ਭਾਰਤ ਬੰਦ ਦੌਰਾਨ ਦਿੱਲੀ ‘ਚ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਵੀ ਰਹੇਗੀ ਬੰਦ : ਕਿਸਾਨ ਨੇਤਾ

bharat bandh update: ਤਿੰਨ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੇਸ਼ਵਿਆਪੀ ਭਾਰਤ ਬੰਦ ਦਾ ਸੱਦਾ ਦਿੱਤਾ ਹੈ।ਦਿੱਲੀ ਦੀਆਂ ਸਰਹੱਦਾਂ ‘ਤੇ ਕਿਸਾਨਾਂ ਦੇ ਅੰਦੋਲਨ ਨੂੰ ਅੱਜ ਪੂਰੇ ਚਾਰ ਮਹੀਨੇ ਪੂਰੇ ਹੋ ਗਏ ਹਨ ਅਤੇ ਭਾਰਤ ਬੰਦ ਦੇ ਚੱਲਦਿਆਂ ਰੇਲ ਆਵਾਜਾਈ ਵੀ ਪ੍ਰਭਾਵਿਤ ਹੋਇਆ ਹੈ।ਦਿੱਲੀ ਤੋਂ ਚੰਡੀਗੜ, ਅੰਮ੍ਰਿਤਸਰ, ਕਾਲਕਾ ਜਾਣ ਵਾਲੀਆਂ ਟ੍ਰੇਨਾਂ ਤੋਂ ਇਲਾਵਾ ਕਈ ਟ੍ਰੇਨਾਂ ਸ਼ੁੱਕਰਵਾਰ ਸਵੇਰੇ ਰੱਦ ਕਰ ਦਿੱਤੀਆਂ ਗਈਆਂ ਹਨ।ਕੁਝ ਇਲਾਕਿਆਂ ‘ਚ ਸੜਕ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।ਰਾਸ਼ਟਰੀ ਰਾਜਧਾਨੀ ਖੇਤਰ ‘ਚ ਜਿਨ੍ਹਾਂ ਤਿੰਨ ਸਥਾਨਾਂ ‘ਤੇ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ।ਉਨਾਂ੍ਹ ‘ਚ ਇੱਕ ਗਾਜ਼ੀਪੁਰ ਦੇ ਨੇੜੇ ਨੈਸ਼ਨਲ ਹਾਈਵੇ 9 ‘ਤੇ ਵੀ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ।ਪੁਲਿਸ ਨੇ ਪ੍ਰਦਰਸ਼ਨਕਾਰੀਆਂ ਦੀ ਆਵਾਜਾਈ ਰੋਕਣ ਲਈ ਬੈਰੀਕੇਡ ਲਗਾ ਦਿੱਤੇ ਹਨ।ਸੰਯੁਕਤ ਕਿਸਾਨ ਮੋਰਚੇ ਦੇ ਨੇਤਾ ਦਰਸ਼ਨ ਪਾਲ ਨੇ ਇੱਕ ਵੀਡੀਓ ਸੰਦੇਸ਼ ‘ਚ ਕਿਹਾ ਸੀ ਪ੍ਰਦਰਸ਼ਨਕਾਰੀ ਕਿਸਾਨ ਸ਼ਬਜੀਆਂ ਅਤੇ ਦੁੱਧ ਦੀ ਸਪਲਾਈ ਵੀ ਰੋਕ ਦੇਣਗੇ।

bharat bandh update
bharat bandh update

ਵਿਰੋਧ ਕਰਨ ਵਾਲੇ ਸੰਗਠਨਾਂ ਦੇ ਸੰਯੁਕਤ ਮੋਰਚੇ ਨੇ ਪ੍ਰਦਰਸ਼ਨਕਾਰੀ ਕਿਸਾਨਾਂ ਨੂੰ ਸ਼ਾਂਤੀ ਬਣਾਏ ਰੱਖਣ ਅਤੇ ਬੰਦ ਦੌਰਾਨ ਕਿਸੇ ਵੀ ਤਰ੍ਹਾਂ ਦੀ ਗੈਰ-ਕਾਨੂੰਨੀ ਬਹਿਸ ਜਾਂ ਸੰਘਰਸ਼ ‘ਚ ਨਾ ਪੈਣ ਦੀ ਅਪੀਲ ਕੀਤੀ।ਦਿੱਲੀ ਦੀਆਂ ਸਰਹੱਦਾਂ ‘ਤੇ ਤਿੰਨ ਥਾਵਾਂ- ਸਿੰਘੂ ਬਾਰਡਰ, ਗਾਜੀਪੁਰ ਬਾਰਡਰ,tikri ਟਿੱਕੀ ਬਾਰਡਰ – ਕਿਸਾਨਾਂ ਦਾ ਵਿਰੋਧ 26 ਨਵੰਬਰ ਤੋਂ ਸ਼ੁਰੂ ਹੋਇਆ ਸੀ। ਕਈ ਦੌਰ ਦੇ ਗੱਲਬਾਤ ਦੇ ਬਾਵਜੂਦ ਸਰਕਾਰ ਅਤੇ ਕਿਸਾਨ ਜੱਥੇਬੰਦੀਆਂ ਕੋਈ ਸਹਿਮਤੀ ਨਹੀਂ ਬਣਾ ਸਕੀਆਂ।ਦੇਸ਼ ਦੇ ਗਣਤੰਤਰ ਦਿਵਸ ਦੇ ਮੌਕੇ ‘ਤੇ 26 ਜਨਵਰੀ ਨੂੰ, ਜਦੋਂ ਦੋ ਮਹੀਨੇ ਦੇ ਵਿਰੋਧ ਪ੍ਰਦਰਸ਼ਨ ਪੂਰੇ ਹੋਏ ਸਨ, ਕਿਸਾਨਾਂ ਨੇ ਇੱਕ ਟਰੈਕਟਰ ਰੈਲੀ ਕੀਤੀ, ਜਿਸ ਦੌਰਾਨ ਹਿੰਸਾ ਭੜਕ ਗਈ ਅਤੇ ਪ੍ਰਦਰਸ਼ਨਕਾਰੀ ਇਤਿਹਾਸਕ ਲਾਲ ਕਿਲ੍ਹੇ ਵਿੱਚ ਦਾਖਲ ਹੋਏ।ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਦੱਸਿਆ, “ਕਿਸਾਨ ਥਾਂ-ਥਾਂ ਤੋਂ ਰੇਲ ਪੱਟੜੀਆਂ ਬੰਦ ਕਰ ਦੇਣਗੇ … ਭਾਰਤ ਬੰਦ ਦੌਰਾਨ ਮਾਰਕੀਟ ਅਤੇ ਟਰਾਂਸਪੋਰਟ ਸੇਵਾਵਾਂ ਬੰਦ ਰਹਿਣਗੀਆਂ।

ਨਿਹੰਗ ਸਿੰਘਾਂ ਦੇ ENCOUNTER ਦਾ ਜਥੇਬੰਦੀਆਂ ਨੇ ਕੀਤਾ ਵਿਰੋਧ, ਪੁਲਿਸ ਕੋਲ ਗੋਲੀਆਂ ਚਲਾਉਣ ਦਾ ਅਧਿਕਾਰ ਨਹੀਂ

The post ਭਾਰਤ ਬੰਦ ਦੌਰਾਨ ਦਿੱਲੀ ‘ਚ ਸਬਜ਼ੀਆਂ ਅਤੇ ਦੁੱਧ ਦੀ ਸਪਲਾਈ ਵੀ ਰਹੇਗੀ ਬੰਦ : ਕਿਸਾਨ ਨੇਤਾ appeared first on Daily Post Punjabi.



Previous Post Next Post

Contact Form