ਪੰਜਾਬ ‘ਚ ਇੱਕ ਵਾਰ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਇਸ ਦਿਨ ਤੋਂ ਪੈ ਸਕਦਾ ਹੈ ਮੀਂਹ

There may be rain in Punjab : ਪੰਜਾਬ ਵਿੱਚ ਇਸ ਵਾਰ ਮਾਰਚ ਮਹੀਨੇ ਵਿੱਚ ਹੀ ਤਾਪਮਾਨ ਵਧ ਗਿਆ ਹੈ। ਲੋਕ ਪੱਖੇ ਤੱਕ ਚਲਾਉਣੇ ਸ਼ੁਰੂ ਹੋ ਗਏ ਹਨ। ਪਰ ਇੱਕ ਵਾਰ ਫਿਰ ਮੌਸਮ ਬਦਲ ਸਕਦਾ ਹੈ। ਮੌਸਮ ਵਿਭਾਗ ਮੁਤਾਬਕ 17 ਮਾਰਚ ਤੋਂ ਪੰਜਾਬ ਦੇ ਕਈ ਜ਼ਿਲ੍ਹੇ ਮੀਂਹ ਨਾਲ ਬੱਦਲਵਾਈ ਹੋ ਸਕਦੀ ਹੈ। 24 ਘੰਟਿਆਂ ਬਾਅਦ ਬਦਲ ਜਾਵੇਗਾ। ਜ਼ਿਕਰਯੋਗ ਹੈ ਕਿ ਇਸ ਸਾਲ ਮਾਰਚ ਵਿੱਚ ਕਈ ਸ਼ਹਿਰਾਂ ਵਿੱਚ ਗਰਮੀ ਕਾਰਨ ਅਚਾਨਕ ਤਾਪਮਾਨ ਵਿੱਚ ਵਾਧਾ ਹੋਇਆ ਸੀ।

There may be rain in Punjab
There may be rain in Punjab

ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਸੋਮਵਾਰ ਨੂੰ ਵੀ ਬੱਦਲਵਾਈ ਰਹੇ। ਮੌਸਮ ਦਾ ਮਿਜਾਜ਼ ਬਦਲਿਆ ਹੋਇਆ ਸੀ। ਮੌਸਮ ਵਿਭਾਗ ਚੰਡੀਗੜ੍ਹ ਅਨੁਸਾਰ ਮੰਗਲਵਾਰ ਨੂੰ ਰਾਜ ਦੇ ਕਈ ਜ਼ਿਲ੍ਹਿਆਂ ਵਿੱਚ ਬੱਦਲਵਾਈ ਦੇ ਮੌਸਮ ਦੀ ਸੰਭਾਵਨਾ ਹੈ। ਤੇਜ਼ ਹਵਾਵਾਂ ਨਾਲ 17 ਤੋਂ 20 ਮਾਰਚ ਤੱਕ ਬਾਰਿਸ਼ ਦੀ ਸੰਭਾਵਨਾ ਹੈ। ਜਿਸ ਨਾਲ ਮੌਸਮ ਵਿੱਚ ਇੱਕ ਵਾਰ ਫਿਰ ਤਬਦੀਲੀ ਹੋ ਸਕਦੀ ਹੈ। ਦੂਜੇ ਪਾਸੇ ਸੋਮਵਾਰ ਨੂੰ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ 26 ਡਿਗਰੀ ਸੈਲਸੀਅਸ, ਬਠਿੰਡਾ 28.6 ਡਿਗਰੀ ਸੈਲਸੀਅਸ, ਜਲੰਧਰ 27 ਡਿਗਰੀ ਸੈਲਸੀਅਸ ਰਿਹਾ। ਵੱਧ ਤੋਂ ਵੱਧ ਤਾਪਮਾਨ ਲੁਧਿਆਣਾ ਵਿੱਚ 30.7 ਡਿਗਰੀ ਸੈਲਸੀਅਸ ਅਤੇ ਪਟਿਆਲਾ ਵਿੱਚ 30 ਡਿਗਰੀ ਸੈਲਸੀਅਸ ਰਿਹਾ।

There may be rain in Punjab
There may be rain in Punjab

ਦੱਸ ਦੇਈਏ ਕਿ ਪਿਛਲੇ ਸਾਲ ਦੇ ਮੁਕਾਬਲੇ ਇਸ ਵਾਰ ਤਾਪਮਾਨ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਇਸ ਦਾ ਇੱਕ ਕਾਰਨ ਪਿਛਲੇ ਸਾਲ ਲੌਕਡਾਊਨ ਨੂੰ ਵੀ ਮੰਨਿਆ ਜਾ ਰਿਹਾ ਹੈ, ਜਿਸ ਕਰਕੇ ਪ੍ਰਦੂਸ਼ਣ ਦੇ ਪੱਧਰ ਵਿੱਚ ਕਮੀ ਆਈ, ਜਿਸ ਦਾ ਪ੍ਰਭਾਵ ਮੌਸਮ ’ਤੇ ਵੀ ਪਿਆ ਸੀ। ਮਾਰਚ ਮਹੀਨੇ ਦੇ ਅੱਧ ਵਿੱਚ ਹੀ ਇਸ ਵਾਰ ਲੋਕ ਧੂੱਪ ਤੋਂ ਬੇਹਾਲ ਹੋ ਰਹੇ ਹਨ ਹਾਲਂਕਿ ਨਾਈਟ ਕਰਫਿਊ ਦੇ ਚੱਲਦਿਆਂ ਰਾਤ ਵੇਲੇ ਕਈ ਜ਼ਿਲ੍ਹਿਆਂ ਦ ਬਾਜ਼ਾਰਾਂ ਵਿੱਚ ਸੰਨਾਟਾ ਪਰਸਿਆ ਹੈ।

The post ਪੰਜਾਬ ‘ਚ ਇੱਕ ਵਾਰ ਫਿਰ ਬਦਲੇਗਾ ਮੌਸਮ ਦਾ ਮਿਜਾਜ਼, ਇਸ ਦਿਨ ਤੋਂ ਪੈ ਸਕਦਾ ਹੈ ਮੀਂਹ appeared first on Daily Post Punjabi.



source https://dailypost.in/news/latest-news/there-may-be-rain-in-punjab/
Previous Post Next Post

Contact Form