ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ , ਹੋਈ ਇਸ ਗਾਇਕ ਦੀ ਮੌਤ

Another Singer is Died of Punjabi Industry : ਸਰਦੂਲ ਸਿਕੰਦਰ ਦੀ ਮੌਤ ਤੋਂ ਬਾਅਦ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ ਲੱਗਿਆ ਹੈ ਕਿਉਂਕਿ ਜਲੰਧਰ ਦੇ ਮਸ਼ਹੂਰ ਕਲਾਸੀਕਲ ਗਾਇਕ ਬੀ ਐੱਸ ਨਾਰੰਗ ਦਾ ਦਿਹਾਂਤ ਹੋ ਗਿਆ ਹੈ । ਉਹਨਾਂ ਦੇ ਅਕਾਲ ਚਲਾਣੇ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਵੱਡੇ ਗਾਇਕਾਂ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹਨਾਂ ਸ਼ਾਸ਼ਤਰੀ ਸੰਗੀਤ ਦਾ ਉਸਤਾਦ ਕਿਹਾ ਜਾਂਦਾ ਸੀ । ਬੀ ਐੱਸ ਨਾਰੰਗ ਰਾਗ ਦਰਬਾਰੀ, ਮੇਘ ਤੇ ਮਿਆਂ ਕੀ ਮਲਹਾਰ ਦਾ ਡੂੰਘਾ ਗਿਆਨ ਰੱਖਦੇ ਸਨ ।

Another Singer is Died of Punjabi Industry
Another Singer is Died of Punjabi Industry :

ਉਹਨਾਂ ਤੋਂ ਸੁਖਵਿੰਦਰ ਬਬਲੂ ਤੋਂ ਲੈ ਕੇ ਹੰਸ ਰਾਜ ਹੰਸ ਤੱਕ ਕਈ ਗਾਇਕਾਂ ਨੇ ਸੰਗੀਤ ਦੇ ਗੁਰ ਸਿੱਖੇ ਸਨ । ਗਾਇਕ ਸੁਖਸਿੰਦਰ ਸ਼ਿੰਦਾ ਨੇ ਉਹਨਾਂ ਦੇ ਦਿਹਾਂਤ ਤੇ ਦੁੱਖ ਦੇ ਪ੍ਰਗਟਾਵਾ ਕਰਦੇ ਹੋਏ ਲਿਖਿਆ ਹੈ ‘ਸੰਗੀਤ ਜਗਤ ਨੂੰ ਬਹੁਤ ਵੱਡਾ ਘਾਟਾ। ਹਾਲੇ ਸਰਦੂਲ ਭਾਅ ਜੀ ਦੇ ਤੁਰ ਜਾਵਣ ਦੇ ਸਦਮੇ ਤੋਂ ਬਾਹਰ ਨਹੀਂ ਆਏ ਅਤੇ ਅੱਜ ਸੰਗੀਤ ਦਾ ਸਮੁੰਦਰ ਤੇ ਸੰਗੀਤ ਦੀ ਯੂਨੀਵਰਸਿਟੀ ਉਸਤਾਦ ਬੀ.ਐਸ ਨਾਰੰਗ ਸਾਹਿਬ ਜੀ ਵੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ,ਇਹ ਘਾਟੇ ਕਦੇ ਪੂਰੇ ਨਹੀਂ ਹੋਣੇ ..ਭਰੇ ਮਨ ਨਾਲ ਅਲਵਿਦਾ ਬੀ.ਐਸ ਨਾਰੰਗ ਜੀ।

Another Singer is Died of Punjabi Industry
Another Singer is Died of Punjabi Industry

ਵਾਹਿਗੁਰੂ ਜੀ ਆਪਣੇ ਚਰਨਾਂ ਚ ਨਿਵਾਸ ਬਕਸ਼ੇ ਤੇ ਸਾਰੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ’ ਇਸੇ ਤਰ੍ਹਾਂ ਹੋਰ ਵੀ ਕਈ ਗਾਇਕਾਂ ਨੇ ਉਹਨਾਂ ਦੇ ਦਿਹਾਂਤ ਤੇ ਅਫਸੋਸ ਜਾਹਿਰ ਕੀਤਾ ਹੈ । ਪੰਜਾਬੀ ਇੰਡਸਟਰੀ ਨੂੰ ਕਲਗਾਤਾਰ ਇਕ ਤੋਂ ਬਾਅਦ ਇੱਕ ਬੁਰੀ ਖ਼ਬਰ ਮਿਲ ਰਹੀ ਹੈ ਇਸ ਤੋਂ ਪਹਿਲਾਂ ਮਸ਼ਹੂਰ ਗਾਇਕ ਸਰਦੂਲ ਸਿਕੰਦਰ ਦੀ ਮੌਤ ਹੋਈ ਹੈ ਜਿਸ ਨਾਲ ਪੰਜਾਬੀ ਇੰਡਸਟਰੀ ਨੂੰ ਬਹੁਤ ਵੱਡਾ ਘਾਟਾ ਪੈ ਗਿਆ ਹੈ ਤੇ ਹੁਣ ਇਸ ਗਾਇਕ ਦੀ ਵੀ ਮੌਤ ਹੋ ਗਈ ਹੈ।

ਇਹ ਵੀ ਦੇਖੋ : BREAKING NEWS! Ajay Devgn ਨੂੰ ਘੇਰ ਕੇ ਲਾਹਣਤਾਂ ਪਾਉਣ ਵਾਲਾ Nihang Sinhg ਖਿਲਾਫ ਦੇਖੋ ਕੀ ਹੋਈ ਕਾਰਵਾਈ

The post ਪੰਜਾਬੀ ਇੰਡਸਟਰੀ ਨੂੰ ਇੱਕ ਹੋਰ ਵੱਡਾ ਝਟਕਾ , ਹੋਈ ਇਸ ਗਾਇਕ ਦੀ ਮੌਤ appeared first on Daily Post Punjabi.



source https://dailypost.in/news/entertainment/another-singer-is-died-of-punjabi-industry/
Previous Post Next Post

Contact Form