ਰੋਜ਼ੀ-ਰੋਟੀ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਬਰਫ਼ੀਲੇ ਤੂਫਾਨ ਨੇ ਲਈ ਜਾਨ

Canada punjabi youth died: ਬੀਤੇ ਦਿਨ ਕੈਨੇਡਾ ਵਿੱਚ ਇੱਕ ਭਿਆਨਕ ਬਰਫੀਲਾ ਤੂਫ਼ਾਨ ਆਇਆ ਸੀ, ਜਿਸ ਵਿੱਚ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਸੂਬੇ ਸਸਕੈਚਵਨ ਵਿੱਚ ਆਏ ਬਰਫ਼ੀਲੇ ਤੂਫਾਨ ਕਾਰਨ ਵਿਨੀਪੈਗ ਦੇ ਰਹਿਣ ਵਾਲੇ ਇੱਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ।  ਇਸ ਪੰਜਾਬੀ ਨੌਜਵਾਨ ਦੀ ਪਹਿਚਾਣ ਕ੍ਰਿਪਾਲ ਸਿੰਘ ਗਿੱਲ ਵਜੋਂ ਹੋਈ ਤੇ ਉਹ ਇੱਕ ਟਰੱਕ ਡਰਾਈਵਰ ਸੀ । ਦੱਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸਸਕੈਚਵਨ ਦੇ ਸ਼ਹਿਰ ਚੈਪਲਿਨ ਨੇੜੇ ਪੈਂਦੇ ਹਾਈਵੇ ‘ਤੇ ਵਾਪਰਿਆ।

Canada punjabi youth died
Canada punjabi youth died

ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੋਜਵਾਨ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧ ਰੱਖਦਾ ਸੀ। ਉਹ ਸਾਲ 2017 ਵਿੱਚ ਕੈਨੇਡਾ ਆਇਆ ਸੀ । ਦੱਸ ਦੇਈਏ ਕਿ ਜਦੋਂ ਇਹ ਹਾਦਸਾ ਵਾਪਰਿਆ ਨੋਜਵਾਨ ਬ੍ਰਿਟਿਸ਼ ਕੋਲੰਬੀਆ ਵੱਲ ਜਾ ਰਿਹਾ ਸੀ। ਇਸ ਹਾਦਸੇ ਵਿੱਚ ਨੋਜਵਾਨ ਦੇ ਨਾਲ ਦਾ ਇੱਕ ਹੋਰ ਡਰਾਈਵਰ ਵੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਹੈ। 

ਇਹ ਵੀ ਦੇਖੋ: ਕਿਸਾਨਾਂ ‘ਤੇ ਪਰਚੇ ਕਰਵਾਉਣਗੇ Harjeet Grewal, ਦਿੱਤੀ ਸ਼ਰੇਆਮ ਧਮਕੀ, ਕਹਿੰਦੇ “ਹੁਣ ਨਹੀਂ ਬਖ਼ਸ਼ਾਂਗੇ…”

The post ਰੋਜ਼ੀ-ਰੋਟੀ ਲਈ ਕੈਨੇਡਾ ਗਏ ਪੰਜਾਬੀ ਨੌਜਵਾਨ ਦੀ ਬਰਫ਼ੀਲੇ ਤੂਫਾਨ ਨੇ ਲਈ ਜਾਨ appeared first on Daily Post Punjabi.



source https://dailypost.in/news/international/canada-punjabi-youth-died/
Previous Post Next Post

Contact Form