ਰਾਕੇਸ਼ ਟਿਕੈਤ ਨੇ ਕੀਤਾ ਹੱਲ ਕ੍ਰਾਂਤੀ ਦਾ ਐਲਾਨ, ਕਿਹਾ- ਜ਼ਰੂਰਤ ਪਈ ਤਾਂ ਲੱਖਾਂ ਦੀ ਗਿਣਤੀ ‘ਚ ਟਰੈਕਟਰਾਂ ‘ਤੇ ਸੰਸਦ ਪਹੁੰਚਣਗੇ ਕਿਸਾਨ

BKU leader Rakesh Tikait announces: ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ.) ਦੇ ਆਗੂ ਰਾਕੇਸ਼ ਟਿਕੈਤ ਨੇ ਸੋਮਵਾਰ ਨੂੰ ਮੱਧ ਪ੍ਰਦੇਸ਼ ਵਿੱਚ ਕਿਸਾਨ ਰੈਲੀ ਦੌਰਾਨ ਕਿਹਾ ਕਿ ਜੇਕਰ ਜ਼ਰੂਰਤ ਪਈ ਤਾਂ ਅਸੀਂ ਤਿੰਨੋਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਲੱਖਾਂ ਦੀ ਗਿਣਤੀ ਵਿੱਚ ਟਰੈਕਟਰਾਂ ’ਤੇ ਸੰਸਦ ਪਹੁੰਚਾਂਗੇ । ਟਿਕੈਤ ਨੇ ਨਰੇਂਦਰ ਸਿੰਘ ਤੋਮਰ ਦਾ ਨਾਮ ਲਏ ਬਿਨ੍ਹਾਂ ਉਨ੍ਹਾਂ ਨੂੰ ਬਿਨ੍ਹਾਂ ਅਧਿਕਾਰ ਦਾ ਕੇਂਦਰੀ ਖੇਤੀ ਮੰਤਰੀ ਦੱਸਿਆ। ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਮੌਕੇ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ 3,500 ਟਰੈਕਟਰ ਆਏ ਸਨ ਅਤੇ ਉਹ ਕੋਈ ਕਿਰਾਏ ਦੇ ਨਹੀਂ ਸਨ।

BKU leader Rakesh Tikait announces
BKU leader Rakesh Tikait announces

ਟਿਕੈਤ ਨੇ ਕਿਹਾ ਕਿ ਤੁਸੀਂ ਜਿਸ ਨੇਤਾ ਨੂੰ ਚੁਣਿਆ ਹੈ, ਉਹ ਆਪਣੇ ਵੱਲੋਂ ਜਵਾਬ ਨਹੀਂ ਦੇ ਸਕਦੇ ਹਨ । ਉਹ ਫਾਈਲਾਂ ਨਾਲ ਵਾਪਸ ਜਾਂਦੇ ਸਨ ਅਤੇ ਜਵਾਬ ਨਾਲ ਵਾਪਸ ਆਉਂਦੇ ਸਨ। ਟਿਕੈਤ ਨੇ ਕਿਹਾ ਕਿ ਲੁੱਟਣ ਵਾਲੀ ਸਰਕਾਰ ਹੁਣ ਸੱਤਾ ਵਿੱਚ ਆ ਗਈ ਹੈ, ਜਿਸ ਕਾਰਨ ਸਾਨੂੰ ਇਸ ਤੋਂ ਸੁਚੇਤ ਰਹਿਣਾ ਪਵੇਗਾ । ਇਸ ਤੋਂ ਅੱਗੇ ਟਿਕੈਤ ਨੇ ਕਿਸਾਨਾਂ ਨੂੰ ਕਿਹਾ ਕਿ ਉਹ ਸ਼ਯੋਪੁਰ ਤੋਂ ਹੀ ਬੈਰੀਕੇਡਿੰਗ ਤੋੜਨੀ ਸ਼ੁਰੂ ਕਰਨ । ਇਸਦੇ ਨਾਲ ਹੀ ਉਨ੍ਹਾਂ ਨੇ ਹਲ ਕ੍ਰਾਂਤੀ ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਹਾਲਾਂਕਿ ਉਨ੍ਹਾਂ ਨੇ ਇਸ ਤੋਂ ਵੱਧ ਕੁਝ ਨਹੀਂ ਕਿਹਾ।

BKU leader Rakesh Tikait announces

ਦੱਸ ਦੇਈਏ ਕਿ ਉੱਥੇ ਹੀ ਦੂਜੇ ਪਾਸੇ BKU ਦੇ ਸੂਬਾ ਸਕੱਤਰ ਅਨਿਲ ਯਾਦਵ ਨੇ ਦੱਸਿਆ ਕਿ ਟਿਕੈਤ 14 ਅਤੇ 15 ਮਾਰਚ ਨੂੰ ਰੀਵਾ ਅਤੇ ਜਬਲਪੁਰ ਵਿੱਚ 2 ਹੋਰ ਕਿਸਾਨ ਰੈਲੀਆਂ ਨੂੰ ਸੰਬੋਧਿਤ ਕਰਨਗੇ। ਟਿਕੈਤ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਅਤੇ ਕਿਸਾਨ ਅੰਦੋਲਨ ਦਾ ਸਮਰਥਨ ਹਾਸਿਲ ਕਰਨ ਲਈ 5 ਸੂਬਿਆਂ ਮੱਧ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਕਰਨਾਟਕ ਅਤੇ ਤੇਲੰਗਾਨਾ ਦਾ ਦੌਰਾ ਕਰਨ ਦੀ ਯੋਜਨਾ ਬਣਾਈ ਹੈ।

ਇਹ ਵੀ ਦੇਖੋ: ਵੱਡੀ ਖ਼ਬਰ: ਮਨੀ ਲਾਂਡਰਿੰਗ ਮਾਮਲੇ ‘ਚ ਸੁਖਪਾਲ ਖਹਿਰਾ ਦੇ ਘਰ ਪਈ ਈ.ਡੀ. ਦੀ ਰੇਡ, LIVE ਅਪਡੇਟ !

The post ਰਾਕੇਸ਼ ਟਿਕੈਤ ਨੇ ਕੀਤਾ ਹੱਲ ਕ੍ਰਾਂਤੀ ਦਾ ਐਲਾਨ, ਕਿਹਾ- ਜ਼ਰੂਰਤ ਪਈ ਤਾਂ ਲੱਖਾਂ ਦੀ ਗਿਣਤੀ ‘ਚ ਟਰੈਕਟਰਾਂ ‘ਤੇ ਸੰਸਦ ਪਹੁੰਚਣਗੇ ਕਿਸਾਨ appeared first on Daily Post Punjabi.



Previous Post Next Post

Contact Form