀ ਗਰੇਵਾਲ ਤੇ ਨੀਰੂ ਬਾਜਵਾ ਦੀ ਇਹ ਤਸਵੀਰ ਸੋਸ਼ਲ ਮੀਡੀਆ ਤੇ ਹੋ ਰਹੀ ਹੈ ਖੂਬ ਵਾਇਰਲ appeared first on Daily Post Punjabi.



source https://dailypost.in/news/entertainment/gippy-grewal-and-neeru-bajwa/
Previous Post Next Post

Contact Form