Biden expresses outrage: ਵਾਸ਼ਿੰਗਟਨ: ਅਮਰੀਕਾ ਦੇ ਰਾਸ਼ਟਰਪਤੀ ਜੋ ਬਾਇਡੇਨ ਨੇ ਮਿਆਂਮਾਰ ਵਿੱਚ ਸੁਰੱਖਿਆ ਬਲਾਂ ਵੱਲੋਂ ਤਖ਼ਤਾ ਪਲਟ ਖਿਲਾਫ ਪ੍ਰਦਰਸ਼ਨ ਵਿੱਚ ਸ਼ਾਮਿਲ ਨਾਗਰਿਕਾਂ ਦੀ ਹੱਤਿਆ ‘ਤੇ ਸਖਤ ਨਾਰਾਜ਼ਗੀ ਜ਼ਾਹਿਰ ਕੀਤੀ ਹੈ । ਬਾਇਡੇਨ ਨੇ ਐਤਵਾਰ ਨੂੰ ਕਿਹਾ, ‘ਇਹ ਡਰਾਉਣਾ ਹੈ’। ਇਹ ਪੂਰੀ ਤਰ੍ਹਾਂ ਜ਼ੁਲਮ ਹੈ ਅਤੇ ਮੈਨੂੰ ਮਿਲੀਆਂ ਖ਼ਬਰਾਂ ਅਨੁਸਾਰ ਵੱਡੀ ਗਿਣਤੀ ਵਿੱਚ ਲੋਕਾਂ ਨੂੰ ਬਿਨ੍ਹਾਂ ਕਿਸੇ ਗੱਲ ਤੋਂ ਮਾਰਿਆ ਗਿਆ ਹੈ। ਉਹ ਮਿਆਂਮਾਰ ਵਿੱਚ ਫੌਜੀ ਤਖਤਾਪਲਟ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਨਿਰਦੋਸ਼ ਲੋਕਾਂ ਵਿਰੁੱਧ ਫੌਜ ਵੱਲੋਂ ਤਾਕਤ ਦੀ ਵਰਤੋਂ ਕੀਤਾ ਜਾਣਾ ਅਤੇ ਇਸ ਦੌਰਾਨ ਹਾਲ ਹੀ ਵਿੱਚ ਲੋਕਾਂ ਦੀ ਹੱਤਿਆ ਦੇ ਮਾਮਲੇ ਵਿੱਚ ਬੋਲ ਰਹੇ ਸਨ।
ਸਦਨ ਦੀ ਵਿਦੇਸ਼ ਮਾਮਲਿਆਂ ਦੀ ਕਮੇਟੀ ਦੇ ਪ੍ਰਧਾਨ ਸੰਸਦ ਮੈਂਬਰ ਗ੍ਰੇਗਰੀ ਮੀਕਸ ਨੇ ਕਿਹਾ ਕਿ ਮਿਆਂਮਾਰ ਦੇ ਰਾਸ਼ਟਰੀ ਆਰਮਡ ਫੋਰਸਿਜ਼ ਡੇਅ ‘ਤੇ ਸ਼ਨੀਵਾਰ ਨੂੰ 100 ਤੋਂ ਵੱਧ ਲੋਕਾਂ ਦੀ ਜਾਨ ਗਈ ਅਤੇ ਯਾਂਗੂਨ ਵਿੱਚ ਅਮਰੀਕੀ ਕੇਂਦਰ ਵਿੱਚ ਫਾਇਰਿੰਗ ਕੀਤੀ ਗਈ। ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ, “ਬਰਮਾ ਦੀ ਫੌਜ ਨੇ ਦੇਸ਼ ਦੇ ਰਾਸ਼ਟਰੀ ਆਰਮਡ ਫੋਰਸਿਜ਼ ਡੇਅ ‘ਤੇ ਬੇਤੁਕਾ ਅਤੇ ਵਹਿਸ਼ੀ ਰੁਖ ਅਪਣਾਇਆ ਅਤੇ ਸੈਂਕੜੇ ਲੋਕਾਂ ਨੂੰ ਮਾਰ ਦਿੱਤਾ।”

ਦੱਸ ਦੇਈਏ ਕਿ ਮਿਆਂਮਾਰ ਵਿੱਚ ਫੌਜ ਨੇ ਪਿਛਲੇ ਮਹੀਨੇ ਆਨ ਸਾਨ ਸੂ ਚੀ ਦੀ ਸਰਕਾਰ ਦਾ ਤਖਤਾਪਲਟ ਕਰ ਦਿੱਤਾ ਸੀ ਅਤੇ ਦੇਸ਼ ਵਿੱਚ ਸੈਨਿਕ ਸ਼ਾਸਨ ਦੀ ਘੋਸ਼ਣਾ ਕੀਤੀ ਸੀ। ਮਿਆਂਮਾਰ ਵਿੱਚ ਪਾਬੰਦੀਆਂ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਸੈਨਾ ਦੇ ਇਸ ਕਦਮ ਦੇ ਵਿਰੁੱਧ ਸੜਕਾਂ ‘ਤੇ ਉਤਰ ਰਹੇ ਹਨ।
ਇਹ ਵੀ ਦੇਖੋ: ਸ੍ਰੀ ਅਨੰਦਪੁਰ ਸਾਹਿਬ ‘ਚ ਹੋਲਾ-ਮੋਹੱਲਾ ਖੇਡਣ ਗੁਰੂ ਦੀਆਂ ਫੌਜਾਂ ਤਿਆਰ, ਦੇਖੋ ਜੰਗਜੂ ਕਰਤੱਵ LIVE
The post ਮਿਆਂਮਾਰ ‘ਚ ਨਿਰਦੋਸ਼ ਲੋਕਾਂ ਦੀ ਹੱਤਿਆ ‘ਤੇ ਅਮਰੀਕੀ ਰਾਸ਼ਟਰਪਤੀ ਨੇ ਜਤਾਈ ਨਰਾਜ਼ਗੀ, ਕਿਹਾ- ਇਹ ਡਰਾਉਣਾ ਹੈ appeared first on Daily Post Punjabi.
source https://dailypost.in/news/international/biden-expresses-outrage/