ਪੁਖਰਾਜ ਭੱਲਾ ਨੇ ਆਪਣੇ ਪਿਤਾ ਜਸਵਿੰਦਰ ਭੱਲਾ ਦੇ ਨਾਲ ਪੰਜਾਬੀ ਗੀਤ ‘ਨਿਰੀ ਕਾਪੀ’ ਤੇ ਬਣਾਈ ਵੀਡੀਓ ਹੋ ਰਹੀ ਹੈ ਵਾਇਰਲ

Pukhraj Bhalla with Jaswinder Bhalla : ਪੰਜਾਬੀ ਗਾਇਕ ਤੇ ਅਦਾਕਾਰ ਪੁਖਰਾਜ ਭੱਲਾ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਪਿਤਾ ਜਸਵਿੰਦਰ ਭੱਲਾ ਦੇ ਨਾਲ ਕਿਊਟ ਜਿਹਾ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਸ਼ੇਅਰ ਕੀਤਾ ਹੈ।ਇਸ ਵੀਡੀਓ ‘ਚ ਉਹ ਆਪਣੇ ਪਿਤਾ ਦੇ ਨਾਲ ਪੰਜਾਬੀ ਗੀਤ ‘ਨਿਰੀ ਕਾਪੀ’ ਉੱਤੇ ਅਦਾਕਾਰੀ ਕਰਦੇ ਹੋਏ ਦਿਖਾਈ ਦੇ ਰਹੇ ਨੇ। ਦਰਸ਼ਕਾਂ ਪਿਉ-ਪੁੱਤ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇਸ ਵੀਡੀਓ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ ।

ਦਰਸ਼ਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।ਦੱਸ ਦਈਏ ਪੁਖਰਾਜ ਭੱਲਾ ਪੰਜਾਬੀ ਫ਼ਿਲਮਾਂ ‘ਚ ਕਾਫੀ ਐਕਟਿਵ ਨੇ। ਉਹ ਬਹੁਤ ਜਲਦ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਜੇ ਗੱਲ ਕਰੀਏ ਕਮੇਡੀ ਕਿੰਗ ਤੇ ਐਕਟਰ ਜਸਵਿੰਦਰ ਭੱਲਾ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਨੇ। ਇਸ ਤੋਂ ਇਲਾਵਾ ਪੰਜਾਬੀ ਐਕਟਰ ਜਸਵਿੰਦਰ ਭੱਲਾ ‘ਪੰਜਾਬ ਐਗਰੀਕਲਚਰਲ ਯੂਨੀਵਰਸਿਟੀ’ ਦੇ ਬ੍ਰਾਂਡ ਅੰਬੈਸਡਰ ਬਣ ਗਏ ਨੇ।

Pukhraj Bhalla with Jaswinder Bhalla
Pukhraj Bhalla with Jaswinder Bhalla

ਬਹੁਤ ਜਲਦ ਉਹ ‘ਡੈਡੀ ਕੂਲ ਮੁੰਡੇ ਫੂਲ’ ਦੇ ਸਿਕਵਲ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ। ਪੁਖਰਾਜ ਭੱਲਾ ਵੀ ਆਪਣੀ ਅਦਾਕਾਰੀ ਦੇ ਕਾਰਨ ਬਹੁਤ ਮਸ਼ਹੂਰ ਹਨ ਤੇ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਦਾ ਦਿਲ ਜਿਤਿਆ ਹੈ। ਦੱਸ ਦੇਈਏ ਕਿ ਪੁਖਰਾਜ ਨੇ Youtube ਦੇ ਇਕ ਸੀਰੀਜ਼ ਕਸੂਤੀ ਡਿਗਰੀ ਯਾਰ ਜਿਗਰੀ ਦੇ ਵਿੱਚ ਕੰਮ ਕੀਤਾ ਹੈ ਜਿਸ ਤੋਂ ਬਾਅਦ ਪ੍ਰਸ਼ੰਸਕਾਂ ਵਲੋਂ ਉਹਨਾਂ ਨੂੰ ਹੋਰ ਵੀ ਪਸੰਦ ਵੀ ਕੀਤਾ ਜਾਂ ਲੱਗ ਪਿਆ ਹੈ।

ਇਹ ਵੀ ਦੇਖੋ : ਮੋਗਾ ‘ਚ ਦੋ ਭੈਣਾਂ ਦੇ ਕਤਲ ਮਾਮਲੇ ‘ਚ ਆਇਆ ਨਵਾਂ ਮੋੜ, ਕਾਤਲ ਦੇ ਹੱਕ ‘ਚ ਪਿੰਡ ਵਾਲੇ ? ਖੁਦਕੁਸ਼ੀ ਕਰਨ ਲੱਗਿਆ ਸੀ ਕਾਤਲ,

The post ਪੁਖਰਾਜ ਭੱਲਾ ਨੇ ਆਪਣੇ ਪਿਤਾ ਜਸਵਿੰਦਰ ਭੱਲਾ ਦੇ ਨਾਲ ਪੰਜਾਬੀ ਗੀਤ ‘ਨਿਰੀ ਕਾਪੀ’ ਤੇ ਬਣਾਈ ਵੀਡੀਓ ਹੋ ਰਹੀ ਹੈ ਵਾਇਰਲ appeared first on Daily Post Punjabi.



source https://dailypost.in/news/entertainment/pukhraj-bhalla-with-jaswinder-bhalla/
Previous Post Next Post

Contact Form