ਦਮੇ ਦੀ ਬਿਮਾਰੀ ਕਾਰਨ ਨਹੀਂ ਪਾ ਸਕਦਾ ਮਾਸਕ, ਪੁਲਿਸ ਨੇ ਪਹਿਲਾਂ ਕੁੱਟਿਆ ਫੇਰ ਮੈਂ ਕੱਢੀਆਂ ਗਾਲ੍ਹਾਂ.. ਜਾਣੋ ਪੂਰਾ ਮਾਮਲਾ

Can’t wear mask : ਕੋਰੋਨਾ ਆਪਣੇ ਪੈਰ ਤੇਜ਼ੀ ਦੇ ਨਾਲ ਪਸਾਰਦਾ ਨਜ਼ਰ ਆ ਰਿਹਾ ਹੈ ਜਿਸ ਕਾਰਨ ਸਰਕਾਰ ਵੱਲੋਂ ਲੋਕਾਂ ਲਈ ਕੁਝ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਦਾ ਪਾਲਣ ਕਰਵਾਉਣ ਵਾਸਤੇ ਪੁਲਿਸ ਵੱਲੋਂ ਸਖ਼ਤੀ ਵੀ ਕੀਤੀ ਜਾ ਰਹੀ ਹੈ ਪਰ ਕਿਸੇ ਦੀ ਮਜਬੂਰੀ ਸਮਝਣਾ ਵੀ ਪੁਲਿਸ ਦਾ ਹੀ ਕੰਮ ਹੈ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਵਿਖੇ ਦੇਖਣ ਨੂੰ ਮਿਲਿਆ ਜਿਥੇ ਇੱਕ ਨੌਜਵਾਨ ਨੇ ਮਾਸਕ ਨਹੀਂ ਪਹਿਨਿਆ ਹੋਇਆ ਸੀ। ਨੌਜਵਾਨ ਦੇ ਮੁਤਾਬਿਕ ਮੈਂ ਦੁਕਾਨ ‘ਤੇ ਜਾ ਕੇ ਖਾਣ ਪੀਣ ਦਾ ਸਾਮਾਨ ਵੇਚਦਾ ਹਾਂ। ਅੱਜ ਮਜੀਠਾ ਰੋਡ ‘ਤੇ ਪੁਲਿਸ ਨੇ ਮੈਨੂੰ ਰੋਕਿਆ ਅਤੇ ਪੁੱਛਿਆ ਮਾਸਕ ਕਿਉਂ ਨਹੀਂ ਪਹਿਨਿਆ। ਤੁਹਾਡਾ ਚਲਾਨ ਕੱਟਿਆ ਜਾਵੇਗਾ। ਨੌਜਵਾਨ ਦੇ ਮੁਤਾਬਕ ਇੰਨੀ ਗੱਲ ਸੁਣਦਿਆਂ ਹੀ ਮੈਂ ਪੁਲਿਸ ਵਾਲਿਆਂ ਨੂੰ ਕਿਹਾ ਮੈਨੂੰ ਦਮੇ ਦੀ ਬਿਮਾਰੀ ਹੈ ਜਿਸ ਕਾਰਨ ਮੈਂ ਮਾਸਕ ਨਹੀਂ ਪਹਿਨ ਸਕਦਾ ਪਰ ਪੁਲਿਸ ਵਾਲਿਆਂ ਨੇ ਮੇਰੀ ਇੱਕ ਨਾ ਸੁਣੀ ਅਤੇ ਥਾਣੇ ਦੇ ਅੰਦਰ ਲਿਜਾ ਕੇ ਮੇਰੀ ਡੰਡਾ ਪਰੇਡ ਕੀਤੀ ਜਿਸ ਤੋਂ ਬਾਅਦ ਮੈਂ ਪੁਲਿਸ ਨਾਲ ਗਾਲੀ-ਗਲੋਚ ਕੀਤੀ।

Can’t wear mask

ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਨੌਜਵਾਨ ਨੂੰ ਸਿਰਫ ਅਸੀਂ ਰੋਕ ਕੇ ਇਹ ਹੀ ਪੁੱਛਿਆ ਸੀ ਕਿ ਤੁਸੀਂ ਮਾਸਕ ਕਿਉਂ ਨਹੀਂ ਪਹਿਨਿਆ ਇੰਨੀ ਗੱਲ ਸੁਣਦਿਆਂ ਹੀ ਇਸ ਨੌਜਵਾਨ ਵੱਲੋਂ ਸਾਨੂੰ ਗਾਲ਼ਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਜਿਸ ਤੋਂ ਬਾਅਦ ਇਸ ਨੌਜਵਾਨ ਦਾ ਪਿਤਾ ਵੀ ਇੱਥੇ ਪਹੁੰਚ ਗਿਆ ਜਿਸ ਦੇ ਮੁਤਾਬਕ ਇਹ ਨੌਜਵਾਨ ਦਿਮਾਗੀ ਤੌਰ ‘ਤੇ ਠੀਕ ਨਹੀਂ ਹੈ ਜਿਸ ਕਾਰਨ ਹੁਣ ਇਸ ਉੱਤੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਵੇਗੀ।

The post ਦਮੇ ਦੀ ਬਿਮਾਰੀ ਕਾਰਨ ਨਹੀਂ ਪਾ ਸਕਦਾ ਮਾਸਕ, ਪੁਲਿਸ ਨੇ ਪਹਿਲਾਂ ਕੁੱਟਿਆ ਫੇਰ ਮੈਂ ਕੱਢੀਆਂ ਗਾਲ੍ਹਾਂ.. ਜਾਣੋ ਪੂਰਾ ਮਾਮਲਾ appeared first on Daily Post Punjabi.



source https://dailypost.in/latest-punjabi-news/cant-wear-mask/
Previous Post Next Post

Contact Form