ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਲਗਾਵਈ ਕੋਰੋਨਾ ਵੈਕਸੀਨ , ਕਿਹਾ – ਜੋਸ਼ ਆ ਗਿਆ….

Dharmendra gets corona vaccine : 15 ਮਹੀਨਿਆਂ ਦੇ ਬਾਅਦ ਵੀ ਦੇਸ਼ ਕੋਰੋਨਾ ਨਾਲ ਜੂਝ ਰਿਹਾ ਹੈ। ਇੱਕ ਵਾਰ ਫਿਰ ਤੋਂ ਇਸ ਵਾਇਰਸ ਨੇ ਕਹਿਰ ਬਰਸ ਦਿੱਤਾ ਹੈ ਪਰ ਹੁਣ ਇਸ ਵਾਇਰਸ ਦੀ ਵੈਕਸੀਨ ਵੀ ਆ ਗਈ ਹੈ। ਹੁਣ ਤੱਕ ਦੇਸ਼ ਦੇ ਵਿੱਚ ਕਰੋੜਾਂ ਲੋਕਾਂ ਨੇ ਵੈਕਸੀਨ ਲਗਵਾ ਲਈ ਹੈ। ਹੁਣ ਬਾਲੀਵੁੱਡ ਸਟਾਰਜ਼ ਵੀ ਕੋਰੋਨਾ ਵੈਕਸੀਨ ਲਗਵਾ ਰਹੇ ਹਨ। ਬੀਤੇ ਦਿਨ ਅਨੁਪਮ ਖੇਰ , ਸੈਫ ਅਲੀ ਖਾਨ ,ਹੇਮਾ ਮਾਲਿਨੀ ਤੇ ਹੋਰ ਵੀ ਕਈ ਅਦਾਕਾਰਾ ਨੇ ਹੁਣ ਤੱਕ ਵੈਕਸੀਨ ਲਗਵਾ ਲਈ ਹੈ।

ਉੱਥੇ ਹੀ ਇਸ ਲਿਸਟ ਦੇ ਵਿੱਚ ਇੱਕ ਹੋਰ ਨਾਮ ਜੁੜ ਗਿਆ ਹੈ। ਸ਼ੁੱਕਰਵਾਰ ਨੂੰ ਬਾਲੀਵੁੱਡ ਮਸ਼ਹੂਰ ਅਦਾਕਾਰ ਧਰਮਿੰਦਰ ਨੇ ਕੋਰੋਨਾ ਵੈਕਸੀਨ ਲਗਵਾ ਲਈ ਹੈ। ਧਰਮਿੰਦਰ ਨੇ ਆਪਣੇ ਟਵਿਟਰ ਤੇ ਇੱਕ ਪੋਸਟ ਸਾਂਝੀ ਕੀਤੀ ਹੈ ਜਿਸ ਰਾਹੀਂ ਉਹਨਾਂ ਨੇ ਦੱਸਿਆ। ਵੀਡੀਓ ਦੇ ਵਿੱਚ ਉਹ ਆਪਣੇ ਖੱਬੇ ਹੱਥ ਤੇ ਵੈਕਸੀਨ ਲਗਵਾਉਂਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ ਸਾਂਝੀ ਕਰਦੇ ਹੋਏ ਉਹਨਾਂ ਨੇ ਲਿਖਿਆ ਕਿ – ਟਵੀਟ ਕਰਦੇ ਕਰਦੇ ਜੋਸ਼ ਆ ਗਿਆ ਤੇ ਮੈ ਨਿੱਕਲ ਗਿਆ … ਵੈਕਸੀਨ ਲੈਣ , ਇਹ ਕੋਈ ਵੀ ਦਿਖਾਵਾ ਨਹੀਂ ਹੈ।

Dharmendra gets corona vaccine
Dharmendra gets corona vaccine

ਦੋਸਤੋ ਆਪਣਾ ਖਿਆਲ ਰੱਖੋ। ਵੈਕਸੀਨ ਲਗਵਾਉਣ ਤੋਂ ਬਾਅਦ ਨਰਸ ਉਹਨਾਂ ਦਾ ਹਾਲ ਪੁੱਛਦੀ ਹੈ ਤੇ ਧਰਮਿੰਦਰ ਉਸਨੂੰ ਹੈਰਾਨੀ ਨਾਲ ਦੇਖਦੇ ਹਨ ਤੇ ਕੇਂਦੇ ਹਨ ਠੀਕ ਹਾਂ ਤੇ ਅਸ਼ੀਰਵਾਦ ਵੀ ਦਿੰਦੇ ਹਨ। ਵੀਡੀਓ ਦੇ ਵਿੱਚ ਧਰਮਿੰਦਰ ਕਹਿ ਰਹੇ ਹਨ ਕਿ ਜੇਕਰ lockdown ਦੇ ਵਿੱਚ ਰਹਿਣਾ ਹੈ ਤਾ 2 ਗਜ਼ ਦੀ ਦੂਰੀ ਤੇ ਮਾਸਕ ਪਾਉਣਾ ਬਹੁਤ ਜਰੂਰੀ ਹੈ। ਨਾਲ ਹੀ ਉਹਨਾਂ ਨੇ ਕਿਹਾ ਕਿ ਬੱਚਿਆਂ ਨੂੰ ਵੀ ਇਸਦੀ ਸਖ਼ਤ ਜਰੂਰਤ ਹੈ ਓਹਨਾ ਦਾ ਧਿਆਨ ਰੱਖੋ। ਧਰਮਿੰਦਰ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਇੰਨੀ ਦਿਨੀ ਉਹ ਦੁਨੀਆਂ ਤੋਂ ਦੂਰ ਆਪਣੇ ਫਾਰਮ ਹਾਊਸ ਤੇ ਸਮਾਂ ਬਤੀਤ ਕਰ ਰਹੇ ਹਨ। ਧਰਮਿੰਦਰ ਜਲਦ ਹੀ ਆਪਣੇ ਪੋਤੇ ਕਰਨ ਦਿਓਲ ਨਾਲ ਫਿਲਮ ਦੇ ਵਿੱਚ ਨਜਰ ਆਉਣਗੇ।

ਇਹ ਵੀ ਦੇਖੋ : ਕਹਿੰਦੇ ‘ਕੈਪਟਨ ਨੂੰ ਦੱਸਕੇ 9 ਵਜੇ ਬਾਹਰ ਆਉਂਦੈ ਕੋਰੋਨਾ’, ਅੱਕੇ ਦੁਕਾਨਦਾਰ ਸੁਣੋ ਕਰਦੇ ਐ CM ਸਾਬ ਨੂੰ ਕਲੋਲਾਂ !

The post ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਲਗਾਵਈ ਕੋਰੋਨਾ ਵੈਕਸੀਨ , ਕਿਹਾ – ਜੋਸ਼ ਆ ਗਿਆ…. appeared first on Daily Post Punjabi.



Previous Post Next Post

Contact Form