ਗਾਇਕ ਅੰਮ੍ਰਿਤ ਮਾਨ ਨੇ ਆਪਣੀ ਮਾਂ ਨੂੰ ਯਾਦ ਕਰਕੇ ਸਾਂਝੀਆਂ ਕੀਤੀਆਂ ਮਾਂ ਨਾਲ ਜੁੜੀਆਂ ਯਾਦਾਂ

Amrit Mann shared memories : ‘ਮਾਂ’ ਜਿਸ ਨੂੰ ਇਸ ਜਹਾਨ ‘ਚ ਰੱਬ ਦਾ ਦਰਜਾ ਦਿੱਤਾ ਗਿਆ ਹੈ। ਮਾਂ ਦੇ ਚਰਨਾਂ ਚ ਜੰਨਤ ਦੱਸੀ ਗਈ ਹੈ। ਇਨਸਾਨ ਜਿੰਨਾ ਮਰਜ਼ੀ ਵੱਡੀ ਸ਼ਖ਼ਸ਼ੀਅਤ ਬਣ ਜਾਵੇ, ਪਰ ਆਪਣੀ ਮਾਂ ਦੇ ਲਈ ਬੱਚਾ ਹੀ ਹੁੰਦਾ ਹੈ। ਤਾਂਹੀ ਹਰ ਇਨਸਾਨ ਆਪਣੀ ਮਾਂ ਨੂੰ ਬਹੁਤ ਪਿਆਰ ਕਰਦਾ ਹੈ। ਪਰ ਇਸ ਸੰਸਾਰ ਵਿੱਚ ਸਭ ਦਾ ਆਉਣ ਜਾਣ ਲੱਗਿਆ ਰਹਿੰਦਾ ਹੈ। ਮਾਂ ਦੇ ਇਸ ਦੁਨੀਆ ‘ਚੋਂ ਚੱਲੇ ਜਾਣ ਦੀ ਘਾਟ ਮਹਿਸੂਸ ਕਰ ਰਹੇ ਨੇ ਪੰਜਾਬੀ ਗਾਇਕ ਅੰਮ੍ਰਿਤ ਮਾਨ ।

ਪਿਛਲੇ ਸਾਲ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਮਾਤਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਸੀ। ਆਪਣੀ ਮਾਂ ਨੂੰ ਯਾਦ ਕਰਦੇ ਅੰਮ੍ਰਿਤ ਮਾਨ ਨੇ ਇੱਕ ਬਹੁਤ ਪਿਆਰੀ ਜਿਹੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ਚ ਆਪਣੀ ਮਾਂ ਦੇ ਨਾਲ ਬਿਤਾਏ ਕੁਝ ਪਲਾਂ ਦੀ ਝਲਕ ਦੇਖਣ ਨੂੰ ਮਿਲ ਰਹੀ ਹੈ । ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ਇੱਕ ਅਰਜ਼ ਏ ਸੁਣੀ ਦਾਤਿਆ ਮਾਂ ਕਿਸੇ ਦੀ ਖੋਵੀ ਨਾ..ਮਾਂ ਸੌਂਗ ਦੀ ਵੀਡੀਓ ਕਿਸੇ ਵੀ ਟਾਈਮ ਆ ਸਕਦੀ ਆ’ ।

Amrit Mann shared memories
Amrit Mann shared memories

ਇਸ ਵੀਡੀਓ ਨੂੰ ਉਨ੍ਹਾਂ ਨੇ ਆਪਣੇ ਹਾਲ ਹੀ ‘ਚ ਆਏ ਆਡੀਓ ਗੀਤ Maa ਦੇ ਨਾਲ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਨੇ। ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ। ਹਾਲ ਹੀ ‘ਚ ਉਨ੍ਹਾਂ ਦਾ ‘ਸਿਰਾ ਈ ਹੋਊ’ ਗੀਤ ਦਰਸ਼ਕਾਂ ਦਾ ਖੂਬ ਮਨੋਰੰਜਨ ਕਰ ਰਿਹਾ ਹੈ । ਅੰਮ੍ਰਿਤ ਮਾਨ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਹਨ ਇਸ ਤੋਂ ਪਹਿਲਾ ਵੀ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ।

ਇਹ ਵੀ ਦੇਖੋ : ਸਰਦੂਲ ਨੇ ਨੂਰੀ ਲਈ ਲਿਖੀ ਸੀ ਪਿਆਰ ਦੀ ਕਿਤਾਬ,ਅੱਜ ਦੇ ਮੁੰਡੇ-ਕੁੜੀਆਂ ਨੂੰ ਪੱਲੇ ਬੰਨ੍ਹ ਲੈਣੀਆਂ ਚਾਹੀਦੀਆਂ ਇਹ ਗੱਲਾਂ

The post ਗਾਇਕ ਅੰਮ੍ਰਿਤ ਮਾਨ ਨੇ ਆਪਣੀ ਮਾਂ ਨੂੰ ਯਾਦ ਕਰਕੇ ਸਾਂਝੀਆਂ ਕੀਤੀਆਂ ਮਾਂ ਨਾਲ ਜੁੜੀਆਂ ਯਾਦਾਂ appeared first on Daily Post Punjabi.



source https://dailypost.in/news/entertainment/amrit-mann-shared-memories/
Previous Post Next Post

Contact Form