ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਮਾਤਾ – ਪਿਤਾ ਦੇ ਨਾਲ ਸਾਂਝੀ ਕੀਤੀ ਤਸਵੀਰ

Jaswinder Brar shares a photo : ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਤਸਵੀਰ ਸਿੱਧੂ ਮੂਸੇਵਾਲਾ ਦੇ ਮਾਤਾ ਪਿਤਾ ਦੇ ਨਾਲ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਨ੍ਹਾਂ ਦੇ ਪਤੀ ਵੀ ਨਜ਼ਰ ਆ ਰਹੇ ਹਨ । ਤਸਵੀਰ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ ‘ਵੀਰ ਤੇ ਭਾਬੀ ਜੀ’ । ਉਹ ਸੋਸ਼ਲ ਮੀਡੀਆ ‘ਤੇ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੀਆਂ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।

ਸਿੱਧੂ ਮੂਸੇਵਾਲਾ ਦੇ ਗੀਤ ‘ਚ ਪਿੱਛੇ ਜਿਹੇ ਉਨ੍ਹਾਂ ਦਾ ਜ਼ਿਕਰ ਵੀ ਕੀਤਾ ਗਿਆ ਸੀ । ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦਾ ਸ਼ੁਕਰੀਆ ਅਦਾ ਵੀ ਕੀਤਾ ਸੀ । ਉਹ ਲੰਮੇ ਸਮੇਂ ਤੋਂ ਅਖਾੜਿਆਂ ‘ਚ ਗਾਉਂਦੇ ਆ ਰਹੇ ਹਨ । ਉਨ੍ਹਾਂ ਦੇ ਗੀਤਾਂ ਨੂੰ ਕਾਫੀ ਪਸੰਦ ਵੀ ਕੀਤਾ ਜਾਂਦਾ ਹੈ ।ਆਪਣੀ ਲੰਮੀ ਹੇਕ ਅਤੇ ਬੁਲੰਦ ਆਵਾਜ਼ ਲਈ ਉਹ ਜਾਣੇ ਜਾਂਦੇ ਹਨ । ਜਸਵਿੰਦਰ ਬਰਾੜ ਪੰਜਾਬੀ ਇੰਡਸਟਰੀ ਦੀ ਮਸ਼ਹੂਰ ਤੇ ਪੁਰਾਣੀ ਗਾਇਕਾ ਹੈ। ਪੰਜਾਬੀ ਇੰਡਸਟਰੀ ਨੂੰ ਉਹਨਾਂ ਨੇ ਬਹੁਤ ਸਾਰੇ ਹਿੱਟ ਗੀਤ ਦਿੱਤੇ ਹਨ ਤੇ ਉਹਨਾਂ ਦੇ ਗੀਤਾਂ ਨੂੰ ਪ੍ਰਸ਼ੰਸਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ ਹੈ।

Jaswinder Brar shares a photo
Jaswinder Brar shares a photo

ਜਸਵਿੰਦਰ ਬਰਾੜ ਇੱਕ ਭਾਰਤੀ ਲੋਕ ਗਾਇਕਾ ਹੈ ਜੋ ਕਿ ਪੰਜਾਬੀ ਭਾਸ਼ਾ ਵਿੱਚ ਗਾਉਂਦੀ ਹੈ। ਉਹ ਪੰਜਾਬੀ ਲੋਕ ਅਤੇ ਭੰਗੜਾ ਗਾਉਂਦੀ ਹੈ ਅਤੇ ਲੋਕ ਰਾਣੀ ਵਜੋਂ ਜਾਣੀ ਜਾਂਦੀ ਹੈ। ਉਹ ਆਪਣੇ ਸਟੇਜ ਸ਼ੋਅ ਲਈ ਜਾਣੀ ਜਾਂਦੀ ਹੈ ਅਤੇ ਉਸਨੂੰ ਅਖਾੜੇ ਦੀ ਰਾਣੀ ਕਿਹਾ ਜਾਂਦਾ ਹੈ। ਉਹ ਖਾਸ ਤੌਰ ‘ਤੇ ਉਸ ਦੇ ਲੋਕ-ਗੀਤਾਂ ਲਈ ਜਾਣੀ ਜਾਂਦੀ ਹੈ। ਉਸਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਿੱਚ “ਕੀਮਤੀ ਚੀਜ” ਨਾਮ ਦੀ ਐਲਬਮ ਨਾਲ ਕੀਤੀ ਸੀ ਤੇ ਸਿੱਧੂ ਮੂਸੇਵਾਲਾ ਦੇ ਇੱਕ ਗੀਤ ਬੰਬੀਹਾ ਬੋਲੇ ਦੇ ਵਿੱਚ ਵੀ ਜਸਵਿੰਦਰ ਬਰਾੜ ਦੇ ਇਕ ਗੀਤ ਦੀ ਲਾਈਨ ਵਰਤੀ ਗਈ ਹੈ।

ਇਹ ਵੀ ਦੇਖੋ : ਕਾਂਗਰਸ ਯੂਥ ਪ੍ਰਧਾਨ ਬਰਿੰਦਰ ਢਿੱਲੋਂ ਨੇ ਚਲਾਇਆ ਖੱਚਰ ਰਿਹੜਾ, ਕਹਿੰਦੇ ਹੁਣ ਤਾਂ ਖੱਚਰ ਦੇ ਵਸ ਦੀ ਗੱਲ ਨੀ ਰਹੀ, ਦੇਖੋ

The post ਪੰਜਾਬੀ ਗਾਇਕਾ ਜਸਵਿੰਦਰ ਬਰਾੜ ਨੇ ਸਿੱਧੂ ਮੂਸੇਵਾਲਾ ਦੇ ਮਾਤਾ – ਪਿਤਾ ਦੇ ਨਾਲ ਸਾਂਝੀ ਕੀਤੀ ਤਸਵੀਰ appeared first on Daily Post Punjabi.



source https://dailypost.in/news/entertainment/jaswinder-brar-shares-a-photo/
Previous Post Next Post

Contact Form